ਲੱਕੀ ਘੁਮੈਤ
ਚੜ੍ਹਤ ਪੰਜਾਬ ਦੀ
ਸਾਹਨੇਵਾਲ /ਲੁਧਿਆਣਾ : ਇੱਕ ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਰੂਪ ਵਿੱਚ ਬੀਜ਼ੀ ਬੀ ਅਰਲੀ ਲਰਨਿੰਗ ਸਕੂਲ ਮਾਡਲ ਟਾਊਨ ਸਾਹਨੇਵਾਲ ਵਿਖੇ ਮਨਾਇਆ ਗਿਆ।ਜਿਸ ਵਿੱਚ ਬੱਚਿਆਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਪਹਿਰਾਵੇ ਪਹਿਨੇ ਗਏ ਜਿਵੇਂ ਕਿ ਡਾਕਟਰ, ਫੌਜੀ, ਪੁਲਿਸ, ਕਿਸਾਨ, ਮਜ਼ਦੂਰ, ਏਅਰਹੋਸਟੇਸ,ਮਾਲੀ, ਰਿਪੋਟਰ, ਅਧਿਆਪਕ, ਕੂਕ, ਵੇਟਰ ਆਦਿ ਜੋ ਕਿ ਬਹੁਤ ਹੀ ਖਿੱਚ ਦਾ ਕੇਂਦਰ ਬਣੇ ‘ਤੇ ਸਕੂਲ ਵੱਲੋਂ ਬੱਚਿਆਂ ਦੇ ਸਨਮਾਨ ਵਜੋਂ ਗਿਫ਼ਟ ਦਿੱਤੇ ਗਏ।
ਇਸ ਮੌਕੇ ਸਕੂਲ ਡਾਇਰੈਕਟਰ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਲੇਬਰ ਡੇਅ (ਮਜ਼ਦੂਰ ਦਿਵਸ) ਮਜ਼ਦੂਰਾਂ ਦੀ ਮਿਹਨਤ ਦੇ ਸਨਮਾਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਦਿਨ ਨੂੰ 1886 ਵਿੱਚ ਸ਼ਿਕਾਗੋ ਸ਼ਹਿਰ ਵਿੱਚ ਮਨਾਉਣਾ ਸ਼ੁਰੂ ਕੀਤਾ ਸੀ।ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਪਰਮਜੀਤ ਕੌਰ, ਮਨਦੀਪ ਕੌਰ,ਮਨਰੀਤ ਕੌਰ ਆਦਿ ਹਾਜ਼ਰ ਸਨ।
# Contact us for News and advertisement on 980-345-0601
Kindly Like,Share & Subscribe https://charhatpunjabdi.com
1506030cookie-checkਇੱਕ ਮਈ ਨੂੰ ਬੀਜ਼ੀ ਬੀ ਅਰਲੀ ਲਰਨਿੰਗ ਸਕੂਲ ਸਾਹਨੇਵਾਲ ਵਿਖੇ ਮਜ਼ਦੂਰ ਦਿਵਸ ਦੇ ਰੂਪ ਵਿੱਚ ਮਨਾਇਆ