Categories FOUNDATION STONE NEWSMasjidPunjabi News

ਰਾਮਪੁਰਾ ਫੁਲ ਵਿਖੇ ਮਸਜਿਦ ਨਜੀਰ ਦਾ ਰੱਖਿਆ ਗਿਆ ਨੀਂਹ ਪੱਥਰ

Loading

ਚੜ੍ਹਤ ਪੰਜਾਬ ਦੀ
 
ਬਠਿੰਡਾ/ਰਾਮਪੁਰਾ ਫੁਲ, 10 ਫਰਵਰੀ (ਪ੍ਰਦੀਪ ਸ਼ਰਮਾ) – ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਵੀ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਅਹਿਮ ਯੋਗਦਾਨ ਰਿਹਾ ਹੈ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਮੁੱਚੀ ਆਪ ਦੀ ਲੀਡਰਸ਼ਿੱਪ ਮੁਸਲਿਮ ਭਾਈਚਾਰੇ ਦਾ ਪੂਰਾ ਖਿਆਲ ਰੱਖੇਗੀ ਤੇ ਉਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਮੇਸ਼ਾ ਤੱਤਪਰ ਰਹੇਗੀ। ਇੰਨਾ ਗੱਲਾਂ ਦਾ ਪ੍ਰਗਟਾਵਾ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਇਸਰਖਾਨਾ ਨੇ ਸਥਾਨਕ ਮੌੜ ਰੋੜ ਵਿਖੇ ਨਜੀਰ ਮਸਜਿਦ ਦਾ ਨੀਂਹ ਪੱਥਰ ਰੱਖਣ ਦੇ ਸਮਾਗਮ ਦੌਰਾਨ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਇੰਦਰਫੀ ਸ਼ਾਹੀ ਇਮਾਮ ਬਠਿੰਡਾ ਨੇ ਸ਼ਿਰਕਤ ਕੀਤੀ। ਆਪ ਤੇ ਮੁਸਲਿਮ ਭਾਈਚਾਰੇ ਦੇ ਆਗੂ ਇਬਰਾਹੀਮ ਖਾਨ ਦੀ ਅਗਵਾਈ ਹੇਠ ਰੱਖੇ ਇਸ ਸਮਾਗਮ ਦੌਰਾਨ ਨਜੀਰ ਮਸਜਿਦ ਦਾ ਨੀਂਹ ਪੱਥਰ  ਉੱਕਤ ਸ਼ਖਸੀਅਤਾਂ ਵੱਲੋਂ ਰੱਖਿਆ ਗਿਆ। ਮਸਜਿਦ ਲਈ ਜਗਾ ਹਾਜੀ ਹਨੀਫ ਵੱਲੋਂ ਦਾਨ ਕੀਤੀ ਗਈ। ਇਸ ਮੌਕੇ ਇੰਦਰਜੀਤ ਮਾਨ ਤੇ ਜਤਿੰਦਰ ਭੱਲਾ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਨੂੰ ਰੱਬ ਦੀ ਬੰਦਗੀ ਕਰਨ ਲਈ ਇਸ ਇਲਾਕੇ ਅੰਦਰ ਮਸਜਿਦ ਦੀ ਜ੍ਰਰੂਰਤ ਸੀ।
ਉਨਾਂ ਮਸਜਿਦ ਲਈ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਇੱਥੇ ਗਰੀਬ ਬੱਚਿਆਂ ਨੂੰ ਤਾਲੀਮ ਹਾਸਲ ਕਰਵਾਉਣ ਦੇ ਮਕਸਦ ਨਾਲ ਉਨਾਂ ਨੂੰ ਪੜਾਉਣ ਲਈ ਬਿਲਡਿੰਗ ਵੀ ਤਿਆਰ ਕੀਤੀ ਜਾਵੇਗੀ। ਇਸ ਮੌਕੇ ਹਾਜੀ ਹਨੀਫ ਮਨਸੂਰੀ, ਬੰਟੂ ਮਨਸੂਰੀ, ਹਰੀਸ਼ ਸ਼ਰਮਾ, ਇਬਰਾਹੀਮ ਖਾਨ, ਮੌਲਾਨਾ, ਹਾਜੀ ਰਮਜਾਨ, ਮੌਲਾਨਾ ਮਕਬੂਲ, ਮੌਲਾਨਾ ਖਾਲਿਦ, ਸਲੀਮ, ਰਹੀਸ਼, ਅਕਰਮ, ਇਲਿਅਸ ਮਨਸੂਰੀ ਰਬਾਨੀ, ਨਵਾਬ, ਰਘੁਵੀਰ ਸਿੰਘ, ਪ੍ਰੇਮ ਕਲਸੀ, ਡਾ. ਦਲਜੀਤ ਚੌਹਾਨ, ਆਸ਼ਦ ਆਦਿ ਹਾਜਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
140090cookie-checkਰਾਮਪੁਰਾ ਫੁਲ ਵਿਖੇ ਮਸਜਿਦ ਨਜੀਰ ਦਾ ਰੱਖਿਆ ਗਿਆ ਨੀਂਹ ਪੱਥਰ
[email protected]

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)