ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ, 22 ਫਰਵਰੀ (ਕੁਲਵਿੰਦਰ ਕੜਵਲ) : ਮਿਨਿਸਟਰੀ ਆਫ ਕਲਚਰ ਭਾਰਤ ਸਰਕਾਰ ਅਤੇ ਵਿਗਿਆਨ ਭਾਰਤੀ ਸੰਸਥਾ ਨੇ ਲੋਂਗੋਵਾਲ ਦੇ ਸੰਤ ਲੋਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਵਿਖੇ 2 ਦਿਨਾਂ ਰਾਸ਼ਟਰੀ ਵਿਗਿਆਨ ਕਾਨਫਰੰਸ ਦਾ ਆਯੋਜਨ ਕੀਤਾ ਗਿਆ।
ਜਾਣਕਾਰੀ ਦਿੰਦੇ ਹੋਏ ਵਿਗਿਆਨ ਭਾਰਤੀ ਮਾਨਸਾ ਇਕਾਈ ਵੱਲੋ ਸੁਮੀਤ ਗੁਪਤਾ ਨੇ ਦੱਸਿਆ ਕਿ ਇਸ ਕਾਨਫਰੰਸ ਦਾ ਮੁੱਖ ਮਕਸਦ ਵਿਦਿਆਰਥੀਆ ਨੂੰ ਭਾਰਤੀ ਵਿਗਿਆਨ ਦੇ ਸਰਵਸ੍ਰੇਸ਼ਟ ਹੋਣ ਵਾਰੇ ਜਾਣੂ ਕਰਵਾਉਣ ਦੇ ਨਾਲ ਮਨੁੱਖਤਾ ਦੀ ਭਲਾਈ ਵਿੱਚ ਭਾਰਤੀ ਵਿਗਿਆਨ ਦੇ ਯੋਗਦਾਨ ਤੋਂ ਵੀ ਜਾਣੂ ਕਰਵਾਉਣਾ ਸੀ। ਓਹਨਾਂ ਦੱਸਿਆ ਭਾਰਤ ਸਰਕਾਰ ਦੇ ਮਿਨਿਸਟਰੀ ਆਫ ਕਲਚਰ ਦੇ ਮੈਂਬਰ ਡਾ ਕੁਲਦੀਪ ਅਗਨੀਹੋਤਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਤੋਂ ਇਲਾਵਾ ਐੱਸ ਐੱਸ ਪੀ ਸੰਗਰੂਰ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ ਆਦਰਸ਼ ਪਾਲ ਅਤੇ ਡਾਇਰੈਕਟਰ ਐਨਐਚਪੀਸੀ ਭਾਰਤ ਸਰਕਾਰ ਡਾ ਅਮਿਤ ਕਾਂਸਲ ਖਾਸ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਕਾਨਫਰੰਸ ਵਿਚ ਸਲਾਇਟ ਲੋਂਗੋਵਾਲ ਦੇ ਸਮੂਹ ਵਿਦਿਆਰਥੀਆ ਅਤੇ ਸਟਾਫ ਦੇ ਨਾਲ ਆਲੇ ਦੁਆਲੇ ਦੇ ਕਈ ਸਕੂਲਾਂ ਕਾਲਜਾ ਦੇ ਵਿਦਿਆਰਥੀਆ ਅਤੇ ਸਟਾਫ ਨੇ ਸ਼ਿਰਕਤ ਕੀਤੀ।
ਡਿਪਟੀ ਜਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਅਤੇ ਡਿਪਟੀ ਐਲੀਮੈਂਟਰੀ ਸਿੱਖਿਆ ਅਫ਼ਸਰ ਮਾਨਸਾ ਵੀ ਇਸ ਕਾਨਫਰੰਸ ਵਿੱਚ ਸ਼ਾਮਲ ਹੋਏ। ਇਸ ਵਿਗਿਆਨ ਕਾਨਫਰੰਸ ਵਿਚ ਭਾਰਤੀ ਵਿਗਿਆਨੀਆਂ ਵਲੋ ਕੀਤੀਆ ਖੋਜਾਂ ਦੀ ਫੋਟੋ ਸ਼ੈਲੀ ਵਿਚ ਪ੍ਰਦਰਸ਼ਨੀ ਵੀ ਲਗਾਈ ਗਈ। ਵਿਗਿਆਨ ਭਾਰਤੀ ਦੀ ਮਾਨਸਾ ਇਕਾਈ ਤੋਂ ਸੁਮੀਤ ਗੁਪਤਾ ਸਰਦੂਲਗੜ੍ਹ, ਪ੍ਰਿੰਸੀਪਲ ਅਰੁਣ ਕੁਮਾਰ ਬੁਢਲਾਡਾ, ਪੰਕਜ ਗਰਗ ਟਾਟਾ, ਕੁਲਵਿੰਦਰ ਕੜਵਲ, ਸੌਰਵ ਸਹਿਗਲ, ਰਾਜਿੰਦਰ ਕੁਮਾਰ ਇਸ ਮੌਕੇ ਮੌਜੂਦ ਰਹੇ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1415020cookie-checkਵਿਗਿਆਨ ਭਾਰਤੀ ਮਾਨਸਾ ਇਕਾਈ ਨੇ ਰਾਸ਼ਟਰੀ ਵਿਗਿਆਨ ਕਾਨਫਰੰਸ ਲੋਂਗੋਵਾਲ ਵਿਖੇ ਕੀਤੀ ਸ਼ਿਰਕਤ