April 30, 2024

Loading

 ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ, 22 ਫਰਵਰੀ (ਕੁਲਵਿੰਦਰ ਕੜਵਲ) : ਭਾਰਤ ਗਰੁੱਪ ਆਫ ਕਾਲਜ ਵਿੱਚ ਅੱਜ ਈਟੀਟੀ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਜਸਬੀਰ ਸਿੰਘ ਪੀਜੀਟੀ (ਪੰਜਾਬੀ) ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਰੋੜੀ, ਰੇਨੂੰ ਬਾਲਾ ਪੀਜੀਟੀ (ਪੋਲ ਸਾਇੰਸ), ਗੁਰਦਾਸ ਸਿੰਘ ਕੰਪਿਊਟਰ ਟੀਚਰ ਨੇ ਗੈਸਟ ਫੈਕਲਟੀ ਵਜੋਂ ਸ਼ਿਰਕਤ ਕੀਤੀ।
ਕਾਲਜ ਦੇ ਪ੍ਰਿੰਸੀਪਲ ਡਾ. ਗੀਤਿਸ਼ ਗੋਗਾ ਨੇ ਇਸ ਮੌਕੇ ਤੇ ਪਹੁੰਚੇ ਗੈਸਟ ਫੈਕਲਟੀ ਦਾ ਸਵਾਗਤ ਕੀਤਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਪੰਜਾਬੀ ਕਹਾਣੀ/ਕਵਿਤਾ ਰਚਨਾ ਮੁਕਾਬਲਾ, ਲੋਕ ਗੀਤ ਮੁਕਾਬਲਾ, ਸੱਭਿਆਚਾਰਕ ਕੁਇਜ਼, ਪੰਜਾਬੀ ਕਵਿਤਾ ਪੋਸਟਰ ਮੁਕਾਬਲਾ, ਪੰਜਾਬੀ ਕਵਿਤਾ-ਪਾਠ ਮੁਕਾਬਲਾ, ਕਵਿਤਾ ਤੇ ਮੁਹਾਵਰੇ ਸੰਵਾਦ ਆਦਿ ਮੁਕਾਬਲਿਆਂ ਵਿਚ ਭਾਗ ਲਏ ਗਏ। ਮਾਂ ਬੋਲੀ ਦਿਵਸ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਜਸਵੀਰ ਸਿੰਘ ਨੇ ਮਾਂ ਬੋਲੀ ਦੀ ਸ਼ਰੂਆਤ ਅਤੇ ਮਹੱਤਵ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ।
ਮੈਨੇਜਮੈਂਟ ਕਮੇਟੀ ਦੇ ਸੀਈਓ ਰਾਜੇਸ਼ ਗਰਗ, ਐਡਮੀਸ਼ਨ ਡਾਇਰੈਕਟਰ ਮੋਹਿਤ ਜੈਨ ਵੱਲੋਂ ਇਸ ਪ੍ਰੋਗਰਾਮ ਦੌਰਾਨ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਇਸ ਪ੍ਰੋਗਰਾਮ ਦੇ ਅੰਤ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਗੀਤਿਸ਼ ਗੋਗਾ ਵਲੋਂ ਗੈਸਟ ਫੈਕਲਟੀ ਮੈਂਬਰਾਂ ਦਾ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।
 
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
141560cookie-checkਭਾਰਤ ਗਰੁੱਪ ਵਿੱਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਪ੍ਰੋਗਰਾਮ ਆਯੋਜਿਤ
error: Content is protected !!