July 21, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 7 ਮਾਈ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਜੇ.ਈ ਕੌਂਸਲ ਰਾਮਪੁਰਾ ਦੀ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਬਹੁਤ ਸਾਰੀਆਂ ਮੰਗਾ ਨੂੰ ਵਿਚਾਰਿਆ ਗਿਆ, ਜਿਸ ਵਿੱਚ ਜੇ ਈ ਕੌਂਸਲ ਦੇ ਮੈਂਬਰਾਂ ਵੱਲੋ ਰੋਸ ਜਾਹਿਰ ਕੀਤਾ ਗਿਆ ਕਿ ਸਾਡੇ ਉਚ ਅਧਿਕਾਰੀਆ ਵਲੋ ਡਿਫਾਲਟਿੰਗ ਅਮਾਉਂਟ ਉਗਰਾਹਣ ਲਈ ਜੋਰ ਪਾਇਆ ਜਾ ਰਿਹਾ ਹੈ ਪਰ ਜਦੋਂ ਕਿਸੇ ਖਪਤਕਾਰ ਦਾ ਕੂਨੈਕ‌‌ਸ਼ਨ ਕੱਟ ਦਿੱਤਾ ਜਾਂਦਾ ਹੈ ਤਾਂ ਸਿਆਸੀ ਅਧਾਰ ਤੇ ਬਦਲੀ ਕਰ ਦਿੱਤੀ ਜਾਂਦੀ ਹੈ ।
ਸਾਥੀ ਇੰਜ਼‍‍ਨੀਅਰ ਗੁਰਮੀਤ ਸਿੰਘ ਜੇ.ਈ ਦੀ ਜੋ ਕਿ ਸਭ- ਅਰਬਨ ਰਾਮਪੁਰਾ ਵਿਖੇ ਤੈਨਾਤ ਸੀ, ਦੀ ਬਦਲੀ ਡਿਫਾਲਟਿੰਗ ਅਮਾਉਟ ਦੇ ਅਧਾਰ ਤੇ ਬਦਲੀ ਕਰ ਦਿੱਤੀ ਗਈ ਹੈ, ਜਿਸ ਕਰਕੇ ਜੇ.ਈ ਦੇ ਬਾਕੀ ਕੰਮਾ ਵਿੱਚ ਵੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੀਟਿੰਗ ਵਿਚ ਪ੍ਰਧਾਨ ਇੰਜ. ਕੇਵਲ ਸੇਠੀ, ਜਰਨੈਲ ਸਿੰਘ ਸਕੱਤਰ ਅਤੇ ਸਾਰੇ ਜੇ.ਈ ਕੌਂਸਲ ਦੇ ਮੈਂਬਰ ਮੀਟਿੰਗ ਵਿਚ ਹਾਜ਼ਰ ਹੋਏ ।

 

#For any kind of News and advertisement contact us on   980-345-0601 
117910cookie-checkਰਾਮਪੁਰਾ ਵਿਖੇ ਜੇ.ਈ ਕੌਂਸਲ ਦੀ ਹੋਈ ਮੀਟਿੰਗ
error: Content is protected !!