October 3, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ/ਬਾਲਿਆਂਵਾਲੀ, 16 ਫਰਵਰੀ (ਪ੍ਰਦੀਪ ਸ਼ਰਮਾ) – ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਗੁਰਮੇਲ ਸਿੰਘ ਦੀ ਅਗਵਾਈ ਵਿੱਚ ਬਲਾਕ ਬਾਲਿਆਂਵਾਲੀ ਵਿੱਚ 35ਵਾਂ ਡੈਂਟਲ ਪੰਦਰਵਾੜਾ ਸ਼ੁਰੂ ਕੀਤਾ ਗਿਆ। ਜਿਸ ਦਾ ਉਦਘਾਟਨ ਡਾ. ਗੁਰਮੇਲ ਸਿੰਘ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਡਾ.ਗੁਰਮੇਲ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਤੰਦਰੁਸਤ ਸਿਹਤ ਲਈ ਸਮੇਂ-ਸਮੇਂ ਤੇ ਸਿਹਤ ਵਿਭਾਗ ਵੱਲੋਂ ਚੈਕਅੱਪ ਕੈਂਪ ਲਗਾਏ ਜਾਂਦੇ ਹਨ।
ਇਹਨਾਂ ਕੈਂਪਾਂ ਵਿੱਚ ਲੋਕਾਂ ਦਾ ਮਾਹਿਰ ਡਾਕਟਰਾਂ ਵੱਲ ਚੈੱਕ-ਅਪ ਕਰਕੇ ਦਵਾਈ ਵੀ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ। ਇਸੇ ਲੜੀ ਤਹਿਤ ਸੀ.ਐੱਚ.ਸੀ. ਬਾਲਿਆਂਵਾਲੀ ਵਿਖੇ ਡੈਂਟਲ ਪੰਦਰਵਾੜਾ ਸ਼ੁਰੂ ਹੈ ਜਿਸ ਵਿੱਚ ਮਰੀਜ਼ਾਂ ਦੇ ਦੰਦਾਂ ਦਾ ਚੈੱਕਅਪ ਕੀਤਾ ਜਾਵੇਗਾ। ਦੰਦਾਂ ਦੇ ਮਾਹਿਰ ਡੈਂਟਲ ਸਰਜਨ ਡਾ. ਲਵਦੀਪ ਰੋਹੇਲ ਨੇ ਦੱਸਿਆ ਕਿ ਸਾਨੂੰ ਹਮੇਸ਼ਾ ਖਾਣਾ ਖਾਣ ਤੋਂ ਬਾਅਦ ਨਮਕ ਵਾਲੇ ਪਾਣੀ ਨਾਲ ਕੁਰਲਾ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਬੱਚਿਆਂ ਨੂੰ ਦੁੱਧ ਪਲਾਉਣ ਵੇਲੇ ਬੋਤਲ ਦਾ ਨਿਪਲ ਜਿਆਦਾ ਸਮਾਂ ਮੂੰਹ ਵਿੱਚ ਨਾ ਰੱਖੋ, ਜਿਸ ਨਾਲ ਬੱਚੇ ਦੇ ਦੰਦ ਖਰਾਬ ਹੋ ਜਾਂਦੇ ਹਨ ਜਦੋਂ ਵੀ ਛੋਟੇ ਬੱਚਿਆਂ ਨੂੰ ਦੁੱਧ ਚੰਘਾਉਣ ਉਸ ਤੋਂ ਬਾਅਦ ਬੱਚੇ ਦਾ ਮੂੰਹ ਗਿੱਲੇ ਕੱਪੜੇ ਨਾਲ ਸਾਫ ਕੀਤਾ ਜਾਵੇ। ਡਾ.ਰੋਹੇਲ ਨੇ ਕਿਹਾ ਕਿ ਜੇਕਰ ਬੱਚਾ 6 ਸਾਲ ਤੋਂ ਬਾਅਦ ਵੀ ਅੰਗੂਠਾ ਚੁੰਘਦਾ ਹੈ ਤਾਂ ਡਾਕਟਰ ਨੂੰ ਦਿਖਾਇਆ ਜਾਵੇ।
ਉਹਨਾਂ ਕਿਹਾ ਕਿ ਜੋ ਲੋਕ ਤੰਬਾਕੂ ਦੀ ਵਰਤੋਂ ਕਰਦੇ ਹਨ ਉਹਨਾਂ ਦੇ ਦੰਦਾਂ ਨੂੰ ਬਿਮਾਰੀਆਂ ਜ਼ਿਆਦਾ ਲੱਗਦੀਆਂ ਹਨ। ਇਸ ਕੈਂਪ ਵਿੱਚ ਆਦੇਸ਼ ਹਸਪਤਾਲ ਭੁੱਚੋ ਮੰਡੀ ਤੋਂ ਦੰਦਾਂ ਦੇ ਡਾਕਟਰਾਂ ਨੇ ਵੀ ਮਰੀਜਾਂ ਦੇ ਦੰਦਾਂ ਦਾ ਚੈੱਕ-ਅੱਪ ਕੀਤਾ। ਇਸ ਮੌਕੇ ਡਾ. ਕਮਲਜੀਤ ਸਿੰਘ, ਡੈਂਟਲ ਡਾ. ਵਿਗਿਆਨ ਪੈਨਸੀਆ ਡਾ. ਅਮ੍ਰਿੰਤ ਕੌਰ, ਜਗਤਾਰ ਸਿੰਘ, ਮਨਜੀਤ ਸਿੰਘ ਬਲਾਕ ਐਜੂਕੇਟਰ, ਨਵਤੇਜ ਸਿੰਘ, ਸੱਤਪਾਲ ਸਿੰਘ ਆਦਿ ਹਾਜ਼ਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
140910cookie-checkਬਾਲਿਆਂਵਾਲੀ ਵਿਖੇ ਡੈਂਟਲ ਪੰਦਰਵਾੜੇ ਦੌਰਾਨ ਮਰੀਜ਼ਾਂ ਦੇ ਦੰਦਾਂ ਦਾ ਕੀਤਾ ਜਾਵੇਗਾ ਚੈੱਕਅਪ
error: Content is protected !!