June 25, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ ,24 ਮਾਰਚ, (ਪ੍ਰਦੀਪ ਸ਼ਰਮਾ) :ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਖੇ ਰਾਇਸ ਮਿੱਲ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਮਨਵੀਰ ਸਿੰਘ ਢਿੱਲੋ ਦੀ ਅਗਵਾਈ ਹੇਠ ਸਮੂਹ ਸੈਲਰ ਮਾਲਕਾ ਨੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨਾਲ ਮੀਟਿੰਗ ਕਰਕੇ ਸੈਲਰ ਮਾਲਕਾਂ ਨੂੰ ਆਉਦੀਆਂ ਸਮੱਸਿਆਵਾਂ ਵਾਰੇ ਦੱਸਿਆ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸੈਲਰ ਮਾਲਕਾਂ ਨਾਲ ਸਿਆਸੀ ਬਦਲਾਖੋਰੀ ਤਹਿਤ ਉੱਚ ਅਧਿਕਾਰੀਆ ਤੇ ਲੋਕਲ ਅਫਸਰਾਂ ਵੱਲੋ ਭੇਦਭਾਵ ਦੀ ਨੀਤੀ ਅਪਣਾਈ ਜਾਂਦੀ ਸੀ ਜਿਸ ਸੈਲਰ ਮਾਲਕਾਂ ਦਾ ਕਾਫੀ ਆਰਥਿਕ ਨੁਕਸਾਨ ਹੁੰਦਾ ਸੀ ਅਤੇ ਅਜਿਹੀਆਂ ਹੋਰ ਮੁਸਕਲਾਂ ਬਾਰੇ ਜਾਣੂ ਕਰਵਾਇਆ ਗਿਆ।
ਸੈਲਰ ਐਸੋਸੀਏਸ਼ਨ ਨੂੰ ਵਿਸਵਾਸ ਦਿਵਾਉਦਿਆ ਕਿਹਾ ਹੁਣ ਨਹੀ ਆਵੇਗੀ ਕਿਸੇ ਕਿਸਮ ਦੀ ਸਮੱਸਿਆ 
ਇਸ ਮੌਕੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਕਿਸੇ ਵੀ ਸੈਂਲਰ ਮਾਲਕ ਨੂੰ ਸਿਆਸੀ ਬਦਲਾਖੋਰੀ ਤਹਿਤ ਤੰਗ ਪ੍ਰੇਸ਼ਾਨ ਨਹੀ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਨਾਲ ਭੇਦਭਾਵ ਵਾਲੀ ਨੀਤੀ ਅਪਣਾਈ ਜਾਵੇਗੀ। ਉਹਨਾਂ ਕਿਹਾ ਕਿ ਜਲਦੀ ਹੀ ਉਹਨਾਂ ਦੀ ਮੀਟਿੰਗ ਫੂਡ ਸਪਲਾਈ ਮਹਿਕਮੇ ਨਾਲ ਸਬੰਧਤ ਮੰਤਰੀ ਨਾਲ ਕਰਵਾਈ ਜਾਵੇਗੀ ਅਤੇ ਲੋਕਲ ਲੈਵਲ ਤੇ ਉਹਨਾਂ ਨੂੰ ਕੋਈ ਵੀ ਅਫਸਰ ਤੰਗ ਪ੍ਰੇਸਾਨ ਨਹੀ ਕਰੇਗਾ।ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਗਲਤ ਕੰਮ ਕਰਨ ਵਾਲੇ ਨੂੰ ਬਖਸਿਆ ਨਹੀ ਜਾਵੇਗਾ ਤੇ ਠੀਕ ਕੰਮ ਕਰਨ ਵਾਲੇ ਕਿਸੇ ਵੀ ਸੈਲਰ ਮਾਲਕ ਨੂੰ ਤੰਗ ਪ੍ਰੇਸਾਨ ਨਹੀ ਕੀਤਾ ਜਾਵੇਗਾ ਭਾਵੇ ਉਹ ਕਿਸੇ ਲੀ ਪਾਰਟੀ ਨਾਲ ਸਬੰਧਤ ਹੋਵੇ।
111240cookie-checkਰਾਇਸ ਮਿੱਲ ਸੈਲਰ ਐਸੋਸੀਏਸ਼ਨ ਨੇ ਹਲਕਾ ਵਿਧਾਇਕ ਬਲਕਾਰ ਸਿੱਧੂ ਨਾਲ ਕੀਤੀ ਮੀਟਿੰਗ
error: Content is protected !!