June 17, 2024

Loading

ਸਤ ਪਾਲ ਸੋਨੀ

ਚੜ੍ਹਤ ਪੰਜਾਬ ਦੀ

ਲੁਧਿਆਣਾ, ਸ਼ਰਕਟ ਹਾਊਸ ਲੁਧਿਆਣਾ ਵਿਖੇ ਭਾਰਤੀਯ ਵਾਲਮੀਕਿ ਆਦਿ ਧਰਮ ਸਮਾਜ (ਰਜਿ:) ਭਾਵਾਆਧਸ ਭਾਰਤ ਦੀ ਇਕ ਮੀਟਿੰਗ ਸਤਿਕਾਰ ਯੋਗ ਸੰਤ ਵਿਸਰਵਾ ਰਿਸ਼ੀ ਜੀ ਰਾਸ਼ਟਰੀਆ ਨਿਰਦੇਸ਼ਕ ਆਦਿ ਧਰਮ ਨਿਰਦੇਸ਼ਕ ਮੰਡਲ ਭਾਵਾਆਧਸ ਭਾਰਤ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਬਤੌਰ ਮੁੱਖ ਮਹਿਮਾਨ ਪੁਰਸ਼ਾਰਥੀ ਜਸਬੀਰ ਲਵਣ ਜੀ ਮੁੱਖ ਨਿਰਦੇਸ਼ਕ ਆਦਿ ਧਰਮ ਨਿਰਦੇਸ਼ਕ ਮੰਡਲ ਭਾਵਾਆਧਸ ਭਾਰਤ,ਵਿਰੇਂਦੁ ਮੁਕੇਸ਼ ਪਾਰਚਾ ਜੀ ਨਿਰਦੇਸ਼ਕ ਆਦਿ ਧਰਮ ਨਿਰਦੇਸ਼ਕ ਮੰਡਲ ਭਾਵਾਆਧਸ ਅਤੇ ਯੂਥ ਆਗੂ ਗੋਵਿੰਦ ਕੁਮਾਰ ਜੀ ਇੰਚਾਰਜ਼ ਵਾਰਡ ਨੰਬਰ 48 ਵਿਸ਼ੇਸ਼ ਤੌਰ ਤੇ ਪਹੁੰਚੇ।
ਮੀਟਿੰਗ ਵਿੱਚ ਅਪਣੇ ਵਿਚਾਰ ਰੱਖਦੇ ਹੋਏ ਪੁਰਸ਼ਾਰਥੀ ਜਸਬੀਰ ਲਵਣ ਜੀ ਨੇ ਦੱਸਿਆ ਕਿ 6 ਅਪ੍ਰੈਲ 23 ਨੂੰ ਇਕ ਅਲੌਕਿਕ ਸਮਾਹਰੋ ਭਗਵਾਨ ਵਾਲਮੀਕਿ ਪ੍ਰਭੂ ਰਤਨਾਕਰ ਯੋਗ ਆਸ਼ਰਮ ਸਿਰਸਿਲਾ ਕੁਰੂਕੁਸ਼ੇਤਰ ਹਰਿਆਣਾ ਵਿਖੇ ਮਹਾਯੋਗ ਪਰਵ ਦੇ ਤੌਰ ਤੇ ਹਰ ਸਾਲ ਦੀ ਤਰਾਂ ਇਸ ਵਾਰ ਬੜੀ ਸ਼ਰਧਪੂਰਵਕ ਮਨਾਇਆ ਜਾ ਰਿਹਾ ਹੈ। ਜਿਸ ਵਿਚ ਭਾਰਤ ਭਰ ਤੋਂ ਸਾਰੇ ਧਰਮ ਸਮਾਜੀਆ ਵਲੋ ਧਰਮ ਸਮਾਜ ਦੇ ਬਾਨੀ ਅਤੇ ਪਹਿਲੇ ਆਦਿ ਧਰਮ ਗੁਰੂ ਜੀ ਨੂੰ ਆਪਣੀ ਸੱਚੀ ਸ਼ਰਧਾਂਜਲੀ ਭੇਟ ਕਰਨ ਲਈ ਮਨਾਇਆ ਜਾ ਰਿਹਾ ਹੈ। ਜਿਸ ਵਿਚ ਦੇ ਭਾਰਤ ਵੱਖ ਵੱਖ ਪ੍ਰਾਂਤਾ ਤੋਂ ਸੰਤ ਮਹਾ ਪੁਰਖ ਵਿਚਾਰਕ,ਆਦਿ ਧਰਮ ਪ੍ਰਚਾਰਕ ਅਤੇ ਕਾਰਜਕਰਤਾ ਵੀਰ ਵਿਰਾਂਗੀ ਭਾਰੀ ਗਿਣਤੀ ਵਿੱਚ ਅਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਣਗੇ।
ਵਿਰੇਂਦੁ ਮੁਕੇਸ਼ ਪਾਰਚਾ ਜੀ ਨੇ ਕਿਹਾ ਕਿ ਪੂਜਿਆ ਪ੍ਰਭੂ ਰਤਨਾਕਰ ਜੀ ਮਹਾਰਾਜ ਨੇ ਅਪਣਾ ਸਾਰਾ ਜੀਵਨ ਸਮਾਜ ਦੀ ਸੇਵਾ ਵਿੱਚ ਲੱਗਾ ਕੇ ਸਾਨੂੰ ਅਨੇਕਾਂ ਹੀ ਦੇਣਾ ਦਿੱਤੀਆਂ ਹਨ ਜਿਹਨਾਂ ਵਿੱਚੋਂ ਆਦਿ ਧਰਮ ਦੀ ਪਹਿਚਾਣ ਵਜੋਂ ਕੌਮੀ ਝੰਡਾ ਚੋਰੰਗਾ ਦਿੱਤਾ ਹੈ ਜਿਸ ਦਾ ਵਿਸਤਾਰ ਕਰਨਾ ਸਾਡਾ ਮੁਡਲਾ ਫ਼ਰਜ਼ ਹੈ।
ਸੰਤ ਵਿਸਰਵਾ ਰਿਸ਼ੀ ਜੀ ਨੇ ਦੱਸਿਆ ਕਿ ਇਸ ਮਾਹਾਯੋਗ ਪਰਵ ਦੇ ਸੰਮੇਲਨ ਵਿਚ ਵਿਸ਼ਵ ਪ੍ਰਸਿੱਧ ਕੌਮੀ ਗਾਇਕ ਅਤੇ ਲੇਖਕ ਵਿਰੋਤਮ ਰਾਕੇਸ਼ ਰਾਹੀ ਜੀ ਤੇ ਵਿਸ਼ਵ ਪ੍ਰਸਿੱਧ ਗਾਇਕ ਵੀਰ ਸ਼੍ਰੇਸ਼ਠ ਪਾਵਨ ਦ੍ਰਾਵਿੜ ਜੀ ਅੰਮ੍ਰਿਤਸਰ ਵਾਲੇ,ਮਿਸ਼ਨਰੀ ਗਾਇਕ ਵੀਰ ਸ਼੍ਰੇਸ਼ਠ ਰਾਜ ਕੁਮਾਰ ਸ਼ਾਨੂ ਜੀ ਅੰਮ੍ਰਿਤਸਰ ਵਾਲੇ,ਪੰਜਾਬੀ ਲੋਕ ਗਾਇਕ ਵੀਰ ਸ਼੍ਰੇਸ਼ਠ ਬਲਵਿੰਦਰ ਰਸੀਲਾ ਜੀ ਲੁਧਿਆਣਾ ਵਾਲੇ,ਸੂਫ਼ੀ ਗਾਇਕ ਵੀਰ ਹੈਪੀ ਰਾਹਤ ਐਂਡ ਪਰਟੀ ਲੁਧਿਆਣਾ ਅਤੇ ਕੁਮਾਰੀ ਰਾਸ਼ੀ ਸਲੀਮ ਲੁਧਿਆਣਾ ਇਸ ਮੌਕੇ ਭਗਵਾਨ ਵਾਲਮੀਕਿ ਜੀ ਅਤੇ ਪ੍ਰਭੂ ਰਤਨਾਕਰ ਜੀ ਮਹਾਰਾਜ ਦੇ ਜੀਵਨ ਸਬੰਧੀ ਭਜਨਾਂ ਦਾ ਗੁਣਗਾਣ ਕਾਰਣ ਲਈ ਪਹੁੰਚ ਰਹੇ ਹਨ।
