ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ, 16 ਫਰਵਰੀ (ਪ੍ਰਦੀਪ ਸ਼ਰਮਾ) : ਸਥਾਨਕ
ਆਰ. ਟੀ.ਆਈ.ਐਕਟੀਵਿਸਟਾਂ ਦੀ ਐਸੋਸੀਏਸ਼ਨ ਨੇ ਪਿਛਲੇ ਦਿਨੀ ਤੱਥਾਂ ਦੇ ਆਧਾਰਿਤ ਮੁੱਦਿਆ ਨੂੰ ਚੁੱਕਦਿਆਂ ਐਸ.ਡੀ.ਐਮ. ਫੂਲ ਅਤੇ ਰਾਮਪੁਰਾ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨਾਲ ਮੁਲਾਕਾਤ ਕੀਤੀ ਸੀ। ਸ੍ਰਪਰਸਤ ਹਰਮੀਤ ਸਿੰਘ ਮਹਿਰਾਜ ਤੇ ਪ੍ਰਧਾਨ ਮਾ. ਸੁਰਿੰਦਰ ਗੁਪਤਾ ਨੇ ਅੱਜ ਫਿਰ ਆਰ.ਟੀ.ਐਕਟਿਵਿਸਟ ਐਸੋਸੀਏਸ਼ਨ ਨੇ ਅੱਜ ਦੁਬਾਰਾ ਫਿਰ ਮੀਟਿੰਗ ਕਰਦਿਆਂ ਕਿਹਾ ਕਿ ਨਗਰ ਕੌਂਸਲ ਦੇ ਕੁੱਝ ਕਰਮਚਾਰੀਆਂ ਨੂੰ ਵਫਦ ਦੇ ਕਈ ਪੱਖ ਹਜ਼ਮ ਨਹੀ ਹੋ ਰਹੇ। ਉਨਾਂ ਕਿਹਾ ਕਿ ਨਗਰ ਕੌਂਸਲ ਦੇ ਕਰਮਚਾਰੀਆ ਅਤੇ ਪੈਨਸ਼ਨਰਜ ਦੀਆਂ ਐਸੋਸੀਏਸ਼ਨ ਯੂਨੀਅਨਾਂ ਵੱਲੋ ਕੁੱਝ ਅਖ਼ਬਾਰਾਂ ਵਿੱਚ ਖ਼ਬਰਾਂ ਪ੍ਰਕਾਸ਼ਿਤ ਕਰਵਾਈਆਂ ਗਈਆਂ ਸਨ ਜਿੰਨਾ ਵਿਚ ਕਿਹਾ ਗਿਆ ਸੀ ਕਿ ਕੁੱਝ ਲੋਕ ਕੱਚੇ ਪੱਕੇ ਮੁਲਾਜ਼ਮਾ ਦੀਆਂ ਝੂਠੀਆਂ ਸ਼ਿਕਾਇਤਾਂ ਕਰ ਰਹੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆ ਪ੍ਰੈੱਸ ਸਕੱਤਰ ਦਰਸ਼ਨ ਜਿੰਦਲ ਨੇ ਕਿਹਾ ਕਿ ਅਖਬਾਰਾਂ ਚੋ ਲੱਗੀਆ ਖ਼ਬਰਾਂ ਤੋ ਇਹੀ ਸਾਬਤ ਹੁੰਦਾ ਹੈ ਕਿ ਨਗਰ ਕੌਂਸਲ ਦੇ ਕਰਮਚਾਰੀਆਂ ਵਿਚ ਬੁਖਲਾਹਟ ਪੈਦਾ ਹੋ ਗਈ ਹੈ। ਕੁੱਝ ਮੁਲਾਜ਼ਮ ਜੋ ਕਨੂੰਨ ਨੂੰ ਕਥਿਤ ਤੌਰ ਤੇ ਛਿੱਕੇ ਟੰਗ ਕੇ ਫਰਜ਼ੀ ਤਰੀਕੇ ਨਾਲ ਨੌਕਰੀਆਂ ਕਰ ਰਹੇ ਹਨ। ਆਪਣੇ ਤੱਥਾਂ ਨੂੰ ਲਕਾਉਦੇ ਹੋਏ ਪੰਜਾਬ ਸਰਕਾਰ ਦੇ ਨਾਲ ਨਾਲ ਅਪਣੇ ਸਟੇਟ ਆਗੂਆ ਨੂੰ ਵੀ ਗੁੰਮਰਾਹ ਕਰ ਰਹੇ ਹਨ। ਆਗੂਆਂ ਨੇ ਕਿਹਾ ਚੰਗਾ ਹੁੰਦਾ ਉਹ ਆਰ.ਟੀ.ਆਈ. ਐਕਟੀਵਿਸਟਾਂ ਦੀ ਐਸੋਸੀਏਸ਼ਨ ਨਾਲ ਰਾਬਤਾ ਬਣਾ ਕੇ ਜਾਂ ਅਪਣੇ ਪੱਧਰ ਤੇ ਆਰ.ਟੀ. ਆਈ. ਐਕਟੀਵਿਸਟਾਂ ਵੱਲੋ ਉਠਾਏ ਮੁੱਦਿਆ ਦੀ ਜਾਂਚ ਪੜਤਾਲ ਕਰਨ ਤੋ ਬਾਅਦ ਪ੍ਰੈੱਸ ਵਿੱਚ ਜਾਂਦੇ।
ਉਨਾ ਕਿਹਾ ਕਿ ਰਾਮਪੁਰਾ ਦੇ ਈ.ਓ. ਨੂੰ ਜਦੋਂ ਵਫਦ ਸੀ ਤਾਂ ਉਦੋਂ ਨਗਰ ਕੌਂਸਲ ਦਾ ਕੋਈ ਵੀ ਕਰਮਚਾਰੀ ਈ.ਓ. ਦੇ ਸਾਹਮਣੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਿਆ। ਉਹਨਾਂ ਕਿਹਾ ਕਿ ਸਾਡੀ ਸੰਸਥਾ ਇਨਾਂ ਦੇ ਦਬਾਅ ਵਿਚ ਨਹੀ ਆਵੇਗੀ। ਲੋਕ ਹਿੱਤ ਦੇ ਮੁੱਦਿਆਂ ਤੇ ਸਾਡਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਕੈਸ਼ੀਅਰ ਸੁਮਿੰਦਰ ਕੁਮਾਰ, ਪ੍ਰਿੰਸੀਪਲ ਮਿਹਰ ਬਾਹੀਆ, ਮੇਜਰ ਸਿੰਘ ਰਿਟਾ. ਇੰਸਪੈਕਟਰ ਪੀਆਰਟੀਸੀ, ਰਾਜ ਕੁਮਾਰ, ਸੁਖਮੰਦਰ ਸਿੰਘ, ਹਰਿੰਦਰ ਸਿੰਘ ਭੁੱਲਰ, ਰਜਿੰਦਰ ਸ਼ਰਮਾ ਸਮਾਜ ਸੇਵੀ, ਡੀਈਪੀ ਗੁਰਚਰਨ ਗਿੱਲ, ਰਕੇਸ਼ ਮਿੱਤਲ ਸਮਾਜ ਸੇਵੀ ਤੇ ਰਜਿੰਦਰ ਬਾਹੀਆ ਆਦਿ ਹਾਜ਼ਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1409410cookie-checkਰਾਮਪੁਰਾ ਫੂਲ ਵਿਖੇ ਆਰ.ਟੀ.ਆਈ. ਐਕਟੀਵਿਸਟ ਐਸੋਸੀਏਸ਼ਨ ਦੀ ਹੋਈ ਹੰਗਾਮੀ ਮੀਟਿੰਗ