December 21, 2024

Loading

ਕੁਲਵਿੰਦਰ ਸਿੰਘ

ਚੜ੍ਹਤ ਪੰਜਾਬ ਦੀ

ਸਰਦੂਲਗੜ੍ਹ- ਸਰਦੂਲਗੜ੍ਹ ਇਲਾਕੇ ਦੇ ਦਰਜਨਾਂ ਪਿੰਡਾਂ ਤੇ ਪੰਜਾਬ ਦੇ ਵੱਖ ਵੱਖ ਕੋਨਿਆਂ ਵਿੱਚ ਕੁਦਰਤ ਦੀ ਕਰੋਪੀ ਬੇਮੌਸਮੀ ਮੀਂਹ, ਝੱਖੜ , ਗੜਿਆਂ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ । ਜਿਸ ਕਰਕੇ ਕਿਸਾਨਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ । ਕਿਸਾਨ ਪਹਿਲਾ ਹੀ ਆਰਥਿਕ ਤੰਗੀ ਦਾ ਸ਼ਿਕਾਰ ਹੈ ਇੰਨਾਂ ਗੱਲਾ ਦਾ ਪ੍ਰਗਟਾਵਾ ਬਲਵਿੰਦਰ ਸਿੰਘ ਭੂੰਦੜ ਸਕੱਤਰ ਜਨਰਲ ਸ੍ਰੋਮਣੀ ਅਕਾਲੀ ਦਲ ਤੇ ਸਾਬਕਾ ਮੈਂਬਰ ਰਾਜ ਸਭਾ ਨੇ ਪੱਤਰਕਾਰਾਂ ਨਾਲ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੂੰ ਹੁਣ ਕਿਸਾਨਾਂ ਨੂੰ ਬਿਨਾ ਗਿਰਦਾਵਰੀ ਮੁਆਵਜ਼ਾ ਦੇ ਕੇ ਕਿਸਾਨ ਹਿਮਾਇਤੀ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ ।

ਬਲਵਿੰਦਰ ਸਿੰਘ ਭੂੰਦੜ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੁਖ ਮੰਤਰੀ ਆਪਣੇ ਬਿਆਨ ਮੁਤਾਬਿਕ ਕਿਸਾਨਾਂ ਦੇ ਖਾਤੇ ਪ੍ਰਤੀ ਏਕੜ 20 ਹਜ਼ਾਰ ਰੁਪਏ ਬਿਨਾ ਗਿਰਦਾਵਰੀ ਪਾਉਣ ਦੇ ਹੁਕਮ ਫੋਰੀ ਤੋਰ ਤੇ ਕਰਨੇ ਚਾਹੀਦੇ ਹਨ ਤਾਂ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ ਬਹੁਤ ਲੋਕਾ ਨੇ ਜ਼ਮੀਨ ਠੇਕੇ ਲਈ ਹੋਈ ਹੈ । ਬਾਕੀ ਮੁਆਵਜ਼ੇ ਦੇ 50 ਹਜ਼ਾਰ ਰੁਪਏ ਗਿਰਦਾਵਰੀਆ ਤੋਂ ਬਾਅਦ ਪੂਰੇ ਕਰ ਦੇਣ । ਸਰਕਾਰ ਨੇ ਆਪਣੇ ਕੰਮਾਂ ਦੇ ਝੂਠੇ ਪ੍ਰਚਾਰ ਲਈ 800 ਕਰੋੜ ਰੁਪਏ ਰਾਖਵੇਂ ਰੱਖੇ ਹਨ ਤੇ ਮੁੱਖ ਮੰਤਰੀ ਹਮੇਸ਼ਾ ਕਹਿੰਦੇ ਹਨ ਕਿ ਉਹ ਕਿਸਾਨਾਂ ਦਾ ਸਨਮਾਨ ਬਹਾਲ ਰੱਖਣਗੇ ,ਕਿਸਾਨਾਂ ਨੂੰ ਹੇਠਾਂ ਨਹੀਂ ਲੱਗਣ ਦੇਣਗੇ ,ਕਿਸਾਨਾਂ ਦੇ ਮੁੱਦੇ ਪਹਿਲ ਦੇ ਆਧਾਰ ਤੇ ਹੱਲ ਕਰਨਗੇ ਵੈਸੇ ਤਾਂ ਹਾਲੇ ਤੱਕ ਪਿਛਲੀ ਨਰਮੇ ਦੀ ਨੁਕਸਾਨੀ ਫਸਲ ਦਾ ਮੁਆਵਜ਼ਾ ਨਹੀਂ ਦਿੱਤਾ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾ ਕਿ ਹੁਣ ਸਮਾਂ ਹੈ ਕਿਸਾਨ ਦੀ ਬੇਮੌਸਮੀ ਬਰਸਾਤ ਤੇ ਖਰਾਬ ਮੋਸਮ ਨੇ ਜੋ ਪੱਕੀ ਫਸਲ ਦਾ ਨੁਕਸਾਨ ਕੀਤਾ ਹੈ ਉਸ ਦੀ ਮੁਆਵਜ਼ਾ ਦੀ ਰਾਸ਼ੀ ਜਾਰੀ ਕਰਦੇ ਹੋਏ ਕਿਸਾਨਾਂ ਦੀ ਬਾਂਹ ਫੜੋ ਅਸੀਂ ਇਸ ਦਾ ਸਵਾਗਤ ਕਰਾਂਗੇ ।

#For any kind of News and advertisment contact us on 9803 -450-601

#Kindly LIke, Share & Subscribe our News Portal://charhatpunjabdi.com 

145930cookie-checkਪੰਜਾਬ ਸਰਕਾਰ ਕਿਸਾਨਾਂ ਨੂੰ ਬਿਨਾ ਗਿਰਦਾਵਰੀ ਮੁਆਵਜ਼ਾ ਦੇ ਕੇ ਕਿਸਾਨ ਹਿਮਾਇਤੀ ਹੋਣ ਦਾ ਸਬੂਤ ਦੇਵੇ- ਭੂੰਦੜ
error: Content is protected !!