October 12, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 2 ਦਸੰਬਰ (ਪ੍ਰਦੀਪ ਸ਼ਰਮਾ):ਡੱਬਵਾਲੀ ਤੋਂ ਜਵਾਲਾ ਜੀ ਜਾ ਰਹੀ ਪੀ.ਆਰ.ਟੀ.ਸੀ ਬਠਿੰਡਾ ਡੀਪੂ ਦੀ ਬੱਸ ਅਤੇ ਛੋਟੇ ਹਾਥੀ ਦੇ ਡਰਾਇਵਰ ਦੀ ਅੱਜ ਸਵੇਰੇ ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹ ਮਾਰਗ ਤੇ ਸਥਿਤ ਟੀ-ਪੁਆਇੰਟ ਤੇ ਲੜਾਈ ਹੋ ਗਈ। ਲੜਾਈ ਦੌਰਾਨ ਦੋਵੇਂ ਡਰਾਇਵਰਾ ਵੱਲੋਂ ਇੱਕ ਦੂਜੇ ਦੇ ਸਿਰ ਤੇ ਰਾਡ ਮਾਰ ਕੇ ਜਖਮੀ ਹੋ ਗਏ। ਇਸ ਤੋਂ ਬਾਅਦ ਪੀ.ਆਰ.ਟੀ.ਸੀ ਦੇ ਡਰਾਇਵਰਾ ਤੇ ਕੰਡਕਟਰਾ ਵੱਲੋਂ ਟੀ-ਪੁਆਇੰਟ ਤੇ ਸੜਕ ਜਾਮ ਕਰਕੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 10.30 ਵਜੇ ਦੇ ਕਰੀਬ ਪੀ.ਆਰ.ਟੀ.ਸੀ ਦੀ ਬੱਸ ਰਾਮਪੁਰਾ ਫੂਲ ਦੇ ਟੀ-ਪੁਆਇੰਟ ਤੇ ਪੁੱਜੀ। ਇਸ ਦੌਰਾਨ ਬੱਸ ਦੇ ਡਰਾਇਵਰ ਧਰਮਵੀਰ ਸਿੰਘ ਨੇ ਉਥੇ ਖੜੇ ਛੋਟੇ ਹਾਥੀ ਦੇ ਡਰਾਇਵਰ ਨੂੰ ਰਸਤਾ ਦੇਣ ਲਈ ਕਿਹਾ ਜਿਸ ਦੇ ਚੱਲਦਿਆ ਦੋਨ੍ਹਾਂ ਵਿੱਚ ਬਹਿਸ ਸ਼ੁਰੂ ਹੋ ਗਈ ਅਤੇ ਦੋਵਾਂ ਨੇ ਇੱਕ ਦੂਜੇ ਦੇ ਸਿਰ ਤੇ ਰਾਡ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਏ।
ਜਖ਼ਮੀਆ ਨੂੰ ਸਿਵਲ ਹਸਪਤਾਲ ਵਿਖੇ ਕਰਵਾਇਆ ਦਾਖਲ
ਘਟਨਾ ਸਥਾਨ ਤੇ ਖੜੇ ਲੋਕਾਂ ਨੇ ਉਕਤ ਦੋਵੇਂ ਜਖਮੀਆ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਪਹੁੰਚਾਇਆ। ਇਸ ਘਟਨਾ ਕਾਰਨ ਗੁੱਸੇ ਚ ਆਏ ਪੀ.ਆਰ.ਟੀ.ਸੀ ਦੇ ਡਰਾਇਵਰਾ ਤੇ ਕੰਡਕਟਰਾ ਨੇ ਆਪਣੀਆਂ ਬੱਸਾਂ ਟੀ-ਪੁਆਇੰਟ ਤੇ ਸੜਕ ਦੇ ਵਿਚਾਲੇ ਲਗਾ ਕੇ ਧਰਨੇ ਤੇ ਬੈਠ ਗਏ।
ਇਸ ਦੀ ਸੂਚਨਾ ਮਿਲਦਿਆ ਹੀ ਟਰੈਫਿਕ ਇੰਚਾਰਜ ਗੁਰਤੇਜ ਸਿੰਘ ਤੇ ਪੀ.ਆਰ.ਟੀ.ਸੀ ਇੰਸਪੈਕਟਰ ਕੁਲਵੰਤ ਸਿੰਘ ਮੰਗੀ ਘਟਨਾ ਸਥਾਨ ਤੇ ਪੁੱਜੇ ਕੇ ਉਨਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਤਕਰੀਬਨ ਅੱਧੇ ਘੰਟੇ ਬਾਅਦ ਧਰਨਾ ਸਮਾਪਤ ਕਰਕੇ ਆਵਾਜਾਈ ਬਹਾਲ ਕਰ ਦਿੱਤੀ
#For any kind of News and advertisment contact us on 9803 -45 -0601  
#Kindly LIke,Share & Subscribe our News Portal: http://charhatpunjabdi.com
134880cookie-checkਪੀ.ਆਰ.ਟੀ.ਸੀ ਦੇ ਡਰਾਇਵਰਾ ਤੇ ਕੰਡਕਟਰਾ ਨੇ ਰਾਮਪੁਰਾ ਫੂਲ ਵਿਖੇ ਕੀਤਾ ਕੌਮੀ ਸ਼ਾਹ ਮਾਰਗ ਜਾਮ
error: Content is protected !!