ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 7 ਮਈ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸਥਾਨਕ ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਵਿੱਚ ਪਿ੍ਰੰਸੀਪਲ ਐਸ.ਕੇ ਮਲਿਕ ਦੀ ਦੇਖ-ਰੇਖ ਹੇਠ 12 ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਵਿਡ-19 ਤੋਂ ਬਚਾਉਣ ਲਈ ਟੀਕਾਕਰਨ ਕੈਂਪ ਲਗਾਇਆ ਗਿਆ ਅਤੇ ਅਧਿਆਪਕਾਂ ਨੂੰ ਬੂਸਟਰ ਖੁਰਾਕਾਂ ਵੀ ਦਿੱਤੀਆਂ ਗਈਆਂ।
ਕੋਵਿਡ-19 ਤੋਂ ਬਚਾਅ ਲਈ ਲਗਾਏ ਗਏ ਇਸ ਟੀਕਾਕਰਨ ਕੈਂਪ ਵਿੱਚ ਸੱਤਵੀਂ ਤੋਂ ਦਸਵੀਂ ਜਮਾਤ ਤੱਕ ਦੇ 92 ਬੱਚਿਆਂ ਦਾ ਟੀਕਾਕਰਨ ਕੀਤਾ ਗਿਆ। ਜਿਸ ਵਿੱਚ ਵਿੱਦਿਆ ਮੰਦਰ ਦੇ 3 ਪੰਜਾਬ ਨਵਲ ਯੂਨਿਟ ਐਨ.ਸੀ.ਸੀ ਬਠਿੰਡਾ ਦੇ ਸੀ.ਟੀ.ਓ. ਲਵਪ੍ਰੀਤ ਸਿੰਘ ਅਤੇ ਐਨ.ਸੀ.ਸੀ ਕੈਡਿਟਾਂ ਨੇ ਵਿਸੇਸ ਭੂਮਿਕਾ ਨਿਭਾਈ। ਇਸ ਮੌਕੇ ਪਿ੍ੰਸੀਪਲ ਐਸ.ਕੇ.ਮਲਿਕ ਨੇ ਦੱਸਿਆ ਕਿ ਬੱਚਿਆਂ ਦੀ ਸੁਰੱਖਿਆ ਸਕੂਲ ਦੀ ਪਹਿਲ ਹੈ ਅਤੇ ਉਨਾਂ ਦੀ ਸੁਰੱਖਿਆ ਲਈ ਟੀਕਾਕਰਨ ਕਰਵਾਉਣਾ ਬਹੁਤ ਜਰੂਰੀ ਹੈ।
ਇਸ ਦੇ ਨਾਲ ਹੀ ਉਨਾਂ ਬੱਚਿਆਂ ਨੂੰ ’ਵਿਸਵ ਅਥਲੈਟਿਕਸ ਦਿਵਸ’ ਤੇ ਸੁਭਕਾਮਨਾਵਾਂ ਦਿੱਤੀਆਂ ਅਤੇ ਆਪਣੇ ਆਪ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰੱਖਣ ਲਈ ਉਤਸਾਹਿਤ ਕੀਤਾ। ਸਥਾਨਕ ਸਿਵਲ ਹਸਪਤਾਲ ਦੀ ਟੀਮ ਵੱਲੋਂ ਲਗਾਏ ਗਏ ਇਸ ਕੈਂਪ ਦੌਰਾਨ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ 18 ਅਧਿਆਪਕਾਂ ਨੂੰ ਬੂਸਟਰ ਡੋਜ ਵੀ ਦਿੱਤੀਆਂ ਗਈਆਂ। ਇਸ ਮੌਕੇ ਕੋਆਰਡੀਨੇਟਰ ਵਿਕਰਮ ਸਿੰਘ, ਸੁਸਮਾ ਸਰਮਾ, ਸਰੋਜ ਬਾਲਾ ਅਤੇ ਸਮੂਹ ਅਧਿਆਪਕ ਹਾਜਰ ਸਨ।
#For any kind of News and advertisement contact us on 980-345-0601
1179300cookie-checkਸਰਵਹਿੱਤਕਾਰੀ ਸਕੂਲ ਦੀ ਐਨ.ਸੀ.ਸੀ ਯੂਨਿਟ ਵੱਲੋਂ ’ਵਿਸਵ ਅਥਲੈਟਿਕਸ ਦਿਵਸ’ ਨੂੰ ਸਮਰਪਿਤ ਟੀਕਾਕਰਨ ਕੈਂਪ ਆਯੋਜਿਤ