October 3, 2024

Loading

ਸਤ ਪਾਲ ਸੋਨੀ
ਚੜ੍ਹਤ ਪੰਜਾਬ ਦੀ
ਲੁਧਿਆਣਾ: ਇੰਤਜ਼ਾਰ ਆਖਰਕਾਰ ਖਤਮ ਹੋ ਗਿਆ ਹੈ ਕਿਉਂਕਿ ਜ਼ੀ ਪੰਜਾਬੀ ਦਾ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਸੰਗੀਤਕ ਗੇਮ ਸ਼ੋਅ ਇਸ ਸ਼ਨੀਵਾਰ ਸ਼ਾਮ 7 ਵਜੇ ਪ੍ਰਸਾਰਿਤ ਹੋਣ ਜਾ ਰਿਹਾ ਹੈ। ਇਹ ਸੀਜ਼ਨ ਪਰਿਵਾਰਕ ਮਨੋਰੰਜਨ ਅਤੇ ਕਈ ਨਵੇਂ ਸਰਪ੍ਰਾਈਜ਼ ਨਾਲ ਭਰਪੂਰ ਹੋਵੇਗਾ।
ਜ਼ੀ ਪੰਜਾਬੀ ਦੇ ਸ਼ੋਅ “ਅੰਤਾਕਸ਼ਰੀ-3” ਦੇ ਲੁਧਿਆਣਾ ਅਤੇ ਅੰਮ੍ਰਿਤਸਰ ਆਡੀਸ਼ਨ ਤੋਂ ਬਾਅਦ, ਹੁਣ ਇਹ ਸ਼ੋਅ ਚੈਨਲ ਉੱਤੇ ਪ੍ਰਸਾਰਿਤ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਸੀਜ਼ਨ ਵਿੱਚ ਪਰਿਵਾਰਾਂ ਵਿਚਕਾਰ ਮਿਊਜ਼ਿਕਲ ਟਕਰਾਅ ਸ਼ਾਮਲ ਹੋਵੇਗਾ| ਸ਼ੋਅ ਦਾ ਪਹਿਲਾ ਐਪੀਸੋਡ ਬਹੁਤ ਹੀ ਖਾਸ ਹੋਵੇਗਾ ਜਿਸ ਵਿੱਚ ਦਰਸ਼ਕਾਂ ਦੇ ਲਈ ਇੱਕ ਸਪੈਸ਼ਲ ਸਰਪ੍ਰਾਈਜ਼ ਹੋਵੇਗਾ ਜੋ ਉਹ ਬਹੁਤ ਜਲਦੀ ਜਾਣ ਲੈਣਗੇ। ਇਸ ਤੋਂ ਇਲਾਵਾ ਅੰਤਾਕਸ਼ਰੀ 3 ਦੇ ਮੇਜ਼ਬਾਨ ਡੈਸ਼ਿੰਗ ਬੱਬਲ ਰਾਏ ਅਤੇ ਮੀਸ਼ਾ ਸਾਰੋਵਾਲ ਜੋ ਆਪਣੀ ਜੁਗਲਬੰਦੀ ਨਾਲ ਸ਼ੋਅ ਨੂੰ ਹੋਰ ਵੀ ਰੰਗੀਨ ਬਣਾਉਣਗੇ।
ਇਸ ਲਈ, ਆਪਣੇ ਕੈਲੰਡਰਾਂ ‘ਤੇ ਨਿਸ਼ਾਨ ਲਗਾਓ ਅਤੇ ਇਸ ਸ਼ਨੀਵਾਰ ਸ਼ਾਮ 7 ਵਜੇ ਸਿਰਫ ਜ਼ੀ ਪੰਜਾਬੀ ‘ਤੇ “ਅੰਤਾਕਸ਼ਰੀ-3” ਦੇ ਪਹਿਲੇ ਐਪੀਸੋਡ ਵਿੱਚ ਇਸ ਹਫਤੇ ਦੇ ਅੰਤ ਵਿੱਚ ਇੱਕ ਪਰਿਵਾਰਕ ਮਨੋਰੰਜਨ ਲਈ ਤਿਆਰ ਹੋ ਜਾਓ।
#For any kind of News and advertisement
 contact us on 980 -345-0601
#Kindly LIke, Share & Subscribe
 our News  Portal://charhatpunjabdi.com
148260cookie-checkਜ਼ੀ ਪੰਜਾਬੀ ਆਪਣੇ ਸ਼ੋਅ “ਜ਼ੀ ਪੰਜਾਬੀ ਅੰਤਾਕਸ਼ਰੀ-3” ਨਾਲ ਵਿਸਾਖੀ ਮੌਕੇ ਕਰੇਗਾ ਦਰਸ਼ਕਾਂ ਦਾ ਮਨੋਰੰਜਨ
error: Content is protected !!