October 3, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 24 ਮਾਈ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸਿਵਲ ਸਰਜਨ ਬਠਿੰਡਾ ਡਾ. ਬਲਵੰਤ ਸਿੰਘ ਸੀਨੀਅਰ ਮੈਡੀਕਲ ਅਫਸਰ ਰਾਮਪੁਰਾ ਡਾ. ਅੰਜੂ ਕਾਂਸਲ ਅਤੇ ਸੀਨੀਅਰ ਮੈਡੀਕਲ ਅਫਸਰ ਭਗਤਾ ਡਾ. ਰਾਜਪਾਲ ਸਿੰਘ ਦੇ ਦਿਸਾ ਨਿਰਦੇਸਾ ਅਨੁਸਾਰ ਸਥਾਨਕ ਸਹਿਰ ਵਿਖੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਨਤਕ ਥਾਵਾਂ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਮੱਛਰਾਂ ਦੇ ਲਾਰਵੇ ਨਸ਼ਟ ਕਰਨ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਮਲਟੀਪਰਪਜ ਹੈਲਥ ਸੁਪਰਵਾਈਜਰ ਬਲਵੀਰ ਸਿੰਘ ਸੰਧੂ ਕਲਾਂ ਨੇ ਦੱਸਿਆ ਕਿ ਮੀਂਹ ਪੈਣ ਤੋਂ ਬਾਅਦ ਕਵਾੜ ਦੀਆਂ ਦੁਕਾਨਾਂ, ਗਮਲੇ ਬਣਾਉਣ ਵਾਲੇ ਸਥਾਨ, ਘਰਾਂ ਦੀਆਂ ਛੱਤਾਂ ਉਪਰ ਪਿਆ ਵਾਧੂ ਸਮਾਨ, ਕਵਾੜ ਆਦਿ ਜਿੱਥੇ ਪਾਣੀ ਜਮਾਂ ਹੋ ਜਾਂਦਾ ਹੈ। ਉਸ ਉਪਰ ਮੱਛਰਾਂ ਦੀ ਪੈਦਾਇਸ ਵਿਚ ਵਾਧਾ ਹੁੰਦਾ ਹੈ ਜਿਸ ਨਾਲ ਡੇਂਗੂ, ਮਲੇਰੀਆ, ਚਿਕਨਗੁਨੀਆ, ਜੀਕਾ ਵਾਇਰਸ ਆਦਿ ਬੁਖਾਰਾ ਵਿਚ ਵਾਧਾ ਹੋ ਜਾਂਦਾ ਹੈ। ਇਸ ਲਈ ਘਰਾਂ ਵਿਚਲੇ ਪਾਣੀ ਵਾਲੇ ਹਰੇਕ ਬਰਤਨਾਂ ਨੂੰ ਹਫਤੇ ਤੋਂ ਪਹਿਲਾਂ ਇਕ ਵਾਰੀ ਖਾਲੀ ਕਰਕੇ ਸੁਕਾਉਣਾ ਬਹੁਤ ਜਰੂਰੀ ਹੈ ਅਤੇ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦੇਈਏ। ਖੜੇ ਪਾਣੀ ਉਪਰ ਡੀਜਲ, ਮਿੱਟੀ ਦਾ ਤੇਲ ਜਾਂ ਕਾਲਾ ਤੇਲ ਪਾ ਕੇ ਮੱਛਰਾਂ ਦੇ ਵਾਧੇ ਨੂੰ ਰੋਕਿਆ ਜਾ ਸਕਦਾ ਹੈ। ਇਸ ਮੌਕੇ ਮਲਟੀਪਰਪਜ ਹੈਲਥ ਵਰਕਰ ਜਸਵਿੰਦਰ ਸਿੰਘ ਡਿੱਖ, ਮਲਕੀਤ ਸਿੰਘ, ਰਣਜੀਤ ਸਿੰਘ, ਨਰਪਿੰਦਰ ਸਿੰਘ ਗਿੱਲ ਅਤੇ ਗਗਨਦੀਪ ਸਿੰਘ ਮੌਜੂਦ ਸਨ।
#For any kind of News and advertisement contact us on   980-345-0601
119460cookie-checkਮੀਂਹ ਪੈਣ ਤੋਂ ਬਾਅਦ ਮੱਛਰਾਂ ਦੀ ਪੈਦਾਇਸ ਵਿਚ ਹੋ ਸਕਦਾ ਵਾਧਾ : ਬਲਵੀਰ ਸੰਧੂ
error: Content is protected !!