October 3, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, ( ਸਤ ਪਾਲ ਸੋਨੀ ):ਜਿਲ੍ਹਾ ਕਬੱਡੀ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਸਥਾਨਕ ਇੱਕ ਹੋਟਲ ਵਿਖੇ ਹੋਈ, ਜਿਸ ਵਿੱਚ ਵੱਖ ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੀ ਪੁਰਾਣੀ ਕਾਰਜਕਾਰਨੀ ਭੰਗ ਕਰਕੇ ਸਰਬਸੰਮਤੀ ਨਾਲ ਨਵੇਂ ਅਹੁਦੇਦਾਰਾਂ ਨੂੰ ਚੁਣਿਆ ਗਿਆ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਅਮਨਪ੍ਰੀਤ ਸਿੰਘ ਮੱਲ੍ਹੀ ਜਨਰਲ ਸਕੱਤਰ ਪੰਜਾਬ ਐਸੋਸੀਏਸ਼ਨ ਅਤੇ ਬਲਜੀਤ ਸਿੰਘ ਮਾਨ ਜੁਆਇੰਟ ਸਕੱਤਰ ਪੰਜਾਬ ਕਬੱਡੀ ਐਸੋਸੀਏਸ਼ਨ ਅਬਜ਼ਰਬਰ ਹਾਜ਼ਰ ਹੋਏ।ਕੋਚ ਦੇਵੀ ਦਿਆਲ ਜਨਰਲ ਸਕੱਤਰ ਵੱਲੋਂ ਅਤੇ ਸਮੂਹ ਐਸੋਸੀਏਸ਼ਨ ਵੱਲੋਂ ਅਸਤੀਫ਼ਾ ਦਿੱਤਾ ਗਿਆ ਤਾਂ ਜੋ ਨਵੀਂ ਚੋਣ ਕੀਤੀ ਜਾ ਸਕੇ।

ਪ੍ਰਧਾਨ ਦੀ ਚੋਣ ਲਈ ਰਣਜੀਤ ਸਿੰਘ ਖੰਨਾ ਵੱਲੋਂ ਗੁਰਮੇਲ ਸਿੰਘ ਪਹਿਲਵਾਨ ਦਾ ਨਾਮ ਪੇਸ਼ ਕੀਤਾ ਗਿਆ, ਜਿਸਦੀ ਤਾਕੀਦ ਬਿੱਕਰ ਸਿੰਘ ਨੱਤ ਸੀਨੀਅਰ ਮੀਤ ਪ੍ਰਧਾਨ ਵੱਲੋਂ ਕੀਤੀ ਗਈ, ਜਿਸਤੇ ਸਰਬਸੰਮਤੀ ਨਾਲ ਗੁਰਮੇਲ ਸਿੰਘ ਪਹਿਲਵਾਨ ਨੂੰ ਪ੍ਰਧਾਨ ਚੁਣਿਆ ਗਿਆ। ਸਕੱਤਰ ਦੀ ਚੋਣ ਲਈ ਦੇਵੀ ਦਿਆਲ ਸ਼ਰਮਾ ਦਾ ਨਾਮ ਜੈਮਲ ਸਿੰਘ ਚੌਹਾਨ ਵੱਲੋਂ ਪੇਸ਼ ਕੀਤਾ ਗਿਆ, ਜਿਸਦੀ ਤਾਕੀਦ ਪਿਆਰਾ ਸਿੰਘ ਧਾਂਦਰਾ ਨੇ ਕੀਤੀ, ਜਿਸਤੇ ਦੇਵੀ ਦਿਆਲ ਸ਼ਰਮਾ ਨੂੰ ਸਰਬ ਸੰਮਤੀ ਦਾ ਸਕੱਤਰ ਚੁਣਿਆ ਗਿਆ।

