April 16, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 2 ਦਸੰਬਰ (ਪ੍ਰਦੀਪ ਸ਼ਰਮਾ)-ਪਿੰਡ ਲਹਿਰਾ ਧੂਰਕੋਟ ਦੇ ਖਾਲਸਾ ਮਾਰਕਿਟ ਕੋਲ ਬਣੇ ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹ ਮਾਰਗ-7 ਦੇ ਕੱਟ ਤੋਂ ਪਾਸ ਕਰਦੇ ਸਮੇਂ ਯੂਰੀਆ ਖਾਦ ਦੇ ਭਰੇ ਟਰੈਕਟਰ ਟਰਾਲੀ ਹੇਠਾਂ ਆਉਣ ਨਾਲ ਇੱਕ ਵਿਆਕਤੀ ਦੀ ਮੌਤ ਹੋ ਜਾਣ ਦੀ ਖਬਰ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਬੂਟਾ ਸਿੰਘ (34) ਪੁੱਤਰ ਲਾਭ ਸਿੰਘ ਵਾਸੀ ਮੌੜ ਕਲਾਂ ਰੇਲਵੇ ਦਾ ਕੰੰਮ ਕਰ ਰਹੀ ਕੇ.ਐਲ.ਸੀ ਕੰਪਨੀ ਦੇ ਇੱਥੇ ਬਣੇ ਸਟੋਰ ਵਿੱਚ 2-3 ਸਾਲਾਂ ਤੋਂ ਕੰਮ ਕਰਦਾ ਸੀ।
ਦੱਸਣ ਵਿੱਚ ਆਇਆ ਹੈ ਕਿ ਮ੍ਰਿਤਕ ਬੂਟਾ ਸਿੰਘ ਕਰੀਬ 4:40 ਵਜੇ ਪੈਦਲ ਸੜਕ ਪਾਰ ਕਰ ਰਿਹਾ ਸੀ, ਮਹਿੰਦਰਾ ਡੀ.ਆਈ ਟਰੈਕਟਰ ਟਰਾਲੀ ਸਮੇਤ ਯੂਰੀਆ ਖਾਦ ਦਾ ਭਰਿਆ ਬਠਿੰਡਾ ਤਰਫੋਂ ਰਾਮਪੁਰਾ ਵੱਲ ਆ ਰਿਹਾ ਸੀ।ਇਸ ਟਰੈਕਟਰ ਟਰਾਲੀ ਹੇਠਾਂ ਆਉਣ ਕਾਰਨ ਉਕਤ ਵਿਆਕਤੀ ਦੀ ਮੌਤ ਹੋ ਗਈ।
ਟਰੈਕਟਰ ਚਾਲਕ ਮੌਕੇ ’ਤੇ ਫਰਾਰ ਹੋ ਗਿਆ ਸੀ, ਇਸ ਘਟਨਾ ਸਥਾਨ ’ਤੇ ਹਾਜਰ ਲੋਕਾਂ ਨੇ ਟਰੈਕਟਰ ਚਾਲਕ ਨੂੰ ਕਾਬੂ ਕਰਕੇ ਥਾਣਾ ਰਾਮਪੁਰਾ ਪੁਲਿਸ ਹਵਾਲੇ ਕਰ ਦਿੱਤਾ।ਇਸ ਸਬੰਧੀਂ ਜਾਣਕਾਰੀ ਦਿੰਦਿਆਂ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਕਿਹਾ ਹਾਦਸੇ ਵਿੱਚ ਮ੍ਰਿਤਕ ਬੂਟਾ ਸਿੰਘ ਦੀ ਦੇਹ ਨੂੰ ਸਿਵਲ ਹਸਪਤਾਲ ਰਾਮਪੁਰਾ ਵਿਖੇ ਰੱਖ ਦਿੱਤਾ ਗਿਆ ਹੈ।ਇਸ ਮਾਮਲੇ ਸਬੰਧੀਂ ਥਾਣਾ ਸਿਟੀ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
#For any kind of News and advertisment contact us on 9803 -45 -0601  
#Kindly LIke,Share & Subscribe our News Portal: http://charhatpunjabdi.com
134910cookie-checkਟਰੈਕਟਰ ਟਰਾਲੀ ਹੇਠਾਂ ਆਉੁਣ ਨਾਲ ਵਿਆਕਤੀ ਦੀ ਮੌਤ
error: Content is protected !!