May 19, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ,  (ਪ੍ਰਦੀਪ ਸ਼ਰਮਾ) – ਸਥਾਨਕ ਮਹਿਰਾਜ ਕਲੌਨੀ ਦੇ ਸ਼ਹੀਦ ਊਧਮ ਸਿੰਘ ਵੈਲਫੇਅਰ ਕਲੱਬ ਦੀ ਭਰਵੀਂ ਮੀਟਿੰਗ ਸੁਰਿੰਦਰ ਧੀਰ ਦੀ ਪ੍ਰਧਾਨਗੀ ਹੇਠ ਯੂ.ਈ.ਐਸ.ਸੀ. ਟਿਊਸ਼ਨ ਸੈਂਟਰ ਵਿਖੇ ਹੋਈ। ਮੀਟਿੰਗ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਹੈੱਡਮਾਸਟਰ ਲਾਭ ਸਿੰਘ ਸਿੱਧੂ ਵੱਲੋਂ ਮਤੇ ਪੇਸ਼ ਕਰਦੇ ਹੋਏ ਵਿਸਥਾਰ ਵਿੱਚ ਚਾਨਣਾਂ ਪਾਇਆ ਗਿਆ ਜਿੰਨ੍ਹਾਂ ‘ਤੇ ਹਾਜ਼ਰੀਨ ਵੱਲੋਂ ਚਰਚਾ ਉਪਰੰਤ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਜਲਦੀ ਹੀ ਕਲੱਬ ਵੱਲੋਂ ਮਹਿਰਾਜ ਕਲੋਨੀ ਦੀ ਮੇਨ ਰੋਡ ‘ਤੇ ਪੈਂਦੀਆਂ ਗਲੀਆਂ ਦੀਆਂ ਨੰਬਰ ਪਲੇਟਾਂ ਲਗਾਉਣ ਤੋਂ ਇਲਾਵਾ ਫਰਵਰੀ ਮਹੀਨੇ ਵਿੱਚ ਇੱਕ ਵਿਸ਼ਾਲ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾਵੇਗਾ। ਜਿਸ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਕਲੱਬ ਦੀ ਬਾਡੀ ਦਾ ਵਿਸਥਾਰ ਕਰਦਿਆਂ ਤਿੰਨ ਮੈਂਬਰੀ ਐਡਵਾਇਜ਼ਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਸਰਬਸੰਮਤੀ ਨਾਲ ਕਰਮ ਸਿੰਘ ਭੁੱਲਰ ਅਤੇ ਦਰਸ਼ਨ ਸਿੰਘ ਦੀ ਚੋਣ ਸਥਾਈ ਰੂਪ ਵਿੱਚ ਕੀਤੀ ਗਈ। ਤੀਸਰੇ ਮੈਂਬਰ ਦੀ ਚੋਣ ਹਾਲਾਤ ਜਾਂ ਜਿਸ ਤਰ੍ਹਾਂ ਦੀ ਸਥਿਤੀ ਹੋਵੇਗੀ ਅਨੂਸਾਰ ਵਿਚਾਰਦੇ ਹੋਏ ਪ੍ਰਧਾਨ ਵੱਲੋਂ ਅਸਥਾਈ ਰੂਪ ਵਿੱਚ ਲਗਾਈ ਜਾਵੇਗੀ। ਇਹ ਕਮੇਟੀ ਕਿਸੇ ਵੀ ਤਰ੍ਹਾਂ ਦੇ ਸ਼ੱਕ ਨੂੰ ਵਿਚਾਰਨ ਲਈ ਆਪਣੀ ਰਿਪੋਰਟ ਪੇਸ਼ ਕਰੇਗੀ ਤਾਂ ਜੋ ਇਸ ਰਿਪੋਰਟ ਦੇ ਆਧਾਰ ‘ਤੇ ਬਾਡੀ ਵੱਲੋਂ ਕੋਈ ਨਿਰਣਾਇਕ ਫੈਸਲਾ ਲਿਆ ਜਾ ਸਕੇ। ਵਾਰਡ ਦੇ ਸਮਾਜ ਸੇਵੀ ਸਤੀਸ਼ ਮਿੱਤਲ ਵੱਲੋਂ ਮਿਲੇ ਸਟਰੀਟ ਲਾਈਟਾਂ ਦੇ ਭਰਵੇਂ ਹੁੰਗਾਰੇ ਲਈ ਕਲੱਬ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ।
ਸਤੀਸ਼ ਮਿੱਤਲ ਵੱਲੋਂ ਯਕੀਨ ਦੁਆਇਆ ਗਿਆ ਕਿ ਉਹ ਹਮੇਸ਼ਾ ਕਲੱਬ ਦੇ ਨਾਲ ਖੜੇ ਹਨ ਅਤੇ ਕਲੋਨੀ ਦੇ ਕੰਮਾਂ ਨੂੰ ਪਹਿਲ ‘ਦੇ ਅਧਾਰ ‘ਤੇ ਪੂਰਿਆਂ ਕਰਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਮੀਟਿੰਗ ਵਿੱਚ ਚੇਅਰਮੈਨ ਗੁਰਤੇਜ਼ ਸਿੰਘ ਗੋਗੀ ਬਰਾੜ, ਦਰਸ਼ਨ ਸਿੰਘ, ਕਰਮ ਸਿੰਘ ਭੁੱਲਰ, ਜੁਗਰਾਜ ਸਿੰਘ (ਜੱਗਾ), ਡਾ. ਸੰਜੀਵ ਵਰਮਾ, ਬਲਵੀਰ ਸਿੰਘ ਸਿੱਧੂ ਬੱਜੋਆਣਾ ਅਤੇ ਅਮਨਦੀਪ ਸਿੰਘ ਢਿੱਲੋਂ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਪ੍ਰਧਾਨ ਸੁਰਿੰਦਰ ਧੀਰ ਵੱਲੋਂ ਕਲੱਬ ਦੀ ਕਾਰਜਕੁਸ਼ਲਤਾ ਵਿੱਚ ਬੇਹਤਰੀ ਲਿਆਉਣ ਲਈ ਆਪਣੇ ਵਿਚਾਰ ਪੇਸ਼ ਕਰਨ ਤੋਂ ਇਲਾਵਾ ਮੀਟਿੰਗ ਵਿੱਚ ਸਮੁੱਚੇ ਹਾਜ਼ਰੀਨ ਵੱਲੋਂ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਰੁਪਿੰਦਰ ਸਿੰਘ ਢਿੱਲੋਂ, ਕਰਮਜੀਤ ਸਿੰਘ ਢਿੱਲੋਂ, ਜਸਪਾਲ ਸਿੰਘ, ਡਾ. ਰਜਿੰਦਰ ਸਿੰਘ ਦਿਉਲ, ਵਿੱਤ ਸਕੱਤਰ ਦਵਿੰਦਰ ਕੁਮਾਰ ਗਰਗ, ਗਗਨਦੀਪ ਸਿੰਘ, ਪ੍ਰਦੀਪ ਸਿੰਘ ਨਾਮਧਾਰੀ ਆਦਿ ਹਾਜ਼ਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
137050cookie-checkਫਰਵਰੀ ਮਹੀਨੇ ਲਗਾਇਆ ਜਾਵੇਗਾ ਕਲੱਬ ਵੱਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ- ਸੁਰਿੰਦਰ ਧੀਰ
error: Content is protected !!