Categories CurableDiseasePunjabi News

ਟੀ.ਬੀ. ਦੀ ਬਿਮਾਰੀ ਇਲਾਜਯੋਗ ਹੈ, ਸਮੇਂ ਸਿਰ ਕਰਵਾਓ ਇਲਾਜ਼ – ਸਿਵਲ ਸਰਜਨ ਡਾ.ਐਸ.ਪੀ. ਸਿੰਘ

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,  (ਸਤ ਪਾਲ ਸੋਨੀ): ਜਿਲਾ ਸਿਹਤ ਸੁਸਾਇਟੀ ਐਨ.ਟੀ.ਈ.ਪੀ. ਲੁਧਿਆਣਾ ਵਲੋ ਮਾਨਯੋਗ ਸਿਵਲ ਸਰਜਨ ਡਾ. ਐਸ.ਪੀ. ਸਿੰਘ ਦੇ ਦਿਸ਼ਾ ਨਿਰਦੇਸ਼ਾ ਅਤੇ ਸਿਵਲ ਹਸਪਤਾਲ ਦੇ ਸੀਨੀਅਰ ਅਫਸਰ ਡਾ. ਅਮਰਜੀਤ ਕੌਰ ਅਤੇ ਜ਼ਿਲ੍ਹਾ ਟੀ.ਬੀ. ਅਫਸਰ ਡਾ. ਅਸੀਸ ਚਾਵਲਾ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਵਿਚ, ਇਨਵੈਸਟ ਟੂ ਐਂਡ ਟੀ ਬੀ ਸੇਵ ਲਾਈਫਸ, “INVEST TO END TB SAVE LIFES, ਦੇ ਥੀਮ ਹੇਠ ਵਿਸ਼ਵ ਟੀ ਬੀ ਦਿਵਸ ਮਨਾਇਆ ਗਿਆ।

ਇਸ ਮੌਕੇ ਸਿਵਲ ਸਰਜਨ ਡਾ.ਐਸ.ਪੀ. ਸਿੰਘ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਟੀ.ਬੀ. ਦੀ ਬਿਮਾਰੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋ ਟੀ.ਬੀ. ਦੀ ਬਿਮਾਰੀ ਦੀ ਜਾਂਚ/ਇਲਾਜ ਸਰਕਾਰੀ ਹਸਪਤਾਲਾਂ ਵਿਚ ਡਾਟਸ ਪ੍ਰਣਾਲੀ ਤਹਿਤ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਵਿਸ਼ਵ ਭਰ ਵਿਚ 90 ਲੱਖ ਲੋਕਾਂ ਨੂੰ ਹਰ ਸਾਲ ਟੀ.ਬੀ. ਹੁੰਦੀ ਹੈ ਅਤੇ ਭਾਰਤ ਵਿਚ 28 ਲੱਖ ਲੋਕਾਂ ਨੂੰ ਟੀ.ਬੀ. ਹੁੰਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਦੋ ਹਫਤਿਆ ਤੋ ਪੁਰਾਣੀ ਖੰਘ, ਬੁਖਾਰ, ਬਲਗਮ ਵਿਚ ਖੂਨ ਆਉਣਾ, ਭਾਰ ਘਟਣਾ ਅਤੇ ਰਾਤ ਨੂੰ ਪਸੀਨਾ ਆਉਣਾ ਟੀ.ਬੀ. ਦੇ ਲੱਛਣ ਹੋ ਸਕਦੇ ਹਨ ਅਤੇ ਮਰੀਜ਼ ਨੂੰ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲਾਂ ਵਿਚ ਜਾ ਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਜੇਕਰ ਉਸਨੂੰ ਟੀ.ਬੀ. ਹੋਵੇ ਤਾਂ ਡਾਟਸ ਪ੍ਰਣਾਲੀ ਰਾਹੀ ਉਸ ਦਾ ਇਲਾਜ ਮੁਫ਼ਤ ਕਰਵਾਉਣਾ ਚਾਹੀਦਾ ਹੈ ਤਾਂ ਜ਼ੋ ਟੀ.ਬੀ. ਦੀ ਬਿਮਾਰੀ ਤੋ ਛੁਟਕਾਰਾ ਮਿਲ ਸਕੇ।ਉਨਾ ਕਿਹਾ ਕਿ ਟੀ ਬੀ ਲਾਇਲਾਜ ਨਹੀ ਹੈ।
ਇਸ ਮੌਕੇ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ.ਆਸੀਸ ਚਾਵਲਾ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿਚ 16 ਟੀ.ਬੀ. ਯੂਨਿਟ, 34 ਮਾੲਕਰੋਸਕੋਪੀ ਸੈਂਟਰ ਅਤੇ 650 ਡਾਟਸ ਸੈਟਰ ਹਨ। ਸਾਲ 2021 ਵਿਚ 11430 ਮਰੀਜ਼ ਨੂੰ ਇਲਾਜ ਤੇ ਪਾਇਆ ਗਿਆ ਅਤੇ 176 ਮਰੀਜਾਂ ਮਲਟੀ ਡਰੱਗ ਰਜਿਸਟੈਟ ਅਧੀਨ ਇਲਾਜ ਤੇ ਚੱਲ ਰਹੇ ਹਨ।ਜ਼ਿਲ੍ਹਾ ਲੁਧਿਆਣਾ ਵਿਚ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਗੈਰ-ਸਰਕਾਰੀ ਸੰਗਠਨ (ਐਨ.ਜੀ.ਓ.) ਟੀ.ਬੀ. ਦੇ ਖਾਤਮੇ ਲਈ ਕੰਮ ਕਰ ਰਹੀਆਂ ਹਨ ਜਿਸ ਵਿਚ ਐਲ.ਟੀ.ਬੀ. ਆਈ.ਜੀ. ਪ੍ਰੋਜੈਕਟ, ਅਲਰਟ ਇੰਡੀਆ, ਵਲਡ ਵਿਜ਼ਨ ਇੰਡੀਆ, ਅਪੋਲੋ ਟਾਇਰ ਫਾਊਡੇਸ਼ਨ ਕੰਮ ਕਰ ਰਹੀਆਂ ਹਨ।
111360cookie-checkਟੀ.ਬੀ. ਦੀ ਬਿਮਾਰੀ ਇਲਾਜਯੋਗ ਹੈ, ਸਮੇਂ ਸਿਰ ਕਰਵਾਓ ਇਲਾਜ਼ – ਸਿਵਲ ਸਰਜਨ ਡਾ.ਐਸ.ਪੀ. ਸਿੰਘ
[email protected]

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)