12 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਹੀਦ ਬਾਬਾ ਨੱਥੂ ਜੀ ਦੇ ਸਥਾਨ ਤਲਵਾੜਾ/ ਬਾਰਨਹਾੜਾ ਵਿਖੇ

WhatsApp Image 2026-09-10 at 5.56.56 AM

ਚੜ੍ਹਤ ਪੰਜਾਬ ਦੀ

 ਵਤਨਪ੍ਰੀਤ ਬੋਪਾਰਾਏ 

ਲੁਧਿਆਣਾ- ਧੰਨ ਧੰਨ ਸ਼ਹੀਦ ਬਾਬਾ ਨੱਥੂ ਜੀ ਦੇ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ 12 ਸਤੰਬਰ ਨੂੰ ਪਿੰਡ ਤਲਵਾੜਾ/ ਬਾਰਨਹਾੜਾ ਵਿਖੇ ਮਨਾਇਆ ਜਾ ਰਿਹਾ ਹੈ।ਧੰਨ ਧੰਨ ਸ਼ਹੀਦ ਬਾਬਾ ਨੱਥੂ ਜੀ ਦੇ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਲਖਬੀਰ ਸਿੰਘ ਜੀ ਅਤੇ ਬਾਬਾ ਕਮਲਜੀਤ ਸਿੰਘ ਜੀ ਨੇ ਦੱਸਿਆ ਕਿ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਉਚੇਚੇ ਤੌਰ ਤੇ ਮਹਾਂਪੁਰਸ਼,ਰਾਗੀ, ਢਾਡੀ ਜੱਥੇ 10 ਵਜੇ ਤੋਂ 3 ਵਜੇ ਤੱਕ ਕੀਰਤਨ ਦੁਆਰਾ ਗੁਰਬਾਣੀ ਵਿਚਾਰ ਕਰਨਗੇ ਸੰਗਤਾਂ ਸਮੇਂ ਸਿਰ ਪਹੁੰਚ ਕੇ ਤਨ ਮਨ ਅਤੇ ਧਨ ਨਾਲ ਸੇਵਾ ਕਰ ਕੇ ਲਾਭ ਪ੍ਰਾਪਤ ਕਰੋ ਜੀ

ਸਮਾਗਮ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਗੁਰਦੇਵ ਸਿੰਘ ਇਆਲੀ ਕਲਾਂ ਵਾਲੇ,ਭਾਈ ਰਣਜੀਤ ਸਿੰਘ ਝਮਟ ਵਾਲੇ,ਉੱਗੇ ਸਮਾਜ ਸੇਵੀ ਹਰਦੇਵ ਸਿੰਘ ਬੋਪਾਰਾਏ ਸੂਬਾ ਪ੍ਰਧਾਨ ਮੀਮ ਭੀਮ ਖਾਲਸਾ ਸੰਗਠਨ ਪੰਜਾਬ,ਅਜੀਤ ਸਿੰਘ ਤਲਵਾੜਾ,ਸੁਰਿੰਦਰ ਸਿੰਘ ਗਿੱਲ ਪਾਈਪ ਬੈਂਡ ਜਸਵੀਰ ਸਿੰਘ ਇਆਲੀ ,ਡਾ.ਸਰੂਪ ਸਿੰਘ ਪ੍ਰਤਾਪ ਸਿੰਘ ਵਾਲਾ ਅਤੇ ਹੋਰ ਹਾਜ਼ਰ ਸਨ

 

About Author

error: Content is protected !!