December 9, 2024

Loading

 

ਮੋਦੀ ਸਰਕਾਰ ਦੀ ਤਾਨਾਸ਼ਾਹੀ ਅੱਗੇ ਕਾਂਗਰਸ ਪਾਰਟੀ ਗੋਡੇ ਨਹੀਂ ਟੇਕੇਗੀ : ਸੰਜੇ ਤਲਵਾੜ

ਕਾਂਗਰਸ ਪਾਰਟੀ ਕੇਂਦਰ ਸਰਕਾਰ ਦੇ ਜੁਲਮ ਦਾ ਡੱਟ ਕੇ ਮੁਕਾਬਲਾ ਕਰੇਗੀ : ਸ਼ਾਹ/ਜਿੰਦਲ

ਸਤ ਪਾਲ ਸੋਨੀ

ਚੜ੍ਹਤ ਪੰਜਾਬ ਦੀ

ਲੁਧਿਆਣਾ, 2 ਅਪ੍ਰੈਲ  : ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਲੋਕ ਸਭਾ ‘ਚੋਂ ਬਰਖਾਸਤ ਕਰਨ ਦੇ ਮੁੱਦੇ ‘ਤੇ ਲੁਧਿਆਣਾ ਕਾਂਗਰਸ ਪਾਰਟੀ ਵੱਲੋਂ 3 ਅਪ੍ਰੈਲ ਨੂੰ ਰੱਖੀ ਸੰਵਿਧਾਨ ਬਚਾਓ ਯਾਤਰਾ ਹੁਣ 5 ਅਪ੍ਰੈਲ ਨੂੰ ਹੋਵੇਗੀ, ਇਸ ਗੱਲ ਦੀ ਜਾਣਕਾਰੀ ਜਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਸੰਜੇ ਤਲਵਾੜ ਨੇ ਮੀਡੀਆ ਨੂੰ ਦਿੱਤੀ। ਹਲਕਾ ਪੱਛਮੀ ਬਲਾਕ-1,2 ਦੇ ਬਲਾਕ ਪ੍ਰਧਾਨ ਮੁਨੀਸ਼ ਸ਼ਾਹ ਅਤੇ ਰੁਪੇਸ਼ ਜਿੰਦਲ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਸ਼ੇਸ਼ ਤੌਰ ‘ਤੇ ਪੁੱਜੇ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਨੇ ਕਿਹਾ ਕਿ ਮੋਦੀ ਸਰਕਾਰ ਦੀ ਤਾਨਾਸ਼ਾਹੀ ਅੱਗੇ ਕਾਂਗਰਸ ਪਾਰਟੀ ਗੋਡੇ ਨਹੀਂ ਟੇਕੇਗੀ ਕਿਉਂਕਿ ਇਹ ਲੜਾਈ ਨਾ ਸਿਰਫ ਕਾਂਗਰਸ ਦੀ ਬਲਕਿ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਬਚਾਉਣ ਦੀ ਹੈ, ਜਿਸ ਨੂੰ ਭਾਜਪਾ ਸਰਕਾਰ ਤਾਰ-ਤਾਰ ਕਰ ਰਹੀ ਹੈ, ਭਾਜਪਾ ਨੂੰ ਸਮਝਣਾ ਚਾਹੀਦਾ ਹੈ ਕਿ ਭਾਰਤ ਇੱਕ ਲੋਕਤਾਂਤਰਿਕ ਦੇਸ਼ ਹੈ, ਜਿੱਥੇ ਤਾਨਾਸ਼ਾਹੀ ਨਹੀਂ ਚੱਲਣੀ ਤੇ ਨਾ ਹੀ ਦੇਸ਼ ਦੇ ਲੋਕ ਧੱਕੇਸ਼ਾਹੀ ਬਰਦਾਸ਼ਤ ਕਰਨਗੇ।

