April 20, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ, 17 ਫਰਵਰੀ (ਪ੍ਰਦੀਪ ਸ਼ਰਮਾ) – ਸਥਾਨਕ ਸ਼ਹਿਰ ਦੇ ਵਸਨੀਕ ਸੰਜੀਵ ਕੁਮਾਰ ਪੁੱਤਰ ਤਰਸੇਮ ਲਾਲ ਨੇ ਪੁਲਿਸ ਨੂੰ ਬਿਆਨ ਕੀਤਾ ਕਿ ਮਿਤੀ 15 ਫਰਵਰੀ ਨੂੰ ਕਥਿਤ ਦੋਸ਼ੀ ਕਾਲੂ ਰਾਮ ਉਸ ਦੀ ਦੁਕਾਨ ਅੰਦਰ ਦਾਖਲ ਹੋਇਆ ਅਤੇ ਉਸ ਦੀ ਕੁੱਟਮਾਰ ਕਰਕੇ ਗੱਲੇ ਵਿੱਚੋ 10 ਹਜਾਰ ਰੁਪਏ ਦੀ ਨਗਦੀ ਚੁੱਕ ਕੇ ਲੈ ਗਿਆ। ਵਜਾ ਰੰਜਸ਼ ਮੁਦਈ ਨੇ ਦੋਸ਼ੀ ਨੂੰ ਉਧਾਰ ਸੋਦਾ ਦੇਣ ਤੋ ਮਨਾ ਕੀਤਾ ਸੀ। ਪੁਲਿਸ ਵੱਲੋਂ ਉੱਕਤ ਕਥਿਤ ਦੋਸ਼ੀ ਖਿਲਾਫ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇੱਕ ਹੋਰ ਮਾਮਲੇ ਵਿੱਚ ਰਣਜੀਤ ਸਿੰਘ ਵਾਸੀ ਹਰਿਆਣਾ  ਨੇ ਬਿਆਨ ਕੀਤਾ ਕਿ ਮਿਤੀ 15.02.23 ਨੂੰ ਉਸਦਾ ਭਰਾ ਸੁਖਪਾਲ ਸਿੰਘ (45) ਸਾਲ ਮੰਡੀ ਰਾਮਪੁਰਾ ਵਿਖੇ ਫੁੱਟਪਾਥ ਪਰ ਖੜਾ ਸੀ ਤਾ ਕਥਿਤ ਦੋਸ਼ੀ ਮਨਦੀਪ ਸਿੰਘ ਵਾਸੀ ਬਰਨਾਲਾ ਨੇ ਆਪਣੀ ਕਾਰ ਸੁਖਪਾਲ ਸਿੰਘ ਦੇ ਵਿੱਚ ਮਾਰੀ। ਜਿਸ ਕਾਰਨ ਸੁਖਪਾਲ ਸਿੰਘ ਦੀ ਮੌਤ ਹੋ ਗਈ। ਕੋਈ ਗ੍ਰਿਫਤਾਰੀ ਨਹੀ ਹੋਈ।
ਇਸ ਤਰ੍ਹਾਂ ਹੀ ਬਲਵੀਰ ਸਿੰਘ ਵਾਸੀ ਮਹਿਰਾਜ ਨੇ ਪੁਲਿਸ ਨੂੰ ਦੱਸਿਆ ਕਿ 11 ਫਰਵਰੀ ਨੂੰ ਉਹ ਰਾਮਪੁਰਾ ਮੰਡੀ ਮੌੜ ਚੌਕ ਕੋਲ ਪੈਦਲ ਜਾ ਰਿਹਾ ਸੀ ਤਾ ਉਥੇ ਤਿੰਨ ਨਾਮਾਲੂਮ ਵਿਅਕਤੀ ਖੜੇ ਸਨ ਜਿੰਨਾ ਨੇ ਉਸ ਕੋਲੋ ਰੁਪਏ ਅਤੇ ਹੋਰ ਸਮਾਨ ਮੰਗਣ ਲੱਗੇ ਮੁਦਈ ਵੱਲੋ ਮਨਾ ਕਰਨ ਨੇ ਰਿਵਾਲਵਰ ਕੱਢ ਕੇ ਉਸ ਨੂੰ ਮਾਰ ਦੇਣ ਦੀ ਨੀਯਤ ਨਾਲ ਫਾਇਰ ਕੀਤਾ ਜੋ ਉਸ ਦੀ ਹਿੱਕ ਵਿੱਚ ਸਾਹਮਣੇ ਲੱਗਾ ਤੇ ਵੱਖੀ ਵਿੱਚੋਂ ਨਿਕਲ ਗਿਆ। ਉਸ ਦੀ ਜੇਬ ਵਿੱਚੋ 2000 ਰੁਪਏ ਕੱਢ ਕੇ ਲੈ ਗਏ। ਮੁਦਈ ਆਦੇਸ਼ ਹਸਪਤਾਲ ਭੁੱਚੋ ਵਿਖੇ ਦਾਖਲ ਹੈ।
ਇੱਕ ਹੋਰ ਮਾਮਲੇ ਵਿਚ ਰਮੇਸ਼ ਕੁਮਾਰ ਨੇ ਬਿਆਨ ਕੀਤਾ ਕਿ ਮਿਤੀ 13.02.23 ਨੂੰ ਉਹ ਮੰਡੀ ਰਾਮਪੁਰਾ ਕੋਲ ਸਾਈਕਲ ਤੇ ਜਾ ਰਿਹਾ ਸੀ ਤਾ ਕਥਿਤ ਦੋਸ਼ੀ ਮਨੀ ਸਿੰਘ ਨੇ ਮੋਟਰ ਸਾਈਕਲ ਨਾਮਾਲੂਮ ਨੰਬਰੀ ਉਸ ਵਿੱਚ ਮਾਰਿਆ। ਉਕਤ ਮਾਮਲਿਆਂ ਵਿੱਚ ਸਿਟੀ ਰਾਮਪੁਰਾ ਪੁਲਿਸ ਵੱਲੋਂ ਮਾਮਲੇ ਦਰਜ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
140970cookie-checkਦੁਕਾਨਦਾਰ ਤੇ ਹਮਲਾ ਕਰਨ ਸਣੇ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਕੀਤੇ ਕਈ ਮਾਮਲੇ ਦਰਜ
error: Content is protected !!