December 6, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 18 ਅਕਤੂਬਰ (ਪ੍ਰਦੀਪ ਸ਼ਰਮਾ): ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਰਾਮਪੁਰਾ ਫੂਲ ਵਿਖੇ ਮਾਨਸਿਕ ਸਿਹਤ ਅਤੇ ਮੌਸਮੀ ਬਿਮਾਰੀਆਂ ਬਾਰੇ ਸੈਮੀਨਾਰ ਪ੍ਰਿੰਸੀਪਲ ਐਸ.ਕੇ ਮਲਿਕ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਜਿਸ ਵਿੱਚ ਡਾ. ਪ੍ਰਗਤੀ ਕਾਲੜਾ, ਮਨੋਰੋਗ ਕਾਲੜਾ ਹਸਪਤਾਲ ਬਠਿੰਡਾ ਅਤੇ ਏਪੈਕਸ ਹਸਪਤਾਲ ਰਾਮਪੁਰਾ ਫੂਲ ਦੇ ਡਾ. ਸਿਮਰਪ੍ਰੀਤ ਕੌਰ ਮਾਨ, ਐਮ.ਡੀ (ਮੈਡੀਸਨ) ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।
ਵਧਦੀ ਉਮਰ ਦੇ ਨਾਲ ਬੱਚਿਆਂ ਦੀ ਮਾਨਸਿਕ ਸੋਚ ‘ਚ ਫਰਕ ਆਉਣਾ ਸੁਭਾਵਿਕ- ਡਾ. ਪ੍ਰਗਤੀ ਕਾਲੜਾ
ਮਾਨਸਿਕ ਸਿਹਤ ਵਿਸ਼ੇ ਤੇ ਡਾ. ਪ੍ਰਗਤੀ ਕਾਲੜਾ ਨੇ ਵਿੱਦਿਆ ਮੰਦਰ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਧਦੀ ਉਮਰ ਦੇ ਨਾਲ ਬੱਚਿਆਂ ਦੀ ਮਾਨਸਿਕ ਸੋਚ ‘ਚ ਫਰਕ ਆਉਣਾ ਸੁਭਾਵਿਕ ਹੈ। ਪਰ ਅੱਜ ਦੇ ਰੁਝੇਵਿਆਂ ‘ਚ ਜੀਵਨ ਸ਼ੈਲੀ, ਬਹੁਤ ਸਾਰੇ ਲੋਕ ਜਦੋਂ ਕੰਮ ਸਾਡੇ ਮਨ ਦੇ ਅਨੁਸਾਰ ਨਹੀਂ ਹੁੰਦੇ ਹਨ ਤਾਂ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਸਾਨੂੰ ਨਿਰਾਸ਼ਾ ਦਾ ਅਹਿਸਾਸ ਨਹੀਂ ਹੋਣਾ ਚਾਹੀਦਾ ਸਗੋਂ ਸਾਨੂੰ ਇਸ ਨੂੰ ਇੱਕ ਖੇਡ ਵਾਂਗ ਲੈਣਾ ਚਾਹੀਦਾ ਹੈ ਅਤੇ ਚੰਗੀ ਜ਼ਿੰਦਗੀ ਜਿਊਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਕੰਮ ਸਹੀ ਨਹੀਂ ਹੈ ਤਾਂ ਇਨਕਾਰ ਕਰਨਾ ਸਿੱਖੋ ਅਤੇ ਆਪਣੀ ਗੱਲ ਪਰਿਵਾਰ ਦੇ ਮੈਂਬਰਾਂ ਨਾਲ ਸਾਂਝੀ ਕਰੋ। ਡਾ. ਸਿਮਰਪ੍ਰੀਤ ਕੌਰ ਮਾਨ ਨੇ ਹਾਜ਼ਰ ਬੱਚਿਆਂ ਨੂੰ ਡੇਂਗੂ, ਮਲੇਰੀਆ, ਚਿਕਨਗੁਨੀਆ ਆਦਿ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਬੱਚਿਆਂ ਨੂੰ ਸੱਦਾ ਦਿੱਤਾ ਕਿ ਉਹ ਸਮਾਜ ਵਿੱਚ ਸਫ਼ਾਈ ਬਣਾਈ ਰੱਖਣ ਲਈ ਉਪਰਾਲੇ ਕਰਨ ਅਤੇ ਹਰ ਇੱਕ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ। ਇਸ ਮੌਕੇ ਵਾਈਸ ਪ੍ਰਿੰ. ਊਸ਼ਾ ਗੋਇਲ, ਕੋਆਰਡੀਨੇਟਰ ਵਿਕਰਮ ਸਿੰਘ, ਸਰੋਜ ਬਾਲਾ, ਸੁਸ਼ਮਾ ਸ਼ਰਮਾ ਅਤੇ ਏਪੈਕਸ ਹਸਪਤਾਲ ਦੇ ਪੀਆਰਓ ਗੁਰਪ੍ਰੀਤ ਸਿੰਘ ਜੇਠੂਕੇ ਆਦਿ ਹਾਜ਼ਰ ਸਨ।
#For any kind of News and advertisment contact us on 980-345-0601
131670cookie-checkਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਮਾਨਸਿਕ ਸਿਹਤ ਅਤੇ ਮੌਸਮੀ ਬਿਮਾਰੀਆਂ ਸੰਬੰਧੀ ਸੈਮੀਨਾਰ ਦਾ ਆਯੋਜਨ
error: Content is protected !!