ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ) : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਦਰਜੀਤ ਸਿੰਘ ਮਾਨ, ਵਾਈਸ ਪ੍ਰਧਾਨ (ਯੂਥ ਵਿੰਗ) ਆਮ ਆਦਮੀ ਪਾਰਟੀ ਪੰਜਾਬ ਨੇ, ਗਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ਰਜਿ: ਰਾਮਪੁਰਾ ਫੂਲ ਨਾਲ ਤਾਲਮੇਲ ਕਰ ਕੇ ਸਰਦਾਰ ਭਗਤ ਸਿੰਘ ਦੇ ਸਹੀਦੀ ਦਿਵਸ ਨੂੰ ਸਮਰਪਿਤ ਅਨੇਕਾਂ ਰੁੱਖ ਲਗਾਏ । ਗਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ਰਜਿ ਰਾਮਪੁਰਾ ਫੂਲ ਦੇ ਵਲੰਟੀਅਰ ਨਾਮਧਾਰੀ ਨਿਰਪਾਲ ਸਿੰਘ ਪ੍ਰਧਾਨ, ਕਨਵੀਨਰ ਧਰਮਪਾਲ ਢੱਡਾ, ਮਾਸਟਰ ਗਗਨਦੀਪ ਸਿੰਘ, ਜੀਵਨ ਕੁਮਾਰ ਗਰਗ, ਇੰਜ: ਰੁਪਿੰਦਰ ਸਿੰਘ ਸੰਧੂ, ਬਲਦੇਵ ਜਿੰਦਲ, ਮਾਸਟਰ ਸੰਦੀਪ ਕੁਮਾਰ, ਡਾਕਟਰ ਬੱਬੂ ਖ਼ਾਨ, ਸਤਵੰਤ ਸਿੰਘ, ਨਿਰਮਲ ਸਿੰਘ ਜੇ ਈ, ਸੁਖਦੇਵ ਸਿੰਘ ਰਿਟਾ: ਕਾਨੂੰਨ ਗੋ, ਗੁਰਚਰਨ ਸਿੰਘ ਰਿਟਾ ਪਟਵਾਰੀ, ਇੰਦਰਜੀਤ ਬਾਵਾ, ਪਾਲੀ ਗਿੱਲ, ਸੰਜੈ ਕੁਮਾਰ ਸਮੇਤ ਸੈਂਕੜੇ ਵਿਅਕਤੀਆਂ ਨੇ ਸ਼ਰਧਾਂਜਲੀ ਅਰਪਿਤ ਕੀਤੀ ।
ਇਸ ਮੌਕੇ ਇੰਦਰਜੀਤ ਸਿੰਘ ਮਾਨ ਨੇ ਗਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਖ਼ੁਸ਼ੀ ਦਾ ਇਜ਼ਹਾਰ ਕੀਤਾ ਅਤੇ ਸਹਾਇਤਾ ਰਾਸ਼ੀ ਦਾ ਵੀ ਐਲਾਨ ਕੀਤਾ ਅਤੇ ਸਰਕਾਰੀ ਗਰਾਂਟ ਸਬੰਧੀ ਵੀ ਜ਼ਿਕਰ ਕੀਤਾ । ਰੁੱਖਾਂ ਦੀ ਘੱਟ ਰਹੀ ਸੰਖਿਆ ਤੇ ਚਿੰਤਾ ਪਰਗਟ ਕਰਦਿਆਂ ਇੰਦਰਜੀਤ ਸਿੰਘ ਮਾਨ ਨੇ ਕਿਹਾ ਕਿ ਸਮੇਂ ਦੀ ਮੰਗ ਅਨੁਸਾਰ ਹਰ ਵਿਅਕਤੀ ਨੂੰ ਵਹਿਮਾਂ ਭਰਮਾਂ ਤੋਂ ਉੱਪਰ ਉੱਠ ਕਰ ਰੁੱਖ ਲਾਉਣੇ ਚਾਹੀਦੇ ਹਨ ਅਤੇ ਲੱਗੇ ਹੋਏ ਰੁੱਖਾਂ ਦੀ ਸੰਭਾਲ ਕਰਨੀ ਚਾਹੀਦੀ ਹੈ । ਇੰਦਰਜੀਤ ਮਾਨ ਨੇ ਕਿਹਾ ਕਿ ਹਲਕਾ ਰਾਮਪੁਰਾ ਫੂਲ ਅਧੀਨ ਸੋਸ਼ਲ ਕਾਰਜ ਕਰਦੀਆਂ ਸੰਸਥਾਵਾਂ ਜਦੋਂ ਜੀ ਚਾਹੇ ਸੰਪਰਕ ਕਰ ਸਕਦੀਆਂ ਹਨ, ਹਾਜ਼ਰ ਹੋਣ ਲਈ ਬਚਨਬੱਧ ਰਹਾਂਗਾ ।
ਗਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ਰਜਿ: ਰਾਮਪੁਰਾ ਫੂਲ ਦੇ ਵਲੰਟੀਅਰਾਂ ਸਮੇਤ ਪਹੁੰਚੀਆਂ ਮਹਾਨ ਸ਼ਖ਼ਸੀਅਤਾਂ ਨੇ ਇੰਦਰਜੀਤ ਸਿੰਘ ਮਾਨ ਨਾਲ ਚਾਹ ਦਾ ਕੱਪ ਸਾਂਝਾ ਕੀਤਾ ਅਤੇ ਸਹੀਦੇ ਆਜ਼ਮ ਭਗਤ ਸਿੰਘ ਦੀ ਤਸਵੀਰ ਅਤੇ ਇੱਕ ਯਾਦਗਾਰੀ ਚਿੰਨ੍ਹ ਭੇਟ ਕੀਤਾ । ਹਰ ਜਗਾ ਗਰੀਨਰੀ ਸਥਾਪਤ ਕਰਨ ਲਈ ਇੱਕ ਮੰਗ ਪੱਤਰ ਵੀ ਦਿੱਤਾ ।ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਨੇ ਸਰਦਾਰ ਇੰਦਰਜੀਤ ਸਿੰਘ ਮਾਨ ਦੀ ਤਰੱਕੀ, ਤੰਦਰੁਸਤੀ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ।
1113200cookie-checkਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਅਨੇਕਾਂ ਰੁੱਖ ਲਗਾਏ