May 2, 2024

Loading

ਚੜ੍ਹਤ ਪੰਜਾਬ ਦੀ,

ਬਠਿੰਡਾ,(ਕੁਲਜੀਤ ਸਿੰਘ ਢੀਂਗਰਾ / ਪ੍ਰਦੀਪ ਸ਼ਰਮਾ ) ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਮਮਤਾ ਦਿਵਸ ਮੌਕੇ ਅਰਬਨ ਸਿਹਤ ਕੇਂਦਰ ਫੂਲ ਅਤੇ ਸਬ ਸੈਂਟਰ ਰਾਈਆ ਵਿਖੇ ਗਰਭਵਤੀ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਹਾਜਰ ਪਿੰਡ ਨਿਵਾਸੀਆਂ ਨੂੰ ਸਿਹਤ ਸੇਵਾਵਾਂ ਸਬੰਧੀ ਜਾਗਰੂਕ ਕਰਨ ਲਈ ਕੈਂਪ ਦਾ ਅਯੋਜਨ ਕੀਤਾ ਗਿਆ। ਸਿਹਤ ਵਿਭਾਗ ਦੇ ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਵੱਲੋਂ ਕੋਵਿਡ 19 ਦੀ ਤੀਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜਰ 18 ਸਾਲ ਤੋਂ ਉਪਰ ਦੇ ਸਾਰੇ ਵਿਅਕਤੀਆਂ ਨੂੰ ਕੋਵਿਡ-19 ਸਬੰਧੀ ਟੀਕਾਕਰਨ ਕਰਵਾਉਣ ਅਤੇ ਸਾਵਧਾਨੀਆਂ ਰੱਖਣ ਸਬੰਧੀ ਪ੍ਰੇਰਿਤ ਕੀਤਾ ਗਿਆ। ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੁਣ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਵੀ ਡਾਕਟਰ ਦੀ ਸਲਾਹ ਅਨੁਸਾਰ ਕਰੋਨਾ ਸਬੰਧੀ ਆਪਣਾ ਟੀਕਾਕਰਨ ਕਰਵਾ ਸਕਦੀਆਂ ਹਨ। ਉਨਾਂ ਦੱਸਿਆ ਕਿ ਸਾਰੇ ਹੀ ਸਰਕਾਰੀ ਸਿਹਤ ਕੇਂਦਰਾਂ ਤੇ ਹਰ ਬੁੱਧਵਾਰ ਨੂੰ ਗਰਭਵਤੀ ਅਤੇ ਨਵਜੰਮੇ ਬੱਚਿਆਂ ਦਾ ਮੁਫਤ ਟੀਕਾਕਰਣ ਕੀਤਾ ਜਾਂਦਾ ਹੈ। ਬੱਚਿਆਂ ਨੂੰ ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਲਈ ਸਮੇਂ ਸਿਰ ਸੰਪੂਰਨ ਟੀਕਾਕਰਣ ਕਰਵਾਇਆ ਜਾਵੇ।

ਸਹੂਲਤਾਂ ਸਬੰਧ ਰਾਈਆ ਦੇ ਕਮਿਊਨਿਟੀ ਹੈਲਥ ਅਫਸਰ ਮਨਦੀਪ ਕੌਰ ਵੱਲੋਂ 30 ਸਾਲ ਦੀ ਉਮਰ ਤੋਂ ਬਾਅਦ ਸਲਾਨਾ ਸਿਹਤ ਚੈਕਅੱਪ ਕਰਵਾਉਣ ਦੀ ਸਲਾਹ ਦਿੱਤੀ ਗਈ । ਉਹਨਾਂ ਕਿਹਾ ਕਿ ਇਸ ਉਮਰ ਤੋਂ ਬਾਅਦ ਭਿਆਨਕ ਬਿਮਾਰੀਆਂ ਜਿਵੇਂ ਕਿ ਸੂਗਰ ਅਤੇ ਉੱਚ ਰਕਤ ਚਾਪ ਵਰਗੀਆਂ ਭਿਆਨਕ ਬਿਮਾਰੀਆਂ ਅਕਸਰ ਆ ਘੇਰਦੀਆਂ ਹਨ। ਜੀਵਨਸ਼ੈਲੀ ਨੂੰ ਵਧੀਆ ਰੱਖਣ ਲਈ ਰੋਜਾਨਾ ਸੈਰ ਅਤੇ ਕਸਰਤ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਇਆ ਜਾਵੇ। ਇਸ ਮੌਕੇ ਵਿਨੋਦ ਕੁਮਾਰ ਮਲਟੀਪਰਪਜ ਹੈਲਥ ਵਰਕਰ ਨੇ ਡੇਂਗੂ ਅਤੇ ਮਲੇਰੀਆ ਬੁਖਾਰ ਦੇ ਲੱਛਣਾਂ, ਮੁਫਤ ਇਲਾਜ ਅਤੇ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਵਿਨੋਦ ਕੁਮਾਰ, ਏ.ਐਨ.ਐਮ. ਮਨਦੀਪ ਕੌਰ, ਏ.ਐਨ.ਐਮ. ਮਨਦੀਪ ਸ਼ਰਮਾ, ਫਾਰਮੇਸੀ ਅਫਸਰ ਅਨਮੋਲਪ੍ਰੀਤ ਕੌਰ, ਟਰੇਂਡ ਦਾਈ ਮਨਜੀਤ ਕੌਰ, ਚਰਨਜੀਤ ਕੌਰ. ਸੁਖਪ੍ਰੀਤ ਕੌਰ ਆਦਿ ਹਾਜ਼ਰ ਸਨ।

76280cookie-checkਗਰਭਵਤੀ ਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ ਵੀ ਲਗਵਾ ਸਕਦੀਆਂ ਹਨ ਕੋਰੋਨਾ ਵੈਕਸੀਨ
error: Content is protected !!