May 19, 2024

Loading

ਸਤ ਪਾਲ ਸੋਨੀ
ਚੜ੍ਹਤ ਪੰਜਾਬ ਦੀ
ਲੁਧਿਆਣਾ, 1ਮਈ  : ਸਮੁੱਚੇ ਵਿਸ਼ਵ ਭਰ ਦੇ ਲੋਕਾਂ ਨੂੰ ਨਿਸ਼ਕਾਮ ਰੂਪ ਵਿੱਚ ਆਪਣੀਆਂ ਸਿਹਤ ਸਹੂਲਤਾਂ ਤੇ ਭਲਾਈ ਸੇਵਾਵਾਂ ਦੇਣ ਵਾਲੀ ਸੰਸਥਾ ਰੋਟਰੀ ਕਲੱਬ ਇੱਕ ਅਜਿਹੀ ਸੰਸਥਾ ਹੈ। ਜਿਸ ਨੇ ਆਪਣੇ ਸੇਵਾ ਕਾਰਜਾਂ ਦੇ ਰਾਹੀਂ ਸੰਸਾਰ ਵਿੱਚ ਆਪਣੀ ਇੱਕ ਨਿਵੇਕਲੀ ਪਹਿਚਾਣ ਕਾਇਮ ਕੀਤੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰੋਟੇਰੀਅਨ ਡਾ. ਦੁਸ਼ਯੰਤ ਚੌਧਰੀ ਡਿਸਟ੍ਰਿਕ ਗਵਰਨਰ 3070 ਨੇ ਅੱਜ ਰੋਟਰੀ ਕਲੱਬ ਆਫ਼ ਲੁਧਿਆਣਾ ਨੌਰਥ ਵੱਲੋਂ ਸਥਾਨਕ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਆਯੋਜਿਤ ਕੀਤੇ ਗਏ ਯਾਦਗਾਰੀ ਸਮਾਗਮ ਰੋਟਰੀ ਪਰਵਾਰਿਕ ਉਤਸਵ ਵਿੱਚ ਵੱਡੀ ਗਿਣਤੀ ਵਿੱਚ ਇੱਕਤਰ ਹੋਈਆਂ ਪ੍ਰਮੁੱਖ ਸ਼ਖਸ਼ੀਅਤਾਂ, ਰੋਟਰੀ ਕਲੱਬ ਦੇ ਅਹੁਦੇਦਾਰਾਂ ਤੇ ਮੈਬਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ।
ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦੇ ਪੇਂਡੂ ਖੇਤਰ ਨਾਲ ਸੰਬੰਧਤ ਮਰੀਜ਼ਾਂ ਨੂੰ ਤੁਰੰਤ ਪਹਿਲ ਦੇ ਆਧਾਰ ਤੇ ਆਧੁਨਿਕ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਦੇ ਮਨੋਰਥ ਨਾਲ ਰੋਟਰੀ ਕੱਲਬ ਡਿਸਟ੍ਰਿਕ 3070 (ਭਾਰਤ) ਅਤੇ ਰੋਟਰੀ ਕਲੱਬ ਡਿਸਟ੍ਰਿਕ 3300 (ਮਲੇਸ਼ੀਆ) ਨੇ ਆਪਣੇ ਪ੍ਰੋਜੈਕਟ ਫੰਡਾਂ ਵਿਚੋਂ ਰੋਟਰੀ ਕਲੱਬ ਆਫ਼ ਲੁਧਿਆਣਾ ਨੌਰਥ ਦੇ ਰਾਹੀਂ ਅੱਜ ਭਾਈ ਘੱਨ੍ਹਈਆ ਜੀ ਸੇਵਾ ਮਿਸ਼ਨ ਦੇ ਤਹਿਤ ਗੁਰਸਿੱਖ ਫੈਮਲੀ ਕਲੱਬ ਲੁਧਿਆਣਾ ਨੂੰ ਜੋ ਆਈ.ਸੀ.ਯੂ ਐਂਬੂਲੈਂਸ ਵੈਨ ਭੇਟ ਕੀਤੀ ਗਈ ਹੈ, ਉਹ ਪੇਂਡੂ ਇਲਾਕਿਆਂ ਵਿੱਚ ਵੱਸਣ ਵਾਲੇ ਲੋਕਾਂ ਲਈ ਇੱਕ ਵਰਦਾਨ ਸਿੱਧ ਹੋਵੇਗੀ।
ਰੋਟਰੀ ਕਲੱਬ ਲੁਧਿਆਣਾ ਨੌਰਥ ਡਿਸਟ੍ਰਿਕਟ 3070 ਵੱਲੋਂ ਗੁਰਸਿੱਖ ਫੈਮਲੀ ਕਲੱਬ ਲੁਧਿਆਣਾ ਨੂੰ ਐਂਬੂਲੈਂਸ ਵੈਨ ਭੇਟ
