September 16, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 7 ਜਨਵਰੀ (ਪ੍ਰਦੀਪ ਸ਼ਰਮਾ) : ਕਸਬਾ ਫੂਲ ਟਾਊਨ ਵਿਖੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ 3 ਜਨਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਜਿੰਨਾਂ ਦੇ 5 ਜਨਵਰੀ ਨੂੰ ਭੋਗ ਪਾਏ ਗਏ। ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਜਥੇਦਾਰ ਪ੍ਰੀਤਮ ਸਿੰਘ ਮਾਨ ਅਤੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਵੀਰੇਂਦਰ ਸਿੰਘ ਖਾਲਸਾ ਨੇ ਦੱਸਿਆ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅੱਜ ਨਗਰ ਕੀਰਤਨ ਸਜਾਇਆ ਗਿਆ।
ਇਸ ਮੌਕੇ ਗੁਰੂਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ। ਇਸ ਦੌਰਾਨ ਕੀਰਤਨ ਦੀ ਸੇਵਾ ਰਾਗੀ ਭਾਈ ਵੀਰੇਂਦਰ ਸਿੰਘ ਅਤੇ ਭਾਈ ਮੱਖਣ ਸਿੰਘ ਬੁੱਟਰ ਦੇ ਜਥੇ ਨੇ ਗੁਰਬਾਣੀ ਦਾ ਗਾਇਨ ਕਰਕੇ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ।ਢਾਡੀ ਜਥਾ ਭਾਈ ਬਲਵਿੰਦਰ ਸਿੰਘ ਭਗਤਾ ਭਾਈਕਾ ਦੇ ਸਾਥੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਦੀਆਂ ਵੀਰਾਂ ਗਾਕੇ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ।
ਸਟੇਜ ਸਕੱਤਰ ਦੀ ਭੂਮਿਕਾ ਭਾਈ ਮਨਜੀਤ ਸਿੰਘ ਖਾਲਸਾ ਨੇ ਬਾਖੂਬੀ ਨਿਭਾਈ। ਨਗਰ ਕੀਰਤਨ ਵਿੱਚ ਕਲੀ ਅਤੇ ਝਾੜੂ ਦੀ ਸੇਵਾ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਫੂਲ ਦੇ ਨੌਜਵਾਨਾਂ ਵੱਲੋਂ ਸਰਧਾ ਪੂਰਵਕ ਕੀਤੀ ਗਈ। ਸੰਗਤਾਂ ਨੇ ਗੁਰੂ ਦਾ ਅਥਾਹ ਸਤਿਕਾਰ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਅਤੇ ਪੰਜ ਪਿਆਰਿਆਂ ਦੇ ਸਤਿਕਾਰ ਵਿੱਚ ਫੁੱਲਾਂ ਦੀ ਵਰਖਾ ਅਤੇ ਗੁਰੂ ਦੀ ਬਖਸ਼ਿਸ਼ ਸਿਰੋਪਾਓ ਭੇਟ ਕੀਤੇ।
ਨਗਰ ਕੀਰਤਨ ਦੇ ਸਤਿਕਾਰ ਵਿੱਚ ਸਵਾਗਤ ਕਰਦਿਆਂ ਨਗਰ ਦੀਆਂ ਸੰਗਤਾਂ ਨੇ ਨਗਰ ਕੀਰਤਨ ਦੀ ਹਾਜ਼ਰੀ ਭਰ ਰਹੀਆਂ ਸੰਗਤਾਂ ਵਾਸਤੇ ਵੱਖ ਵੱਖ ਪੜਾਵਾਂ ‘ਤੇ ਅਨੇਕ ਪ੍ਰਕਾਰ ਦੇ ਲੰਗਰਾਂ ਦੀ ਸੇਵਾ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਵੇਰ ਤੋਂ ਹੀ ਨਗਰ ਕੀਰਤਨ ਦੇ ਨਾਲ ਹਾਜ਼ਰੀ ਭਰ ਰਹੀਆਂ ਸੰਗਤਾਂ ਨੇ ਗੁਰੂ ਇਤਿਹਾਸ ਪੂਰੀ ਸ਼ਰਧਾ ਨਾਲ ਸਰਵਣ ਕਰਕੇ ਆਪਣਾ ਜੀਵਨ ਸਫਲ ਕੀਤਾ।
ਨਗਰ ਕੀਰਤਨ ਪਿੰਡ ਦੀਆਂ ਵੱਖ ਵੱਖ ਗਲੀਆਂ ਚੋਂ ਸ਼ਬਦ ਗੁਰੂ ਦਾ ਪ੍ਰਚਾਰ ਕਰਦਾ ਹੋਇਆ ਵਾਪਿਸ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਪੂਰੀ ਸ਼ਰਧਾ ਪੂਰਵਕ ਸਮਾਪਤ ਹੋਇਆ ਅਤੇ ਗ੍ਰੰਥੀ ਸਿੰਘ ਵੱਲੋਂ ਸਮਾਪਤੀ ਦੀ ਅਰਦਾਸ ਕਰਨ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸੱਚਖੰਡ ਵਿਖੇ ਸੁਸ਼ੋਭਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਵਾਸਤੇ ਤਿਆਰ ਕੀਤਾ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਅਖੀਰ ਵਿੱਚ ਜਥੇਦਾਰ ਪ੍ਰੀਤਮ ਸਿੰਘ ਮਾਨ, ਖਜਾਨਚੀ ਬਚਿੱਤਰ ਸਿੰਘ, ਜਸਪਾਲ ਸਿੰਘ ਬਿੰਨੜ, ਸੁਖਮੰਦਰ ਸਿੰਘ ਕਾਹਲੋਂ, ਰਣਧੀਰ ਸਿੰਘ ਮਾਨ, ਬਲਵੰਤ ਸਿੰਘ ਸਿੱਧੂ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਨਗਰ ਨਿਵਾਸੀਆਂ ਧੰਨਵਾਦ ਕੀਤਾ ਗਿਆ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
137080cookie-checkਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
error: Content is protected !!