ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਪੀਏ ਕਮਲ ਕਪੂਰ ਦੇ ਮਾਤਾ ਸ਼੍ਰੀਮਤੀ ਆਸ਼ਾ ਕਪੂਰ ਜੀ ਦਾ ਹੋਇਆ ਅੰਤਿਮ ਸੰਸਕਾਰ

Loading

ਚੜ੍ਹਤ ਪੰਜਾਬ ਦੀ

ਸਤ ਪਾਲ ਸੋਨੀ

ਲੁਧਿਆਣਾ, 29 ਅਕਤੂਬਰ-ਆਮ ਆਦਮੀ ਪਾਰਟੀ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਪੀਏ ਕਮਲ ਕਪੂਰ ਦੇ ਸਤਿਕਾਰਯੋਗ ਮਾਤਾ ਸਵਰਗਵਾਸੀ ਮਾਤਾ ਆਸ਼ਾ ਕਪੂਰ ਜੀ ਦਾ ਅੰਤਿਮ ਸੰਸਕਾਰ ਅੱਜ ਜਮਾਲਪੁਰ ਗੁਰਦੁਆਰਾ ਕੁਟੀਆ ਸਾਹਿਬ ਦੇ ਬੈਕ ਸਾਈਡ ਸ਼ਮਸ਼ਾਨ ਘਾਟ ਵਿਖੇ ਹੋਇਆ। ਇਸ ਵਕਤ ਮਾਤਾ ਜੀ ਦੇ ਅੰਤਿਮ ਦਰਸ਼ਨਾਂ ਲਈ ਇਲਾਕੇ ਦੀਆਂ ਉੱਘੀਆਂ ਸਮਾਜ ਸੇਵੀ ਸੰਸਥਾਵਾਂ ਦੇ ਮੁਖੀਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਸਾਹਿਬਾਨ ਪਹੁੰਚੇ ਸਨ।

ਮਾਤਾ ਆਸ਼ਾ ਕਪੂਰ ਜੀ ਆਪਣੇ ਪਿੱਛੇ ਦੋ ਪੁੱਤਰ ਨੂੰਹਾਂ, ਇੱਕ ਧੀ ਜਵਾਈ ਅਤੇ ਪੋਤੇ ਪੋਤੀਆਂ,ਦੋਹਤੇ ਦੋਹਤੀਆਂ ਨਾਲ ਭਰਿਆ ਪਰਵਾਰ ਛੱਡ ਗਏ।ਇਸ ਵਕਤ ਮਾਤਾ ਆਸ਼ਾ ਕਪੂਰ ਜੀ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੀਆਂ ਸ਼ਖਸੀਅਤਾਂ ਵਿੱਚ ਵਿਧਾਇਕ ਕੁਲਵੰਤ ਸਿੰਘ ਸਿੱਧੂ,ਵਿਧਾਇਕ ਅਸ਼ੋਕ ਪੱਪੀ ਪਰਾਸ਼ਰ, ਐਡਵੋਕੇਟ ਸਰਤਾਜ ਸਿੰਘ ਸਿੱਧੂ, ਡਿਪਟੀ ਮੇਅਰ ਪ੍ਰਿੰਸ ਜੋਹਰ,ਗੁਰਪ੍ਰੀਤ ਸਿੰਘ ਰਾਜਾ, ਕੌਂਸਲਰ ਸੋਹਣ ਸਿੰਘ ਗੋਗਾ,ਪਰਮਿੰਦਰ ਸਿੰਘ ਸੋਮਾ, ਮਨੀ ਭਗਤ, ਸੁਰਿੰਦਰ ਕਲਿਆਣ, ਬਲਾਕ ਪ੍ਰਧਾਨ ਬਿਪਨ ਸੇਠੀ, ਰਿੰਕੂ ਪ੍ਰਧਾਨ,ਸ੍ਰੀ ਯਸ਼ਪਾਲ, ਡਾਕਟਰ ਜਸਮਿੰਦਰ ਸਿੰਘ, ਨਰਿੰਦਰ ਰਾਣਾ ਹਰਸਿਮਰਨ ਸਿੰਘ, ਗਗਨਦੀਪ ਸਿੰਘ ਪੰਚ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਮੀਡੀਆ ਇੰਚਾਰਜ ਸੁਖਵਿੰਦਰ ਸਿੰਘ ਗਿੱਲ ਹਾਜ਼ਰ ਸਨ।

Editor: Sat Pal Soni. Kindly Like,Share and Subscribe our youtube channel CPD NEWS. Contact for News and advertisement at Mobile No. 98034-50601

170050cookie-checkਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਪੀਏ ਕਮਲ ਕਪੂਰ ਦੇ ਮਾਤਾ ਸ਼੍ਰੀਮਤੀ ਆਸ਼ਾ ਕਪੂਰ ਜੀ ਦਾ ਹੋਇਆ ਅੰਤਿਮ ਸੰਸਕਾਰ
error: Content is protected !!