June 25, 2024

Loading

 ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 3 ਜਨਵਰੀ(ਪ੍ਰਦੀਪ ਸ਼ਰਮਾ): ਮਿੰਨੀ ਬੱਸ ਯੂਨੀਅਨ ਰਾਮਪੁਰਾ ਫੂਲ ਅਤੇ ਸਮੂਹ ਬੱਸ ਅਪ੍ਰੇਟਰਾ ਵੱਲੋ ਨਵੇ ਸਾਲ ਦੀ ਆਮਦ ਅਤੇ ਇਲਾਕੇ ਦੀ ਤੰਦਰੁਸ਼ਤੀ ਲਈ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਥਾਨਕ ਸ਼ਹਿਰ ਦੇ ਮੇਨ ਬੱਸ ਸਟੈਂਡ ਅੰਦਰ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਿੰਨੀ ਬੱਸ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਮਾਨ ਨੇ ਦੱਸਿਆ ਕਿ 31 ਦਸਬੰਰ ਨੂੰ ਬੱਸ ਸਟੈਂਡ ਵਿਖੇ ਸ੍ਰੀ ਆਖੰਡ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਗਿਆ ਜਿੰਨਾਂ ਦੇ ਪਾਠ ਦੇ ਭੋਗ ਮਿਤੀ 2 ਜਨਵਰੀ 2023 ਨੂੰ ਸਵੇਰੇ 10 ਵਜੇ ਪਾਏ ਗਏ।
ਇਸ ਮੌਕੇ ਸਥਾਨਕ ਗੁਰੂਦੁਆਰਾ ਸ੍ਰੀ ਕਲਗੀਧਰ ਸਾਹਿਬ ਦੇ ਗ੍ਰੰਥੀ ਸਿੰਘਾ ਵੱਲੋ ਸੰਗਤਾਂ ਨੂੰ ਗੁਰਬਾਣੀ ਸੁਣਾ ਕੇ ਨਿਹਾਲ ਕੀਤਾ ਗਿਆ। ਇਸ ਤੋਂ ਇਲਾਵਾ ਭਾਈ ਗੁਰਮੀਤ ਸਿੰਘ ਮਹਿਰਾਜ ਨੇ ਕਥਾ ਕੀਰਤਨ ਕਰਕੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਨਰਪਿੰਦਰ ਸਿੰਘ ਜਲਾਲ, ਜਗਸੀਰ ਸਿੰਘ ਬਠਿੰਡਾ, ਬਿੰਦਰ ਸਿੰਘ ਗੁਰੂ ਕਾਸ਼ੀ, ਇੰਦਰਜੀਤ ਸਿੰਘ ਬਠਿੰਡਾ, ਕਮਲਵੀਰ ਸਿੰਘ ਸਿੱਧੂ ਰੂਪ ਕਮਲ, ਤੀਰਥ ਸਿੰੰਘ ਸੂਬਾ ਮੀਤ ਪ੍ਰਧਾਨ, ਬਲਵਿੰਦਰ ਸਿੰਘ ਕੋਟੜਾ, ਗੁਰਦੀਪ ਸਿੰਘ ਦੀਪਾ, ਰਾਜਪਾਲ, ਰੂਪ ਜਟਾਣਾ, ਹਰਿੰਦਰ ਜਟਾਣਾ, ਜਸਵੀਰ ਖਾਲਸਾ, ਦਿਲਬਾਗ ਸਿੰਘ ਭੁੱਲਰ, ਕ੍ਰਿਸ਼ਨ ਮੱਕੜ, ਹਰਜੀਵਨ ਸਿੰਘ, ਰੁਪਿੰਦਰ ਸਿੰਘ ਕੌਲੋਕੇ, ਹਰਦੇਵ ਸਿੰਘ ਅਤੇ ਤਪਾ ਮੰਡੀ ਮਿੰਨੀ ਬੱਸ ਯੂਨੀਅਨ ਆਦਿ ਹਾਜ਼ਰ ਸਨ। ਇਸ ਮੌਕੇ ਪਹੁੰਚੀ ਹੋਈ ਸੰਗਤ ਨੂੰ ਲੰਗਰ ਅਤੁੱਟ ਵਰਤਾਇਆ ਗਿਆ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
136560cookie-checkਮਿੰਨੀ ਬੱਸ ਆਪ੍ਰੇਟਰ ਯੂਨੀਅਨ ਰਾਮਪੁਰਾ ਫੂਲ ਨੇ ਧਾਰਮਿਕ ਸਮਾਗਮ ਕਰਵਾਇਆ
error: Content is protected !!