April 19, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ,  (ਪ੍ਰਦੀਪ ਸ਼ਰਮਾ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਪਾਲੀ ਵਿਖੇ ਐੱਨ.ਐੱਸ.ਐੱਸ ਦਾ ਇੱਕ ਰੋਜ਼ਾ ਕੈਂਪ ਸਹਾਇਕ ਡਾਇਰੈਕਟਰ ਕੁਲਵਿੰਦਰ ਸਿੰਘ ਯੁਵਕ ਸੇਵਾਵਾਂ ਵਿਭਾਗ ਪੰਜਾਬ, ਇਕਾਈ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ ਸਿੱ) ਸ਼ਿਵ ਪਾਲ ਗੋਇਲ ਦੀ ਅਗਵਾਈ ਵਿੱਚ ਅਤੇ ਪ੍ਰਿੰਸੀਪਲ ਚਮਕੌਰ ਸਿੰਘ ਦੀ ਦੇਖ ਰੇਖ ਵਿੱਚ ਲਗਾਇਆ ਗਿਆ। ਐਨ.ਐਸ.ਐਸ ਕੈਂਪ ਦੇ ਪ੍ਰੋਗਰਾਮ ਅਫਸਰ ਹਰਪਾਲ ਸਿੰਘ, ਪ੍ਰਿੰ. ਚਮਕੌਰ ਸਿੰਘ ਨੇ ਐੱਨ.ਐੱਸ.ਐੱਸ ਦੀ ਮਹੱਤਤਾ ਅਤੇ ਵਿਦਿਆਰਥੀਆਂ ‘ਚ ਸੇਵਾ ਭਾਵਨਾ ਦੇ ਗੁਣ ਪੈਦਾ ਕਰਨ ਸਬੰਧੀ ਭਾਸ਼ਣ ਦਿੱਤਾ।
ਇਸ ਕੈਂਪ ‘ਚ 50 ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਚ ਬੱਚਿਆਂ ਨੂੰ ਪੰਜ ਗਰੁੱਪਾਂ ‘ਚ ਵੰਡਿਆ ਗਿਆ ਜਿੰਨ੍ਹਾਂ ਦੀ ਰਹਿਨੁਮਾਈ ਗਰੁੱਪ ਇੰਚਾਰਜ ਲੈਕਚਰਾਰ ਸਹਿਬਾਨਾਂ ਨੇ ਕੀਤੀ। ਕੈਂਪ ‘ਚ ਬੱਚਿਆਂ ਨੇ ਸਕੂਲ ਕਮਰਿਆਂ ਦੀਆਂ ਛੱਤਾਂ ਦੀ ਸਫ਼ਾਈ, ਸਕੂਲ ਟਰੈਕ, ਗਰਾਊਂਡ ਅਤੇ ਸਾਰੀਆਂ ਲੈਬਜ਼ ਦੀ ਸਫਾਈ ਕੀਤੀ।ਕੈਂਪ ਦੀ ਸਮਾਪਤੀ ਮੌਕੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਬਲਜੀਤ ਸਿੰਘ, ਰਜਿੰਦਰ ਕੌਰ, ਸੁਖਵਿੰਦਰ ਸਿੰਘ, ਮੱਖਣ ਪਾਲ, ਅਮਨਪ੍ਰੀਤ ਕੌਰ ਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸੀ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com

 

140130cookie-checkਸਰਕਾਰੀ ਸਕੂਲ ਢਪਾਲੀ ਵਿਖੇ ਇੱਕ ਰੋਜ਼ਾ ਐੱਨ.ਐੱਸ.ਐੱਸ ਕੈਂਪ ਲਗਾਇਆ
error: Content is protected !!