Categories COMPETITION NEWSInternational NewsPunjabi NewsRecordSTUDENT NEWS

ਵਿਦਿਆਰਥੀਆਂ ਵਿੱਚ ਮੈਥ ਦਾ ਡਰ ਦੂਰ ਕਰਨ ਵਿੱਚ ਅਬੈਕਸ ਸਿੱਖਿਆ ਮਹੱਤਵਪੂਰਨ : ਪ੍ਰਿੰਸੀਪਲ ਫਾਦਰ ਯੁਲਾਲੀਓ

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,16 ਫਰਵਰੀ (ਪ੍ਰਦੀਪ ਸ਼ਰਮਾ) : ਚੈਪੀਅਨਜ਼ ਵਰਲਡ ਵੱਲੋ ਕਰਵਾਏ ਗਏ ਅੰਤਰਾਸ਼ਟਰੀ ਅਬੈਕਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸੇਂਟ ਜੇਵੀਅਰ ਸਕੂਲ ਰਾਮਪੁਰਾ ਫੂਲ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੇ ਲਈ ਸਕੂਲ ਵਿਖੇ ਇੱਕ ਸਮਾਗਮ ਕਰਵਾਇਆ ਗਿਆ । ਸ਼ਾਰਪ ਬ੍ਰੇਨਸ ਏਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਇਸ ਸਮਾਗਮ ਦੇ ਵਿਸੇਸ ਮਹਿਮਾਨ ਸਨ ।
ਅੰਤਰਾਸ਼ਟਰੀ ਅਬੈਕਸ ਮੁਕਾਬਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਰੰਜੀਵ ਗੋਇਲ ਨੇ ਦੱਸਿਆ ਕਿ ਇਸ ਪ੍ਰਤੀਯੋਗਿਤਾ ਵਿੱਚ ਕੈਨੇਡਾ, ਅਮੇਰਿਕਾ, ਇੰਗਲੈਂਡ, ਫਿਨਲੈਂਡ, ਸਕਾਟਲੈਂਡ, ਜਰਮਨੀ, ਆਸਟਰੇਲੀਆ, ਨਿਊਜੀਲੈਂਡ, ਡੁਬਈ, ਇਰਾਕ, ਸਵਿਜਰਲੈਂਡ ਆਦਿ ਕੁਲ 29 ਦੇਸ਼ਾਂ ਦੇ 18 ਹਜ਼ਾਰ ਤੋ ਵੱਧ ਵਿਦਿਆਰਥੀ ਸ਼ਾਮਿਲ ਹੋਏ ਸਨ ।
ਸਕੂਲ ਦੇ ਵਿਦਿਆਰਥੀ ਪ੍ਰਨੇ ਗਰਗ ਨੇ ਬਣਾਇਆ ਹੈ ਨਵਾਂ ਅੰਤਰਾਸ਼ਟਰੀ ਰਿਕਾਰਡ
ਸੇਂਟ ਜੇਵੀਅਰ ਸਕੂਲ ਦੇ ਵਿਦਿਆਰਥੀ ਪ੍ਰਨੇ ਗਰਗ ਨੇ ਇਸ ਮੁਕਾਬਲੇ ਵਿੱਚ 7 ਮਿੰਟ 27 ਸੈਕੰਡ ਵਿੱਚ 70 ਸਵਾਲਾਂ ਦੇ ਬਿਲਕੁਲ ਸਹੀ ਉੱਤਰ ਦੇ ਜਿੱਥੇ ਪਹਿਲੀ ਟਰਮ ਦੀ (ਸੀ) ਕੈਟਾਗਿਰੀ ਵਿੱਚ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ ਉੱਥੇ ਤੇਜ ਗਤੀ ਨਾਲ ਪੇਪਰ ਹੱਲ ਕਰਨ ਦਾ ਨਵਾਂ ਅੰਤਰਰਾਸ਼ਟਰੀ ਰਿਕਾਰਡ ਵੀ ਬਣਾਇਆ । ਇਸ ਤੋ ਬਿਨ੍ਹਾਂ ਇਸੇ ਸਕੂਲ ਦੇ 6 ਵਿਦਿਆਰਥੀਆਂ ਕਰਿਸ਼ਮਾ ਨੂਰ, ਸਨਾ ਅਗਰਵਾਲ, ਵਰੁਣ ਗਰਗ, ਆਦਿੱਤਿਆ ਗਰਗ, ਅਪੈਕਸ਼ਾ ਅਤੇ ਸੁਪ੍ਰੀਆ ਨੇ 100 ਫੀਸਦੀ ਨੰਬਰ ਹਾਸ਼ਲ ਕਰਕੇ ਵਿਸ਼ੇਸ ਪੁਰਸਕਾਰ ਜਿੱਤੇ ਹਨ । ਰੰਜੀਵ ਗੋਇਲ ਨੇ ਇਸ ਮੌਕੇ ਵਿਦਿਆਰਥਂਆਂ ਨੂੰ ਸ਼ਾਰਪ ਬ੍ਰੇਨਸ ਦੀ ਅਬੈਕਸ ਸਿੱਖਆ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਵੀ ਦਿੱਤੀ ।
ਸਕੂਲ ਪ੍ਰਿੰਸੀਪਲ ਫਾਦਰ ਯੁਲਾਲੀਓ ਫਰਨਾਡੇਂਜ ਨੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਇਆ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੀ ਪ੍ਰਾਪਤੀ ਦੇ ਨਾਲ ਸਕੂਲ ਦਾ ਨਾਮ ਰੋਸ਼ਨ ਹੋਇਆ ਹੈ । ਉਨ੍ਹਾਂ ਅਬੈਕਸ ਸਿੱਖਿਆ ਸਬੰਧੀ ਬੋਲਦਿਆਂ ਕਿਹਾ ਕਿ ਬੱਚਿਆਂ ਦੇ ਬੋਧਿਕ ਵਿਕਾਸ ਅਤੇ ਮੈਥ ਵਿਸੇ ਸਬੰਧੀ ਪਾਏ ਜਾਣ ਵਾਲੇ ਡਰ ਨੂੰ ਦੂਰ ਕਰਨ ਵਿੱਚ ਇਹ ਬਹੁਤ ਹੀ ਫਾਇਦੇਮੰਦ ਹੈ । ਉਨ੍ਹਾਂ ਕਿਹਾ ਕਿ ਸ਼ਾਰਪ ਬ੍ਰੇਨਸ ਸੰਸਥਾ ਵੱਲੋ ਵਿਦਿਆਰਥੀਆਂ ਦੀ ਉਨਤੀ ਲਈ ਪਿਛਲੇ ਲੰਬੇ ਸਮੇਂ ਤੋ ਕੀਤੇ ਜਾ ਰਹੇ ਕੰਮ ਸਲਾਘਾਯੋਗ ਹਨ ।
ਸਕੂਲ ਦੇ ਅੱਠਵੀਂ ਕਲਾਸ ਦੇ ਵਿਦਿਆਰਥੀ ਦਾਨਿਸ਼ ਗਰਗ ਵੱਲੋ ਅੱਖਾਂ ਤੇ ਪੱਟੀ ਬੰਨ ਕੇ ਅਤੇ ਇੱਕ ਹੱਥ ਨਾਲ ਫੁਟਬਾਲ ਬਾਊਸ ਕਰਦੇ ਹੋਏ ਮੈਥ ਦੇ ਵੱਡੇ ਵੱਡੇ ਸਵਾਲ ਅਬੈਕਸ ਤਕਨੀਕ ਨਾਲ ਚੁਟਕੀਆਂ ਵਿਚ ਹੱਲ ਕਰ ਸਾਰਿਆਂ ਨੂੰ  ਹੈਰਾਨ ਕਰ ਦਿੱਤਾ । ਇਸ ਮੌਕੇ ਹੋਰਾਂ ਤੋ ਇਲਾਵਾ ਸਕੂਲ ਦੇ ਮੈਨੇਜਰ ਫਾਦਰ ਐਂਡਰੀ ਫਰਨਾਡੇਂਜ ਅਤੇ ਕੋਆਡੀਨੇਟਰ ਮੈਡਮ ਮਨਪ੍ਰੀਤ ਜੁਲਕਾ ਨੇ ਵੀ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਆਸ਼ਰੀਵਾਦ ਦਿੱਤਾ ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com

 

 

140880cookie-checkਵਿਦਿਆਰਥੀਆਂ ਵਿੱਚ ਮੈਥ ਦਾ ਡਰ ਦੂਰ ਕਰਨ ਵਿੱਚ ਅਬੈਕਸ ਸਿੱਖਿਆ ਮਹੱਤਵਪੂਰਨ : ਪ੍ਰਿੰਸੀਪਲ ਫਾਦਰ ਯੁਲਾਲੀਓ
[email protected]

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)