ਉਹਨਾ ਕਿ ਨਹਿਰੂ-ਗਾਂਧੀ ਪਰਿਵਾਰ ਦਾ ਦੇਸ਼ ਦੀ ਆਜਾਦੀ ਅਤੇ ਤਰੱਕੀ ਨੂੰ ਭੁਲਾਇਆ ਨਹੀੰ ਜਾ ਸਕਦਾ, ਨਵੇੰ ਬਣੇ ਰਾਸ਼ਟਰਵਾਦੀ ਭਾਜਪਾ ਵਾਲੇ ਕਾਂਗਰਸ ਨੂੰ ਰਾਸ਼ਟਰਵਾਦ ਦਾ ਪਾਠ ਨਾ ਪੜ੍ਹਾਉਣ, ਦੇਸ਼ ਦੀਆਂ ਸੰਵਿਧਾਨਿਕ ਸੰਸਥਾਵਾਂ ‘ਤੇ ਕੰਟਰੋਲ ਕਰਕੇ ਭਾਜਪਾ ਵਿਰੋਧੀਆਂ ਦੀ ਨਹੀਂ ਬਲਕਿ ਆਮ ਲੋਕਾਂ ਦੀ ਆਵਾਜ ਦੱਬ ਰਹੀ ਹੈ, ਦੂਜੇ ਪਾਸੇ ਵਪਾਰੀ ਮਿੱਤਰਾਂ ਅੱਗੇ ਸਰਕਾਰ ਪੂਰੀ ਤਰ੍ਹਾਂ ਝੁਕੀ ਹੋਈ ਹੈ, ਏਹੀ ਕਾਰਨ ਹੈ ਸੰਸਦ ‘ਚ ਭਾਜਪਾ ਦੇ ਵਪਾਰੀ ਮਿੱਤਰਾਂ ਦੇ ਬਾਰੇ ਪੁੱਛੇ ਸਵਾਲਾਂ ਕਾਰਨ ਰਾਹੁਲ ਗਾਂਧੀ ਨੂੰ ਇਹ ਸਭ ਸਹਿਣਾ ਪੈ ਰਿਹਾ ਹੈ, ਕਾਂਗਰਦ ਪਾਰਟੀ ਅਜਿਹਾ ਕੁੱਝ ਬਰਦਾਸ਼ਤ ਨਹੀਂ ਕਰੇਗੀ ਇੱਟ ਦਾ ਜਵਾਬ ਪੱਥਰ ਨਾਲ ਦੇਵੇਗੀ।

ਬਲਾਕ ਪ੍ਰਧਾ ਮੁਨੀਸ਼ ਸ਼ਾਹ ਅਤੇ ਰੁਪੇਸ਼ ਜਿੰਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਬਹੁਤ ਔਖੇ ਤੋਂ ਔਖੇ ਦੌਰ ਦੇਖੇ ਹਨ ਕਾਂਗਰਸ ਦੇ ਪੂਰਵਜ ਤਾਂ ਅੱਗੇ ਅੰਗਰੇਜਾਂ ਨਹੀਂ ਝੁਕੇ ਕਿ ਕਾਂਗਰਸ ਇਸ ਭਾਜਪਾ ਅੱਗੇ ਝੁੱਕ ਜਾਵੇਗੀ, ਕਾਂਗਰਸ ਪਾਰਟੀ ਕੇਂਦਰ ਸਰਕਾਰ ਜੁਲਮ ਦਾ ਡੱਟ ਕੇ ਮੁਕਾਬਲਾ ਕਰੇਗੀ ਤੇ ਸੰਵਿਧਾਨ ਬਚਾਉਣ ਲਈ ਹਰ ਹੀਲੇ ਯਤਨ ਕਰੇਗੀ। ਉਹਨਾ ਕਿਹਾ ਕਿ ਪੰਜਾਬ ਕਾਂਗਰਸ ਦੇ ਜੋ ਵੀ ਆਦੇਸ਼ ਹੋਣਗੇ ਅਸੀਂ ਉਸ ‘ਤੇ ਪਹਿਰਾ ਦੇਵਾਂਗੇ ਤੇ ਸੰਵਿਧਾਨ ਬਚਾਓ ਯਾਤਰਾ ‘ਚ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਜਾਣੂੰ ਕਰਵਾਂਵਾਂਗੇ। ਇਸ ਮੌਕੇ ਬਲਕਾਰ ਸੰਧੂ, ਮਹਾਰਾਜ ਰਾਜੀ, ਸੰਨੀ ਭੱਲਾ, ਪੰਕਜ ਕਾਕਾ ਸ਼ਰਮਾ, ਸਿਧਾਰਥ ਸ਼ਰਮਾ, ਪੂਨਮ ਮਲਹੋਤਰਾ, ਬਲਜਿੰਦਰ ਸਿੰਘ ਬੰਟੀ, ਹਰੀ ਸਿੰਘ ਬਰਾੜ, ਦਾਰਾ ਬੱਬਰ, ਦਿਲਰਾਜ ਸਿੰਘ, ਮਨਦੀਪ ਰਿਖੀ, ਨਾਨਕ ਸਿੰਘ, ਅਮਿਤ ਚੌਧਰੀ, ਸੁਨੀਲ ਕਪੂਰ, ਗਿਰੀਸ਼ ਪ੍ਰਭਾਕਰ, ਇੰਦਰਜੀਤ ਰਾਏਪੁਰ ਆਦਿ ਹਾਜਰ ਸਨ।

#For any kind of News and advertisment

contact us on 9803 -450-601

#Kindly LIke, Share & Subscribe our

News  Portal://charhatpunjabdi.com 

146700cookie-checkਸੰਵਿਧਾਨ ਬਚਾਓ ਯਾਤਰਾ ਸਬੰਧੀ ਲੁਧਿਆਣਾ ਪੱਛਮੀ ਕਾਂਗਰਸ ਵੱਲੋਂ ਕੀਤੀ ਮੀਟਿੰਗ
error: Content is protected !!