ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ (ਪ੍ਰਦੀਪ ਸ਼ਰਮਾ):ਗੁਜਰਾਤ ਸੂਬਾ ਭਾਜਪਾ ਦਾ ਗੜ੍ਹ ਮੁੱਢ ਤੇ ਕਰਮਭੂਮੀ ਮੰਨਿਆ ਜਾਂਦਾ ਹੈ। ਭਾਰਤੀ ਜਨਤਾ ਪਾਰਟੀ ਦੇ ਦਰਜਾ ਬ ਦਰਜਾ ਆਗੂ ਗੁਜਰਾਤ ਸੂਬੇ ਦੇ ਵਿਕਾਸ ਨੂੰ ਆਪਣਾ ਆਦਰਸ਼ ਮਾਡਲ ਮੰਨ ਕੇ ਸਾਰੇ ਦੇਸ਼ ਇਸ ਦੇ ਪ੍ਰਸਾਰ ਕਰਨ ਦੀ ਗੱਲ ਕਰਕੇ ਹੋਰਨਾਂ ਸੂਬਿਆਂ ਵਿਚ ਭਾਜਪਾ ਦੀ ਸਰਕਾਰ ਬਣਾਉਣ ਦੀ ਗੱਲ ਕਰਦੇ ਹਨ ਅਤੇ ਹੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਭਾਜਪਾ ਵਿੱਚ ਸ਼ਾਮਿਲ ਹੋਣ ਦੀ ਪ੍ਰੇਰਨਾ ਦਿੰਦੇ ਹਨ, ਪਰ ਹੋਰਨਾਂ ਪਾਰਟੀਆਂ ਦੇ ਆਗੂਆਂ ਖਾਸ ਕਰਕੇ ਪੰਜਾਬ ਨਾਲ ਸਬੰਧਿਤ ਆਗੂਆਂ ਨੂੰ ਅਪੀਲ ਹੈ ਕਿ ਉਹ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਇੱਕ ਵਾਰ ਗੁਜਰਾਤ ਸੂਬੇ ਦਾ ਦੌਰਾ ਜਰੂਰ ਕਰ ਲੈਣ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਜਤਿੰਦਰ ਸਿੰਘ ਭੱਲਾ ਨੇ ਗੁਜਰਾਤ ਸੂਬੇ ਅੰਦਰ ਆਪਣੇ 10 ਦਿਨਾਂ ਚੋਣ ਪ੍ਰਚਾਰ ਦੌਰਾ ਮੁਕੰਮਲ ਹੋਣ ਉਪਰੰਤ ਕੀਤਾ।
ਉਹਨਾਂ ਕਿਹਾ ਕਿ ਗੁਜਰਾਤ ਸੂਬਾ ਪੰਜਾਬ ਸੂਬੇ ਨਾਲੋਂ ਕਿਤੇ ਵੱਧ ਪਛੜਿਆ ਹੋਇਆ ਹੈ ਅਤੇ ਬਹੁਤ ਸਾਰੇ ਪਿੰਡ ਪ੍ਰਾਇਮਰੀ ਸਕੂਲਾਂ ਅਤੇ ਪ੍ਰਾਇਮਰੀ ਹੈਲਥ ਕੇਂਦਰਾਂ ਤੋਂ ਵੀ ਸੱਖਣੇ ਹਨ। ਕਈ ਥਾਵਾਂ ਤੇ ਵਿਦਿਆਰਥੀਆਂ ਨੂੰ ਛੱਪੜਾਂ ਦੇ ਕੰਢੇ ਤੇ ਪੜਾਇਆ ਜਾਂਦਾ ਹੈ। ਭੱਲਾ ਨੇ ਕਿਹਾ ਕਿ ਗੁਜਰਾਤ ਮਾਡਲ ਭਾਰਤ ਦੇਸ਼ ਦੇ ਨਾਂ ਤੇ ਕਲੰਕ ਹੈ ਜਿਸ ਦਾ ਝੂਠਾ ਪ੍ਰਚਾਰ ਕਰਕੇ ਭਾਜਪਾ ਦੇਸ਼ ਵਾਸੀਆਂ ਨੂੰ ਲਗਾਤਾਰ ਗੁੰਮਰਾਹ ਕਰ ਰਹੀ ਹੈ।
#For any kind of News and advertisment contact us on 980-345-0601
1281700cookie-checkਭਾਜਪਾ ‘ਚ ਸ਼ਾਮਿਲ ਹੋਣ ਵਾਲੇ ਪੰਜਾਬੀ ਕਰ ਰਹੇ ਨੇ ਸਿਆਸੀ ਖੁਦਕੁਸ਼ੀ :ਭੱਲਾ