April 12, 2024

Loading

 ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 18 ਅਕਤੂਬਰ (ਪ੍ਰਦੀਪ ਸ਼ਰਮਾ): ਪੈਰਾ ਮੈਡੀਕਲ ਕਾਮਿਆਂ ਵੱਲੋਂ ਸਿਵਲ ਹਸਪਤਾਲ ਵਿੱਚ ਆਪਣੀਆਂ ਮੰਗਾਂ ਪ੍ਰਤੀ ਅਤੇ ਐਸਐਮਓ ਦੀ ਬਦਲੀ ਨੂੰ ਲੈ ਕੇ ਚੱਲ ਰਿਹਾ ਧਰਨਾ ਅੱਜ 15 ਦਿਨਾਂ ਲਈ ਮੁਲਤਵੀ ਹੋ ਗਿਆ। 2021 ਦੀਆਂ ਤਨਖ਼ਾਹਾਂ ਨਾ ਮਿਲਣ ਕਰਕੇ,ਐਸ ਐਮ ਓ ਵੱਲੋਂ ਮੁਲਾਜ਼ਮਾਂ ਨਾਲ ਮਾੜਾ ਵਰਤਾਓ, ਮੁਲਾਜ਼ਮਾਂ ਦੀਆਂ ਗਲਤ ਡਿਊਟੀਆਂ ਲਗਾਉਣ ਕਰਕੇ, ਕੱਚੇ ਮੁਲਾਜਮਾਂ ਨੂੰ ਨੌਕਰੀ ਤੋਂ ਕੱਢ ਦੇਣ ਦੀਆਂ ਧਮਕੀਆਂ ਨੂੰ ਲੈ ਕੇ ਸਿਹਤ ਵਿਭਾਗ ਦੀਆਂ ਕਰਮਚਾਰਨਾਂ ਸਟਾਫ ਨਰਸਾਂ ਦੇ ਬੈੱਡ ਤੇ ਲੱਗੇ ਕੈਮਰਿਆਂ ਨੂੰ ਹਟਾਉਣ ਨੂੰ ਲੈ ਕੇ ਆਦਿ ਮੰਗਾਂ ਨੂੰ ਲੈ ਕੇ ਸਿਹਤ ਮੁਲਾਜ਼ਮ ਲਗਾਤਾਰ ਪਿਛਲੇ ਅੱਠ ਦਿਨਾਂ ਤੋਂ ਸੰਘਰਸ਼ ਦੇ ਰਾਹ ਤੇ ਸਨ।
ਤਹਿਸੀਲਦਾਰ ਵੱਲੋਂ ਧਰਨਾਕਾਰੀਆਂ ਦੀਆਂ ਮੰਗਾਂ ਮੰਨਣ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ
ਅੱਜ ਦੇ ਇਸ ਧਰਨੇ ਵਿੱਚ ਤਹਿਸੀਲਦਾਰ ਸੁਖਵੀਰ ਸਿੰਘ ਬਰਾੜ ਪਹੁੰਚੇ ਅਤੇ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਐੱਸਐੱਮਓ ਦੀ ਬਦਲੀ ਕਰ ਦਿੱਤੀ ਜਾਵੇਗੀ। ਜਦੋਂ ਤੱਕ ਬਦਲੀ ਨਹੀਂ ਹੁੰਦੀ ਐੱਸਐੱਮਓ ਸਿਵਲ ਹਸਪਤਾਲ ਰਾਮਪੁਰਾ ਦੀਆਂ ਐਡਮਿਨਸਟੇਟਿਵ ਪਾਵਰਾਂ ਸਹਾਇਕ ਸਿਵਲ ਸਰਜਨ ਬਠਿੰਡਾ ਨੂੰ ਦਿੱਤੀਆਂ ਜਾਦੀਆਂ ਹਨ। ਪੈਰਾ ਮੈਡੀਕਲ ਯੂਨੀਅਨ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਗਗਨਦੀਪ ਸਿੰਘ, ਜਗਦੀਪ ਸਿੰਘ  ਵਿਰਕ ਜਰਨਲ ਸਕੱਤਰ, ਜਸਵਿੰਦਰ ਸ਼ਰਮਾ ਸਹਾਇਕ ਸਕੱਤਰ, ਪਰਮਜੀਤ ਕੌਰ ਮਲੂਕਾ ਕਨਵੀਨਰ, ਰਵੀ ਕੁਮਾਰ ਕੋ-ਕਨਵੀਨਰ ਅਤੇ ਦੀਪਕ ਕੁਮਾਰ ਸਕੱਤਰ ਸਿਵਲ ਹਸਪਤਾਲ ਰਾਮਪੁਰਾ, ਸੁਖਵੰਤ ਸੁੱਖੀ, ਭੁਪਿੰਦਰ ਕੌਰ ਤਲਵੰਡੀ, ਲਛਮਣ ਸਿੰਘ, ਗੁਰਦੀਪ ਸਿੰਘ ਰਾਮਪੁਰਾ ਸੂਬਾ ਪ੍ਰਧਾਨ ਡਕੌਂਦਾ, ਗੁਰਵਿੰਦਰ ਸਿੰਘ ਬੱਲ੍ਹੋ ਸੂਬਾ ਮੀਤ ਪ੍ਰਧਾਨ ਭਾਕਿਯੂ ਏਕਤਾ ਮਾਲਵਾ, ਅਮਨਦੀਪ ਕੌਰ ਜਿਲ੍ਹਾ ਪ੍ਰਧਾਨ ਬਠਿੰਡਾ, ਅਮਨਦੀਪ ਸਿੰਘ ਭਾਕਿਯੂ ਏਕਤਾ ਮਾਲਵਾ, ਸੁਰਜੀਤ ਸਿੰਘ ਰਮਾਣਾ ਭਾਕਿਯੂ ਡਕੌਂਦਾ ਪ੍ਰਧਾਨ ਇਕਾਈ ਮੰਡੀ ਕਲਾਂ, ਸੁਖਜਿੰਦਰ ਸਿੰਘ ਰਾਮਪੁਰਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਗੁਰਦੀਪ ਸਿੰਘ ਸੇਲਬਰ੍ਹਾਹ, ਜਗਜੀਤ ਸਿੰਘ ਲਹਿਰਾ, ਮਹਿੰਦਰ ਸਿੰਘ ਕੱਲੂ ਬਾਲਿਆਂਵਾਲੀ, ਸੁਰਮੁੱਖ ਸਿੰਘ ਸੇਲਬਰ੍ਹਾਹ, ਬੂਟਾ ਸਿੰਘ ਤੁੰਗਵਲੀ, ਹਰੀ ਸਿੰਘ ਬੁੱਗਰ, ਜਗਦੇਵ ਸਿੰਘ ਲਹਿਰਾ, ਬਲਵੀਰ ਸਿੰਘ ਤੁੰਗਵਾਲੀ, ਕੁਲਦੀਪ ਸਿੰਘ ਗਿੱਲ,ਰਾਜ ਸਿੰਘ, ਜਗਦੇਵ ਸਿੰਘ ਲਹਿਰਾ, ਬਲਵਿੰਦਰ ਸਿੰਘ ਫੌਜੀ, ਮੱਖਣ ਸਿੰਘ, ਸਟਾਫ ਹਰਵਿੰਦਰ ਕੌਰ, ਮਨਜੀਤ ਕੌਰ, ਕਮਲਜੀਤ ਕੌਰ, ਮਨਜੀਤ ਕੌਰ, ਸਰਬਜੀਤ ਕੌਰ, ਗੁਰਜਿੰਦਰ ਸਿੰਘ, ਜਗਮੇਲ ਸਿੰਘ, ਸਰਬਜੀਤ ਕੌਰ,ਮੰਜੂ ਰਾਣੀ, ਰਵੀ, ਪ੍ਰਿਤਪਾਲ ਸਿੰਘ, ਪ੍ਰਭਜੋਤ ਸਿੰਘ, ਡਾ.ਅਮਨਦੀਪ ਕੌਰ, ਡਾ. ਰਣਦੀਪ, ਸੰਮੀ, ਸਨੀ, ਰਵੀ, ਅਮਿਤ, ਵੀਰਪਾਲ ਕੌਰ, ਪ੍ਰੇਮਾ, ਬਿੱਟੂ ਰਾਣੀ, ਸ਼ਿੰਦਰ, ਰਾਹੁਲ ਆਦਿ ਆਗੂ ਹਾਜ਼ਰ ਸਨ। ਸਮੂਹ ਜਥੇਬੰਦੀਆਂ ਨੇ ਫੈਸਲਾਂ ਲਿਆ ਕਿ ਜੇ ਪ੍ਰਸਾਸ਼ਨ ਆਪਣੇ ਫੈਸਲੇ ਤੋਂ ਇਨਕਾਰੀ ਹੁੰਦਾ ਹੈ ਤਾਂ ਜਥੇਬੰਦੀਆਂ ਦੁਬਾਰਾ ਧਰਨੇ ਦੇ ਰੂਪ ਚ ਆਉਣਗੀਆਂ।
#For any kind of News and advertisment contact us on 980-345-0601
131700cookie-checkਐਸਐਮਓ ਰਾਮਪੁਰਾ ਦੀ ਬਦਲੀ ਨੂੰ ਲੈ ਕੇ ਅੱਠ ਦਿਨਾਂ ਤੋਂ ਚੱਲ ਰਿਹਾ ਧਰਨਾ ਮੁਲਤਵੀ
error: Content is protected !!