April 20, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 3 ਜਨਵਰੀ (ਪ੍ਰਦੀਪ ਸ਼ਰਮਾ): ਲੰਘੇ ਸੁਨਹਿਰੀ ਸਾਲ 2022 ਨੂੰ ਅਲਵਿ਼ਦਾ ਤੇ ਸਾਲ 2023 ਨੂੰ ਜੀ ਆਇਆ ਕਹਿਣ ਲਈ ਮਾਂ ਵੈਸਨੂੰ ਭਜ਼ਨ ਮੰਡਲੀ ਵੱਲੋਂ ਪੁਰਾਣਾ ਦੁਰਗਾ ਮੰਦਰ ਵਿਖੇ ਕਮੇਟੀ ਪ੍ਰਧਾਨ ਰਾਜ ਕੁਮਾਰ ਗੋਇਲ ਦੀ ਅਗਵਾਈ ਵਿੱਚ ਮਾਤਾ ਰਾਣੀ ਦਾ ਗੁਣਗਾਨ ਕੀਤਾ ਗਿਆ। ਮੰਦਰ ਕਮੇਟੀ ਦੇ ਜਰਨਲ ਸਕੱਤਰ ਮੁਨੀਸ਼ ਗੋਇਲ ਨੇ ਦੱਸਿਆ ਕਿ ਹਰ ਸਾਲ ਮਾਤਾ ਰਾਣੀ ਦਾ ਗੁਣਗਾਨ ਕਰਕੇ ਹੀ ਨਵੇਂ ਸਾਲ ਦੀ ਸੁਰੂਆਤ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਮਾਂ ਵੈਸਨੂੰ ਭਜ਼ਨ ਮੰਡਲੀ ਵੱਲੋਂ ਜਗਰਾਤੇ ਲਗਾ ਕੇ ਇਕੱਠਾ ਕੀਤਾ ਧਨ ਲੋਕ ਭਲਾਈ ਦੇ ਕੰਮਾਂ ਵਿੱਚ ਲਗਾਇਆ ਜਾਂਦਾ ਹੈ।
ਇਸ ਮੌਕੇ ਭਜ਼ਨ ਗਾਇਕ ਅਦਰਸ਼ ਕੁਮਾਰ, ਅਸ਼ੋਕ ਮਿੱਤਲ ਆਦਿ ਵੱਲੋਂ ਮਾਤਾ ਰਾਣੀ ਦੇ ਭਜ਼ਨ ਗਾ ਕੇ ਸੰਗਤਾ ਨੂੰ ਨਿਹਾਲ ਕੀਤਾ ਗਿਆ ਤੇ ਰਾਤ 12 ਵਜੇ ਕੇਕ ਕੱਟ ਨਵੇਂ ਸਾਲ 2023 ਦਾ ਆਤਿਸ਼ਬਾਜ਼ੀ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਅਰਦਾਸ ਕੀਤੀ ਕਿ ਨਵਾਂ ਸਾਲ ਸਾਰਿਆਂ ਲਈ  ਖੁਸ਼ੀਆਂ ਲੈ ਕੇ ਆਵੇ। ਇਸ ਮੌਕੇ ਹੋਰਨਾਂ ਤੋ ਇਲਾਵਾ ਭੂਸ਼ਣ ਕੁਮਾਰ, ਯਸ਼ਪਾਲ ਢੀਂਗਰਾ, ਮੁਨੀਸ਼ ਗੋਇਲ, ਅਰੁਣ ਬਾਂਸਲ, ਕੇਸ਼ਵ ਗਰਗ, ਰੀਕਾ, ਰਮੇਸ਼ ਗੁਪਤਾ, ਮੁਕੇਸ਼ ਜੋਨੀ, ਰਾਜ ਕੁਮਾਰ ਗੋਇਲ, ਜੀਨੂ ਬਾਸਲ, ਜਿਤੇਸ਼ ਜੋਨੀ ਆਦਿ ਸਾਮਲ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
136590cookie-checkਮਾਤਾ ਰਾਣੀ ਦੀ ਚੌਂਕੀ ਲਗਾ ਨਵੇਂ ਸਾਲ ਦੀ ਕੀਤੀ ਸੁਰੂਆਤ
error: Content is protected !!