April 25, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 7 ਮਈ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ):ਸੰਯੁਕਤ ਕਿਸਾਨ ਮੋਰਚੇ  ਚ ਸਾਮਲ 16 ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਧਾਇਕਾਂ ਰਾਹੀਂ ਭੇਜੇ ਜਾਣ ਵਾਲੇ ਮੰਗ ਪੱਤਰਾਂ ਵਿੱਚ ਜੋ ਮੰਗਾਂ ਉਠਾਈਆਂ ਜਾਣਗੀਆਂ ਉਨਾਂ ਦਾ ਵੇਰਵਾ ਬੀ.ਕੇ.ਯੂ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਸਾਂਝਾ ਕੀਤਾ ਹੈ। ਉਨਾਂ ਦੱਸਿਆ ਕਿ ਮੰਗਾਂ ਵਿਚ ਅਣਕਿਆਸੀ ਗਰਮੀ ਕਾਰਨ ਕਣਕ ਦੇ ਘਟੇ ਝਾੜ ਕਾਰਨ ਪ੍ਰਤੀ ਏਕੜ ਮੁਆਵਜਾ 10 ਹਜਾਰ ਰੁਪਏ, ਅੱਗ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਪ੍ਰਤੀ ਏਕੜ 40 ਹਜਾਰ, ਕਿਸਾਨੀ ਦੇ ਆਰਥਿਕ ਪੱਖੋਂ ਟੁੱਟ ਜਾਣ ਕਾਰਨ ਕਰਜੇ ਦੀਆਂ ਕਿਸਤਾਂ ਛੇ ਮਹੀਨੇ ਪਿੱਛੇ ਪਾਉਣ, ਗੰਨੇ ਦੀ ਫਸਲ ਦੇ ਖੰਡ ਮਿੱਲਾਂ ਵੱਲ ਖੜੇ 900 ਕਰੋੜ ਦਾ ਭੁਗਤਾਨ ਤੁਰੰਤ ਕਰਵਾਉਣਾ, ਫਸਲੀ ਵਿਭਿੰਨਤਾ ਨੂੰ ਉਤਸਾਹਿਤ ਕਰਨ ਸਮੇਂ ਦੌਰਾਨ ਮੂੰਗੀ ਆਦਿ ਫਸਲਾਂ ਦੀ ਐੱਮ.ਐੱਸ.ਪੀ ਅਤੇ ਸਰਕਾਰੀ ਖਰੀਦ ਦੀ ਗਾਰੰਟੀ ਦੇਣ, ਨਹਿਰੀ ਪਾਣੀ ਦੀ ਘਾਟ ਦੂਰ ਕਰਕੇ ਟੇਲਾਂ ਤੱਕ ਪਾਣੀ ਪੁਜਦਾ ਕਰਨ, ਝੋਨਾ ਲਾਉਣ ਲਈ 1 ਜੂਨ ਤੋਂ ਨਹਿਰੀ ਪਾਣੀ ਅਤੇ ਬਿਜਲੀ ਦੀ 8 ਘੰਟੇ ਨਿਰਵਿਘਨ ਸਪਲਾਈ ਦੇਣ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਕੇਂਦਰ ਨਾਲ ਸਬੰਧਿਤ ਸਾਰੇ ਵਿਵਾਦਿਤ ਮੁੱਦੇ ਹੱਲ ਕਰਨ, ਦਰਿਆਵਾਂ ਵਿੱਚ ਡਿੱਗ ਰਹੇ ਪ੍ਰਦੂਸਿਤ ਅਤੇ ਜਹਿਰੀਲੇ ਪਾਣੀ ਦੀ ਰੋਕਥਾਮ ਕਰਨ, ਚੰਨੀ ਸਰਕਾਰ ਵਲੋਂ ਕੀਤੇ ਵਾਅਦੇ ਅਨੁਸਾਰ ਕਿਸਾਨ ਮੋਰਚੇ ਦੇ ਸਹੀਦਾਂ ਦੀ ਯਾਦਗਾਰ ਬਣਾਉਣ ਲਈ ਸਰਕਾਰ ਵਲੋਂ ਜਮੀਨ ਦੇਣ, ਰਹਿੰਦੇ ਸਹੀਦ ਕਿਸਾਨ ਪਰਿਵਾਰਾਂ ਦੇ ਵਾਰਸਾਂ ਨੂੰ ਨੌਕਰੀਆਂ ਅਤੇ ਮੁਆਵਜੇ ਜਾਰੀ ਕਰਨ, ਕਿਸਾਨ ਕੁਰਕੀਆਂ, ਨਿਲਾਮੀਆਂ, ਵਾਰੰਟਾਂ ਤੇ ਰੋਕ ਲਾ ਕੇ ਕਿਸਾਨੀ ਕਰਜੇ ਤੇ ਲੀਕ ਫੇਰਨਾ, ਉਸਾਰੇ ਜਾ ਰਹੇ ਸਟੇਟ ਅਤੇ ਨੈਸਨਲ ਹਾਈਵੇਅਜ ਲਈ ਜਮੀਨ ਐਕਵਾਇਰ ਕਰਦੇ ਸਮੇਂ ਅਸਲੀ ਹੱਕਦਾਰ ਕਿਸਾਨਾਂ ਨੂੰ ਮੁਆਵਜਾ ਯਕੀਨੀ ਦਿਵਾਉਣ ਆਦਿ ਮੰਗਾਂ ਸਾਮਲ ਹਨ।
25 ਮਈ ਤੱਕ ਵਾਜਬ ਹੱਲ ਨਾ ਹੋਇਆ ਤਾਂ ਕਰਾਂਗੇ ਸੰਘਰਸ:- ਗੁਰਦੀਪ ਰਾਮਪੁਰਾ
ਗੁਰਦੀਪ ਸਿੰਘ ਨੇ ਦੱਸਿਆ ਕਿ ਮੰਗਾਂ ਦੇ ਵਾਜਬ ਹੱਲ ਲਈ 25 ਮਈ ਤੱਕ ਸਰਕਾਰ ਦਾ ਹੁੰਗਾਰਾ ਉਡੀਕਿਆ ਜਾਵੇਗਾ ਨਹੀਂ ਤਾਂ ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵਲੋਂ ਸੰਘਰਸ ਦਾ ਰਾਹ ਅਖਤਿਆਰ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਨਾਲ ਡਕੌਂਦਾ ਗਰੁੱਪ ਦੇ ਜਿਲਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ, ਬਲਵਿੰਦਰ ਸਿੰਘ ਜੇਠੂਕੇ, ਹਰਵਿੰਦਰ ਸਿੰਘ, ਬੂਟਾ ਸਿੰਘ, ਰਾਜਮੋਹਿੰਦਰ ਸਿੰਘ, ਗੁਰਦੀਪ ਸਿੰਘ ਬਠਿੰਡਾ ਸਵਰਨ ਸਿੰਘ ਫੂਲ, ਮਹਿੰਦਰ ਸਿੰਘ ਆਦਿ ਹਾਜਰ ਸਨ।   
#For any kind of News and advertisement contact us on   980-345-0601 
117960cookie-checkਸੰਯੁਕਤ ਕਿਸਾਨ ਮੋਰਚੇ ਵਲੋਂ ਵਿਧਾਇਕਾਂ ਨੂੰ ਭਲਕੇ ਦਿੱਤੇ ਜਾਣਗੇ ਮੰਗ ਪੱਤਰ- ਭਾਕਿਯੂ ਡਕੌਂਦਾ
error: Content is protected !!