ਵੀਰ ਸ਼੍ਰੇਸ਼ਠ ਇਸ਼ਮ ਭੀਲ ਜੀ ਰਾਸ਼ਟਰੀਆ ਖ਼ਜਾਨਚੀ ਭਾਵਾਆਧਸ ਅਤੇ ਵੀਰ ਗ਼ੁਲਾਬ ਸਿੰਘ ਦੇਵਾਂਤਕ ਜੀ ਜਿਲ੍ਹਾ ਸੰਯੋਜਕ ਲੁਧਿਆਣਾ ਨੇ ਦੱਸਿਆ ਕਿ ਜ਼ਿਲਾ ਸੰਗਠਨ ਲੁਧਿਆਣਾ ਵੱਲੋਂ ਭਾਰੀ ਗਿਣਤੀ ਵਿੱਚ ਸੰਗਤਾਂ (ਜੋ ਦੋ ਬੱਸਾਂ ਅਤੇ ਗੱਡੀਆਂ ਰਾਹੀਂ ) ਪਹੁੰਚ ਰਹੇ ਹਨ।
ਇਸ ਮੌਕੇ ਤੇ ਮੀਟਿੰਗ ਵਿੱਚ ਹਾਜ਼ਰ ਵਿਰੇਂਦੁ ਬਿਸਨਾ ਅੰਬੇਡਕਰੀ ਜੀ , ਵੀਰ ਸ਼੍ਰੇਸ਼ਠ ਬਲਵਿੰਦਰ ਰਸੀਲਾ ਜੀ ਕੌਮੀ ਗਾਇਕ,ਵੀਰ ਸ਼੍ਰੇਸ਼ਠ ਰਿੰਕੂ ਨਿਸ਼ਾਚਰ ਜੀ ਫ਼ਗਵਾੜਾ ਸ਼ੋਸ਼ਲ ਮੀਡੀਆ ਅਕਟਿਵਿਸ਼ ਵੀਰ ਰਵਿ ਪੁਰਸ਼ਾਰਥੀ ਜੀ, ਸਰਪੰਚ ਹਰਦੇਵ ਸਿੰਘ ਬੋਪਾਰਾਏ,ਵੀਰ ਦੀਪਕ ਬੋਹਤ ਜੀ,ਵੀਰ ਸੋਮਪਾਲ ਸੋਦਾਈ ਜੀ,ਸ. ਬਲਜੀਤ ਸਿੰਘ ਲਾਟੀ ਜੀ, ਵੀਰ ਸੰਜੇ ਬੌਹਤ,ਵੀਰ ਅਨੀਲ ਪਾਰਚਾ ਜੀ ਅਤੇ ਹੋਰ ਅਨੇਕਾਂ ਸਾਥੀ ਮੈਂਬਰ ਹਾਜ਼ਰ ਸਨ।

#For any kind of News and advertisement

 contact us on 9803 -450-601

#Kindly LIke, Share & Subscribe our

News  Portal://charhatpunjabdi.com

146750cookie-check6 ਅਪ੍ਰੈਲ 23 ਪੰਜਵੇਂ ਮਹਾਯੋਗ ਪਰਵ ਦੀ ਪ੍ਰਚਾਰ ਸਮਗਰੀ ਜਾਰੀ ਕਰਦੇ ਹੋਏ ਭਾਵਾਆਧਸ ਕੇਂਦਰੀ ਸੰਗਠਨ ਦੇ ਆਗੂ ਅਤੇ ਮੈਂਬਰ
error: Content is protected !!