ਪ੍ਰਦੀਪ ਸ਼ਰਮਾ
ਚੜ੍ਹਤ ਪੰਜਾਬ ਦੀ
ਬਾਲਿਆਂਵਾਲੀ- ਸਿਵਲ ਸਰਜਨ ਬਠਿੰਡਾ ਡਾ ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਬਾਲਿਆਂਵਾਲੀ ਡਾ ਗੁਰਮੇਲ ਸਿੰਘ ਜੀ ਦੀ ਯੋਗ ਅਗਵਾਈ ਹੇਠ ਸਮੂਹ ਸਬ ਸੈਟਰਾਂ ਤੇ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਡੇਂਗੂ ਮਲੇਰੀਏ ਦੀ ਰੋਕਥਾਮ ਸਬੰਧੀ ਲੋਕਾ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਕੈਪ ਲਗਾਏ ਜਾ ਰਹੇ ਹਨ l ਡੇਂਗੂ ਅਤੇ ਮਲੇਰੀਏ ਵਰਗੇ ਬੁਖਾਰ ਤੋਂ ਬਚਣ ਲਈ ਸਾਨੂੰ ਆਪਣੇ ਆਲੇ ਦੁਆਲੇ ਮੱਛਰਾਂ ਦੀ ਪੈਦਾਇਸ ਨੂੰ ਰੋਕਣਾ ਪਏਗਾ , ਇਹਨਾ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਮੈਡੀਕਲ ਅਫਸਰ ਬਾਲਿਆਂਵਾਲੀ ਡਾ ਗੁਰਮੇਲ ਸਿੰਘ ਨੇ ਕੀਤਾ l
ਉਹਨਾ ਕਿਹਾ ਕਿ ਗਰਮੀ ਦਾ ਮੌਸ਼ਮ ਸੁਰੂ ਹੋ ਗਿਆ ਹੈ ਜੇਕਰ ਅਸੀਂ ਆਪਣੇ ਘਰਾਂ ਅਤੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖ ਕੇ ਮੱਛਰ ਹੀ ਨਾ ਪੈਦਾ ਹੋਣ ਦੇਈਏ ਤਾਂ ਅਸੀਂ ਆਪਣਾ ਅਤੇ ਆਢ ਗੁਆਢ ਦਾ ਡੇਂਗੂ ਮਲੇਰੀਏ ਵਰਗੇ ਬੁਖਾਰਾਂ ਤੋਂ ਬਚਾਅ ਕਰ ਸਕਦੇ ਹਾਂ l ਉਹਨਾ ਕਿਹਾ ਕਿ ਸਾਨੂੰ ਮੱਛਰਾਂ ਦੀ ਪੈਦਾਇਸ ਨੂੰ ਰੋਕਣ ਲਈ ਘਰਾਂ ਦੇ ਆਲੇ ਦੁਆਲੇ ਜਾਂ ਗਲੀਆਂ ਵਿੱਚ ਛੋਟੇ ਟੋਇਆ ਵਿੱਚ ਪਾਣੀ ਇਕਠਾ ਨਾ ਹੋਣ ਦਿਤਾ ਆਵੇ ਇਹਨਾ ਨੂੰ ਮਿੱਟੀ ਨਾਲ ਭਰ ਦਿਤਾ ਜਾਵੇ ਜਾਂ ਖੜੇ ਪਾਣੀ ਵਿੱਚ ਕਾਲਾ ਮੱਚਿਆ ਹੋਇਆ ਤੇਲ ਪਾ ਕਿ ਮੱਛਰਾਂ ਦਾ ਲਾਰਵਾ ਖਤਮ ਕੀਤਾ ਜਾ ਸਕਦਾ ਹੈ ਅਤੇ ਛੱਪੜਾ ਆਦਿ ਵਿੱਚ ਸਿਹਤ ਵਿਭਾਗ ਦੇ ਸਹਿਯੋਗ ਨਾਲ ਗੰਬੂਜੀਆ ਮੱਛੀਆਂ ਛੱਡ ਦਿੱਤੀਆਂ ਜਾਣ l ਇਸ ਤੋਂ ਇਲਾਵਾ ਰਾਤ ਨੂੰ ਸੌਂਣ ਸਮੇ ਕੱਪੜੇ ਅਜਿਹੇ ਪਹਿਨਣੇ ਚਾਹੀਦੇ ਹਨ ਜਿਨ ਨਾਲ ਪੂਰਾ ਸਰੀਰ ਢੱਕਿਆ ਜਾ ਸਕੇ ਅਤੇ ਰਾਤ ਨੂੰ ਸੌਂਣ ਸਮੇ ਮੱਛਰਦਾਨੀ ,ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ l
ਉਹਨਾ ਕਿਹਾ ਕਿ ਮਲੇਰੀਆ ਮਾਦਾ ਐਨਾਫਲੀਜ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਸ ਦੇ ਲੱਛਣ ਜਿਵੇ ਠੰਡ ਅਤੇ ਕਾਂਬੇ ਨਾਲ ਬੁਖਾਰ ਹੋਣਾ , ਤੇਜ ਬੁਖਾਰ ਅਤੇ ਸਿਰ ਦਰਦ ਹੋਣਾ , ਬੁਖਾਰ ਦੇ ਨਾਲ ਨਾਲ ਥਕਾਵਟ ਅਤੇ ਕਮਜੋਰੀ ਹੋਣਾ ਅਤੇ ਸਰੀਰ ਨੂੰ ਪਸੀਨਾ ਆਉਣਾ ਆਦਿ l ਇਸ ਤੋਂ ਇਲਾਵਾ ਸ਼੍ਰੀ ਜਗਤਾਰ ਸਿੰਘ ਅਤੇ ਮਨਜੀਤ ਸਿੰਘ ਬਲਾਕ ਐਜੂਕੇਟਰ ਨੇ ਲੋਕਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਅਜਿਹੇ ਲੱਛਣ ਸਮੇਤ ਬੁਖਾਰ ਆਉਂਦਾ ਹੈ ਤਾਂ ਤੁਰੰਤ ਆਪਣਾ ਬਲੱਡ ਸਲਾਇਡ ਟੇਸਟ ਨੇੜੇ ਦੀ ਸਿਹਤ ਸੰਸਥਾ ਤੋਂ ਕਰਵਾਉਣਾ ਚਾਹੀਦਾ ਹੈ ਜੋ ਕਿ ਵਿਭਾਗ ਵਲੋਂ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ ਅਤੇ ਜੇਕਰ ਮਲੇਰੀਆ ਪੋਜੇਟਿਵ ਆਉਂਦਾ ਹੈ ਤਾਂ ਇਸਦਾ ਪੂਰਾ ਇਲਾਜ ਵੀ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ l
#For any kind of News and advertisement
contact us on 980 34-0601
#Kindly LIke, Share & Subscribe
our News Portal://charhatpunjabdi.com
1482000cookie-checkਡੇਂਗੂ ਅਤੇ ਮਲੇਰੀਏ ਤੋਂ ਬਚਾਅ ਲਈ ਮੱਛਰਾਂ ਦੀ ਪੈਦਾਇਸ ਰੋਕਣਾ ਬਹੁਤ ਜਰੂਰੀ – ਡਾ ਗੁਰਮੇਲ ਸਿੰਘ ਐਸ.ਐਮ.ਓ.