May 19, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 24 ਮਾਰਚ,(ਪ੍ਰਦੀਪ ਸ਼ਰਮਾ) : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਖੇ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਚੋਣ ਕੀਤੀ ਗਈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸਤਵਿੰਦਰ ਸਿੰਘ ਪੰਮਾ ਨੂੰ ਪ੍ਰਧਾਨ ਬਣਾਇਆ ਗਿਆ ਅਤੇ ਉਹਨਾਂ ਨਾਲ ਤਿੰਨ ਮੈਂਬਰੀ ਕਮੇਟੀ ‘ਚ ਬੂਟਾ ਸਿੰਘ, ਗੋਰਾ ਲਾਲ ਘੰਡਾਬੰਨਾ ਤੇ ਜੋਗਿੰਦਰ ਸਿੰਘ ਸਾਮਲ ਕੀਤੇ ਗਏ।ਇਸ ਮੌਕੇ ਨਵੇਂ ਬਣੇ ਟਰੱਕ ਯੂਨੀਅਨ ਦੇ ਪ੍ਰਧਾਨ ਸਤਵਿੰਦਰ ਸਿੰਘ ਪੰਮਾ ਤੇ ਮੈਂਬਰਾਂ ਨੇ ਕਿਹਾ ਕਿ ਟਰੱਕ ਯੂਨੀਅਨ ਵਿੱਚ ਕਿਸੇ ਨਾਲ ਭੇਦਭਾਵ ਨਹੀ ਕੀਤਾ ਜਾਵੇਗਾ ਅਤੇ ਪਾਰਟੀਬਾਜੀ ਤੋ ਉੱਪਰ ਉੱਠ ਕੇ ਸਾਰਿਆ ਨੂੰ ਨਾਲ ਲੈਕੇ ਕੰਮ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਟਰੱਕ ਉਪਰੇਟਰਾ ਦੀ ਭਲਾਈ ਲਈ ਯੋਜਨਾਵਾਂ ਬਣਾਈਆ ਜਾਣਗੀਆਂ।
ਟਰੱਕ ਯੂਨੀਅਨ ਦਾ ਕੰਮ ਹੋਵੇਗਾ ਪਾਰਦਰਸ਼ੀ ਟਰੱਕ ਉਪਰੇਟਰਾ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ :ਬਲਕਾਰ ਸਿੰਘ ਸਿੱਧੂ
ਇਸ ਸਬੰਧੀ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਪਿੱਛਲੀਆ ਸਰਕਾਰਾਂ ਵਾਂਗ ਟਰੱਕ ਯੂਨੀਅਨ ਵਿੱਚ ਕਿਸੇ ਕਿਸਮ ਦੀ ਸਿਆਸੀ ਦਖਲਅੰਦਾਜ਼ੀ ਨਹੀ ਕੀਤੀ ਜਾਵੇਗੀ।ਟਰੱਕ ਯੂਨੀਅਨ ਦਾ ਕੰਮ ਪਾਰਦਰਸ਼ੀ ਢੰਗ ਨਾਲ ਚਲਾਉਣ ਦੀ ਖੁੱਲ ਹੋਵੇਗੀ ਕਿਸੇ ਕਿਸਮ ਦੀ ਹੇਰਾਫੇਰੀ ਜਾਂ ਬੇਈਮਾਨੀ ਕਰਨ ਵਾਲੇ ਨੂੰ ਬਖਸਿਆ ਨਹੀ ਜਾਵੇਗਾ ਭਾਵੇ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ।ਇਸ ਮੌਕੇ ਹੋਰਨਾਂ ਤੋ ਇਲਾਵਾ ਦਵਿੰਦਰ ਸਿੰਘ ਭੋਲਾ, ਰਵੀ ਸਿੰਗਲਾ ਕਾਲਾ ਭੁੱਚੋ, ਹਰਜਿੰਦਰ ਸਿੰਘ ਬਾਵਾ, ਸੇਰ ਬਹਾਦਰ ,ਧਰਮ ਸਿੰਘ ਪੀਜੀਆਰ ਵਾਲੇ, ਯੋਧਾ ਮਹਿਰਾਜ, ਅਮਰਜੀਤ ਸਿੰਘ ਗੋਰਾ ਮਹਿਰਾਜ, ਗੋਰਾ ਸਿੰਘ, ਮਨਬੀਰ ਸਿੰਘ ਪ੍ਰਧਾਨ ਰਾਇਸ ਮਿੱਲ ਸੈਂਲਰ ਐਸੋਸੀਏਸ਼ਨ, ਨਰੇਸ ਕੁਮਾਰ ਬਿੱਟੂ, ਮਨੋਜ ਕੁਮਾਰ ਮੁੰਨਾ, ਮਨਪ੍ਰੀਤ ਨਿੱਕਾ, ਸੁਖਚੈਨ ਚੈਨਾ, ਸੁਖਮੰਦਰ ਫੂਲ, ਬੱਬੂ ਖਾਨ,  ਕੁਲਦੀਪ ਸਿੰਘ ਜੱਸਲ, ਸੂਰਜ,ਲੱਕੀ, ਮਨੀ, ਬੱਬਰ, ਟੈਨਾ,ਦਰਸਨ ਸਿੰਘ ਤੇ ਹਰਜੀਤ ਸਿੰਘ ਭੂੰਦੜ ਆਦਿ ਹਾਜਰ ਸਨ।
111291cookie-checkਟਰੱਕ ਯੂਨੀਅਨ ਰਾਮਪੁਰਾ ਫੂਲ ਦਾ ਸਤਵਿੰਦਰ ਸਿੰਘ ਪੰਮਾ ਨੂੰ ਪ੍ਰਧਾਨ ਚੁਣਿਆ ਗਿਆ
error: Content is protected !!