April 12, 2024

Loading

ਪ੍ਰਦੀਪ ਸ਼ਰਮਾ
ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ, 30 ਅਪ੍ਰੈਲ – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰਾ ਮੰਡੀ ਵਿਖੇ ਮੌੜ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਮੱਖਣ ਲਾਲ ਗਰਗ ਦੀ ਅਗਵਾਈ ਵਿੱਚ ਸੁਸਾਇਟੀ ਫਾਰ ਸਾਇੰਸ ਐਂਡ ਟਕਨਾਲੋਜੀ ਪੰਚਕੂਲਾ ਦੁਆਰਾ ਸਾਇੰਸ ਸਰਕਸ, ਵਿਗਿਆਨ ਦਾ ਜੰਤਰ ਮੰਤਰ ਅਤੇ ਮੋਬਾਇਲ ਸਾਇੰਸ ਲ਼ੈਬੋਰੇਟਰੀ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੂੰ ਸਾਇੰਸ ਦੇ ਬਹੁਤ ਸਾਰੇ ਪ੍ਰੈਕਟੀਕਲ ਆਪ ਕਰਨ ਦਾ ਮੌਕਾ ਮਿਲਿਆ। ਇੰਸਿਟਿਉਟ ਆਫ ਨੈਨੋ ਸਾਇੰਸ ਐਂਡ ਤਕਨਾਲੋਜੀ ਮੁਹਾਲੀ ਵੱਲੋਂ ਆਈ ਟੀਮ ਦੁਆਰਾ ਨੈਨੋ ਸਾਇੰਸ ਤਕਨਾਲੋਜੀ ਬਾਰੇ ਵਿਦਿਆਰਥਣਾਂ ਨੂੰ ਸਾਇੰਸ ਦੇ ਪ੍ਰਯੋਗ ਕਰਵਾ ਕੇ ਸਾਇੰਸ ਵਿਸ਼ੇ ਵਿੱਚ ਰੂਚੀ ਪੈਦਾ ਕੀਤੀ ਗਈ।
ਨੈਸ਼ਨਲ ਐਵਾਰਡੀ ਗੁਰਮੀਤ ਸਿੰਘ ਅਤੇ ਟੀਮ ਦੁਆਰਾ ਵੱਖ ਵੱਖ ਜਿਆਮਤੀ ਥਿਉਰਮਾ ਨੂੰ ਮਾਡਲਾਂ ਅਤੇ ਹੱਥੀ ਕਰਨ ਵਿਧੀ ਰਾਹੀਂ ਵਿਦਿਆਰਥਣਾਂ ਦੇ ਗਣਿਤ ਨੂੰ ਅਸਾਨ ਤਰੀਕੇ ਨਾਲ ਸਮਝਾਉਣ ਦਾ ਯਤਨ ਕੀਤਾ ਗਿਆ। ਸਕੂਲ ਵੱਲੋਂ ਸ਼ਾਮ ਦੇ ਸਮੇਂ ਦੂਰਬੀਨ ਲਗਾ ਕਿ ਚੰਦਰਮਾ, ਗ੍ਰਹਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪੁੱਜੇ ਡਾ. ਗੌਰਵ ਗਰਗ ਨੇ ਵਿਦਿਆਰਥੀਆਂ ਅਤੇ ਮਾਤਾ ਪਿਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਦਾ ਬੱਚਾ ਇਲਾਕੇ ਦੇ ਸਰਬੋਤਮ ਸਕੂਲ ਵਿਚ ਪੜ੍ਹ ਰਿਹਾ ਹੈ। ਵੱਖ ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਦਾ ਗਣਿਤ ਵਿਸ਼ੇ ਨਾਲ ਸਬੰਧਿਤ ਲੁਡੋ, ਸੁਡੁਕੋ, ਰੰਗੋਲੀ, ਪਹਾੜੇ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਇਲਾਕੇ ਦੇ ਆਸ-ਪਾਸ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲੈ ਕੇ ਗਣਿਤ ਅਤੇ ਸਾਇੰਸ ਦੀਆਂ ਬਾਰੀਕੀਆ ਨੂੰ ਸਮਝ ਕੇ ਡਰ ਦੂਰ ਕੀਤਾ।
ਸਕੂਲ ਦੇ ਪ੍ਰਿੰਸੀਪਲ ਸੁਨੀਲ ਕੁਮਾਰ ਗੁਪਤਾ, ਇਲਾਕੇ ਦੇ ਪ੍ਰਸਿੱਧ ਡਾ. ਗੁਰਿੰਦਰ ਸਿੰਘ ਮਾਨ ਦੁਆਰਾ ਮੁਕਾਬਲਿਆਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਤੇ ਰੀਸੋਰਸ ਮਾਹਰਾਂ ਦੀਆਂ ਆਈਆਂ ਵੱਖ ਵੱਖ ਟੀਮਾਂ ਨੂੰ ਸਨਮਾਨਿਤ ਕਰਦੇ ਹੋਏ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥਣਾਂ ਦੀ ਪੜ੍ਹਾਈ ਨਾਲ਼ ਸਬੰਧਿਤ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਾਰੀ ਰੱਖਣ ਦਾ ਉਨਾਂ ਵਿਖੇ ਦ੍ਰਿੜ ਵਿਸ਼ਵਾਸ ਹੁੰਦਾ ਹੈ ਕਿ ਅਸੀਂ ਕਿਸੇ ਵੀ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਸਕਦੇ ਹਾਂ।
# Contact us for News and advertisement on 980-345-0601
Kindly Like,Share & Subscribe http://charhatpunjabdi.com
150550cookie-checkਸਾਇੰਸ ਅਤੇ ਗਣਿਤ ਦਾ ਡਰ ਦੂਰ ਕਰਨ ਲਈ ਰਾਮਪੁਰਾ ਮੰਡੀ ਸਕੂਲ ਵਿਖੇ ਕਰਵਾਇਆ ਗਣਿਤਸ਼ਾਲਾ ਪ੍ਰੋਗਰਾਮ
error: Content is protected !!