ਇਸੇ ਤਰ੍ਹਾਂ ਸੁਨੀਲ ਕੁਮਾਰ ਠਾਕੁਰ ਨੂੰ ਖਜ਼ਾਨਚੀ, ਜਦ ਕਿ ਬਾਕੀ ਚੋਣ ਦਾ ਅਧਿਕਾਰ ਸਰਬਸੰਮਤੀ ਨਾਲ ਪ੍ਰਧਾਨ ਅਤੇ ਸਕੱਤਰ ਨੂੰ ਦਿੱਤਾ ਗਿਆ। ਇਸ ਮੌਕੇ ਜੈਮਲ ਸਿੰਘ ਚੌਹਾਨ ਨੂੰ ਸੀਨੀਅਰ ਚੀਫ ਪੈਟਰਨ, ਬਿੱਕਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਰਣਜੀਤ ਸਿੰਘ ਖੰਨਾ ਨੂੰ ਪੈਟਰਨ, ਪਿਆਰਾ ਸਿੰਘ ਧਾਂਦਰਾ ਮੀਤ ਪ੍ਰਧਾਨ, ਵਿਜੈ ਪਾਲ ਨੂੰ ਵਾਈਸ ਪ੍ਰਧਾਨ, ਸੁਰਿੰਦਰ ਸਿੰਘ ਮਾਸਕੋ ਨੂੰ ਕਾਰਜਕਾਰਨੀ ਮੈਂਬਰ, ਰਾਜ ਕੁਮਾਰ ਸ਼ਰਮਾ ਇਟਲੀ ਨੂੰ ਸੀਨੀਅਰ ਮੀਤ ਪ੍ਰਧਾਨ, ਐਡਵੋਕੇਟ ਬਿਕਰਮਜੀਤ ਸਿੰਘ ਨੂੰ ਜੁਆਇੰਟ ਸਕੱਤਰ, ਸਰਬਜੀਤ ਸਿੰਘ ਅੜੈਚਾਂ ਨੂੰ ਕਾਰਜਕਾਰਨੀ ਮੈਂਬਰ, ਕ੍ਰਿਪਾਲ ਸਿੰਘ ਢੇਰੀ ਨੂੰ ਕਾਰਜਕਾਰਨੀ ਮੈਂਬਰ, ਸੁਖਦੇਵ ਸਿੰਘ ਸ਼ੁਕਰੀ ਕੋਚ, ਹੈਪੀ ਨਿੱਝਰ ਨੂੰ ਮੀਤ ਪ੍ਰਧਾਨ, ਸੁਨੀਲ ਕੁਮਰ ਠਾਕੁਰ ਤੇ ਹੈਰੀ ਸੰਧੂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਦਿਨੇਸ਼ ਸ਼ਰਮਾ, ਗੋਲਡੀ ਚੀਮਾ, ਭੁਪਿੰਦਰ ਸਿੰਘ ਡਿੰਪਲ, ਹਰਜਿੰਦਰ ਕੁਮਾਰ ਮਿੰਟਾ, ਜ਼ੋਰਾ ਸਿੰਘ ਢੇਰੀ, ਜੰਗ ਸਿੰਘ, ਅਜੀਤ ਸਿੰਘ ਜੀਤਾ, ਸੰਤੋਖ ਸਿੰਘ, ਹਰਦਿਆਲ ਸਿੰਘ, ਜੀਐਸ ਚੌਹਾਨ, ਗੁਰਜੀਤ ਸਿੰਘ ਕੁੰਡਾ, ਰਣਜੀਤ ਸਿੰਘ, ਕੋਚ ਰਾਜਵਿੰਦਰ ਕੌਰ, ਪਰਮਿੰਦਰ ਕੌਰ, ਮਨੋਜ ਸ਼ਰਮਾ ਨੂੰ ਮੈਂਬਰ ਚੁਣਿਆ ਗਿਆ। ਇਸ ਮੌਕੇ ਪ੍ਰਧਾਨ ਗੁਰਮੇਲ ਸਿੰਘ ਪਹਿਲਵਾਨ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਲ ਸਟਾਈਲ ਕਬੱਡੀ ਜਿਲ੍ਹਾ ਪੱਧਰੀ ਚੈਂਪੀਅਨਸ਼ਿਪ ਕਰਵਾਈ ਜਾਵੇਗੀ, ਜਿਸਦੀਆਂ ਤਰੀਕਾਂ ਦਾ ਐਲਾਨ ਜਲਦ ਕੀਤਾ ਜਾਵੇਗਾ।
#For any kind of News and advertisment contact us on 980-345-0601
128200cookie-checkਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੇ  ਗੁਰਮੇਲ ਸਿੰਘ ਪਹਿਲਵਾਨ ਪ੍ਰਧਾਨ ਤੇ ਦੇਵੀ ਦਿਆਲ ਸ਼ਰਮਾ ਸਕੱਤਰ ਬਣੇ
error: Content is protected !!