May 24, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ,  (ਪ੍ਰਦੀਪ ਸ਼ਰਮਾ): ਉੱਘੇ ਸਮਾਜ ਸੇਵੀ ਅਤੇ ਸਿੱਖਿਆ ਦੇ ਖੇਤਰ ਵਿੱਚ ਸਟੇਟ ਐਵਾਰਡ ਲੈਣ ਵਾਲੇ ਮੁੱਖ ਅਧਿਆਪਕ ਨਿਰਭੈ ਸਿੰਘ ਭੁੱਲਰ ਸਰਕਾਰੀ ਐਲੀਮੈਂਟਰੀ ਸਕੂਲ ਭੂੰਦੜ ਜੋ ਕਿ ਗਰੀਨਰੀ ਪ੍ਰਤੀ ਸੁਹਿਰਦ ਹਨ ਨੇ ਆਪਣਾ ਜਨਮ ਦਿਨ ਗਰੀਨ ਮਿਸਨ ਵੈਲਫੇਅਰ ਸੁਸਾਇਟੀ ਰਾਮਪੁਰਾ ਫੂਲ ਦੇ ਵਲੰਟੀਅਰਾਂ, ਧਰਮਪਾਲ ਢੱਡਾ, ਨਾਮਧਾਰੀ ਨਿਰਪਾਲ ਸਿੰਘ, ਅਧਿਆਪਕ ਧਰਮਵੀਰ ਖੰਨਾ ਪ੍ਰਧਾਨ, ਅਧਿਆਪਕ ਸੰਦੀਪ ਕੁਮਾਰ, ਸਤਵੰਤ ਸਿੰਘ, ਅਧਿਆਪਕ ਮੰਗਤ ਰਾਏ, ਪ੍ਰੋ. ਸੁਖਵਿੰਦਰ ਸਿੰਘ, ਸੈਕੀ ਸ਼ਿੰਗਲਾ ਅਤੇ ਅਮ੍ਰਿਤਪਾਲ ਵਿੱਕੀ ਨਾਲ ਅੱਧੀ ਦਰਜਨ ਰੁੱਖ ਲਗਾ ਕੇ ਮਨਾਇਆ।
ਮੁੱਖ ਅਧਿਆਪਕ ਨਿਰਭੈ ਸਿੰਘ ਭੁੱਲਰ ਨੇ ਗਰੀਨ ਮਿਸਨ ਵੈਲਫੇਅਰ ਸੁਸਾਇਟੀ ਵੱਲ੍ਹੋ ਕੀਤੇ ਜਾਂਦੇ ਨੇਕ ਕਾਰਜਾਂ ਦੀ ਭਰਪੂਰ ਸਲਾਘਾ ਕੀਤੀ ਅਤੇ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ 2100 ਰੁਪਏ ਸੁਸਾਇਟੀ ਨੂੰ ਡੋਨੇਟ ਕੀਤੇ। ਨਿਰਭੈ ਸਿੰਘ ਨੇ ਕਿਹਾ ਕਿ ਰੁੱਖ ਹੀ ਸਾਡਾ ਜਨਮ ਤੋਂ ਲੈ ਕੇ ਮਰਨ ਤੱਕ ਸਾਥ ਨਿਭਾਉਂਦੇ ਹਨ। ਅਗਰ ਅਸੀ ਲੋਕ ਰੁੱਖਾਂ ਅਤੇ ਪਾਣੀ ਪ੍ਰਤੀ ਹਾਲੇ ਵੀ ਸਨਸੀਅਰ ਨਾ ਹੋਏ ਤਾਂ ਮਾਸਕ ਅਤੇ ਆਕਸੀਜਨ ਦੇ ਸਲੰਡਰ ਵੀ ਸਾਨੂੰ ਬਚਾਅ ਨਹੀ ਸਕਣਗੇ ਤੇ ਬੁਰੀ ਤਰਾਂ ਭਿਆਨਕ ਬਿਮਾਰੀਆਂ ਵਿੱਚ ਘਿਰ ਸਕਦੇ ਹਾਂ। ਰੁੱਖਾਂ ਨਾਲ ਹੀ ਮਨੁੱਖ ਦੀ ਹੋਂਦ ਸਥਿਰ ਹੈ। ਜੇਕਰ ਰੁੱਖਾਂ ਦਾ ਖਾਤਮਾਂ ਹੁੰਦਾ ਹੈ ਤਾਂ ਮਨੁੱਖਾਂ ਦਾ ਖਾਤਮਾਂ ਵੀ ਯਕੀਨੀ ਹੈ।
ਨਿਰਭੈ ਸਿੰਘ ਭੁੱਲਰ ਵੱਲੋਂ ਸੁਸਾਇਟੀ ਦੀ ਚੜ੍ਹਦੀ ਕਲਾ ਲਈ ਭਵਿੱਖ ਵਿੱਚ ਹਰ ਸਾਲ ਦੀ ਤਰਾਂ ਹੋਰ ਮੱਦਦ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਸਮੇਂ ਦੀ ਮੰਗ ਅਨੁਸਾਰ ਹਰੇਕ ਵਿਅਕਤੀ ਨੂੰ ਆਪਣੇ ਅਤੇ ਆਪਣੇ ਬੱਚਿਆਂ ਦੇ ਜਨਮ ਦਿਨ ਪਰ ਤੇ ਪੁਰਖਿਆਂ ਦੀ ਯਾਦ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਲੱਗੇ ਹੋਏ ਰੁੱਖਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਵਹਿਮਾਂ ਭਰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ । ਭਾਰਤ ਸਰਕਾਰ ਨੂੰ ਵੀ ਰੁੱਖਾਂ ਦੀ ਹੁੰਦੀ ਕਟਾਈ ਤੇ ਤੁਰੰਤ ਰੋਕ ਲਾਉਣੀ ਚਾਹੀਦੀ ਹੈ। ਇਸ ਮੌਕੇ ਹਾਜਰੀਨ ਨੇ ਮੁੱਖ ਅਧਿਆਪਕ ਸਰਦਾਰ ਨਿਰਭੈ ਸਿੰਘ ਭੁੱਲਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਸੁਸਾਇਟੀ ਵੱਲ੍ਹੋ ਉਨਾਂ ਨੂੰ ਯਾਦਗਾਰੀ ਚਿੰਨ ਭੇਂਟ ਕੀਤਾ।
 #For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
137020cookie-checkਸਟੇਟ ਐਵਾਰਡੀ ਨਿਰਭੈ ਸਿੰਘ ਭੁੱਲਰ ਨੇ ਪੌਦੇ ਲਗਾ ਕੇ ਮਨਾਇਆ ਜਨਮ ਦਿਨ
error: Content is protected !!