ਇਸ ਦੌਰਾਨ ਰੋਟੇਰੀਅਨ ਡਾ. ਦੁਸ਼ਯੰਤ ਚੌਧਰੀ ਡਿਸਟ੍ਰਿਕ ਗਵਰਨਰ 3070 , ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਆਤਮਜੀਤ ਸਿੰਘ, ਰੋਟਰੀ ਕਲੱਬ ਆਫ਼ ਲੁਧਿਆਣਾ ਨੌਰਥ ਦੇ ਪ੍ਰਧਾਨ ਰੋਟੇਰੀਅਨ ਦਲਬੀਰ ਸਿੰਘ ਮੱਕੜ, ਰੋਟੇਰੀਅਨ ਰੋਹਿਤ ਉਬਰਾਏ (ਡੀ.ਜੀ 2025-26), ਸ਼੍ਰੀਮਤੀ ਡਾ.ਸਤਿੰਦਰ ਨਿੱਝਰ ਡਿਸਟ੍ਰਿਕ ਚੇਅਰਮੈਨ ਇਨਰਵੀਲ 307, ਐਡਵੋਕੇਟ ਆਸ਼ੀਸ਼ ਆਰੋੜਾ ਡੀ.ਆਰ.ਆਰ,ਰੋਟੇਰੀਅਨ ਪੀ.ਡੀ.ਆਰ.ਆਰ ਰਜਤਦੀਪ ਬਾਹਰੀ (ਇੰਟਰਸਿਟੀ ਚੇਅਰਪਰਸਨ) ਨੇ ਸਾਂਝੇ ਰੂਪ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਨਵੀਂ ਐਂਬੂਲੈਂਸ ਵੈਨ ਦੀਆਂ ਚਾਬੀਆਂ ਗੁਰਸਿੱਖ ਫੈਮਲੀ ਕਲੱਬ ਦੇ ਪ੍ਰਮੁੱਖ ਅਹੁਦੇਦਾਰ ਅਮਨਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਪ੍ਰਮੁੱਖ ਸਾਥੀਆਂ ਡਾ. ਪੁਸ਼ਪਿੰਦਰ ਸਿੰਘ, ਅਮਰਜੀਤ ਸਿੰਘ, ਦਵਿੰਦਰ ਦੀਪ ਸਿੰਘ, ਅਰਵਿੰਦਰ ਸਿੰਘ ਖਾਲਸਾ, ਸੁਖਜਿੰਦਰ ਸਿੰਘ, ਪ੍ਰਭਜੋਤ ਸਿੰਘ, ਪ੍ਰੀਤ ਮਹਿੰਦਰ ਸਿੰਘ, ਡਾ.ਗੁਰਪ੍ਰੀਤ ਸਿੰਘ ਨੂੰ ਭੇਟ ਕੀਤੀਆਂ।
ਇਸ ਸਮੇਂ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਗੁਰਸਿੱਖ ਫੈਮਲੀ ਕਲੱਬ ਦੇ ਪ੍ਰਮੁੱਖ ਅਮਨਪ੍ਰੀਤ ਸਿੰਘ ਨੇ ਕਿਹਾ ਕਿ ਰੋਟਰੀ ਕਲੱਬ ਦੇ ਸੁਹਿਰਦ ਯਤਨਾਂ ਸਦਕਾ ਸੇਵਾ ਦੇ ਪੁੰਜ ਭਾਈ ਘੱਨ੍ਹਈਆ ਜੀ ਦੇ ਸੇਵਾ ਭਾਵਨਾ ਵਾਲੇ ਮਿਸ਼ਨ ਨੂੰ ਅੱਗੇ ਤੋਰਨ ਦੀ ਲੜੀ ਦੇ ਤਹਿਤ ਗੁਰਸਿੱਖ ਫੈਮਲੀ ਕਲੱਬ ਲੁਧਿਆਣਾ ਨੂੰ ਪ੍ਰਾਪਤ ਹੋਈ ਐਂਬੂਲੈਂਸ ਵੈਨ ਮਰੀਜ਼ਾਂ ਦੀਆਂ ਕੀਮਤੀ ਜ਼ਿੰਦਗੀਆਂ ਨੂੰ ਸੁਰੱਖਿਅਤ ਰੱਖਣ ਤੇ ਉਨ੍ਹਾਂ ਨੂੰ ਸਮੇਂ ਸਿਰ ਹਸਪਤਾਲ ਲਿਜਾਣ ਵਿੱਚ ਆਪਣਾ ਮਹੱਤਵਪੂਰਨ ਰੋਲ ਅਦਾ ਕਰੇਗੀ। ਉਨ੍ਹਾਂ ਨੇ ਰੋਟਰੀ ਕਲੱਬ ਦੇ ਸਮੂਹ ਅਹੁਦੇਦਾਰਾਂ ਦਾ ਜਿੱਥੇ ਧੰਨਵਾਦ ਪ੍ਰਗਟ ਕੀਤਾ, ਉੱਥੇ ਨਾਲ ਹੀ ਗੁਰਸਿੱਖ ਫੈਮਲੀ ਕਲੱਬ ਵੱਲੋ ਰੋਟੇਰੀਅਨ ਡਾ. ਦੁਸ਼ਯੰਤ ਚੌਧਰੀ ਡਿਸਟ੍ਰਿਕ ਗਵਰਨਰ 3070 ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਇਸ ਸਮੇਂ ਰੋਟਰੀ ਕਲੱਬ ਆਫ਼ ਲੁਧਿਆਣਾ ਨੌਰਥ ਦੇ ਪ੍ਰਮੁੱਖ ਅਹੁਦੇਦਾਰ ਰੋਟੇਰੀਅਨ ਜਤਿੰਦਰ ਪ੍ਰਕਾਸ਼ ਲਾਂਬਾ, ਅਸ਼ੋਕ ਜੈਨ, ਇੰਜ. ਆਰ. ਐਸ. ਬਹਿਲ, ਐਸ. ਐਸ. ਬਹਿਲ, ਰਵਿੰਦਰ ਸਿੰਘਾਨੀਆ, ਵਿਕਾਸ ਗੋਇਲ, ਓਮ ਪ੍ਰਕਾਸ਼ ਬੱਸੀ, ਐਸ. ਪੀ. ਸਿੰਘ ਦੂਆ, ਭੀਮ ਸੈਨ ਬਾਂਸਲ, ਇੰਜ. ਰਕੇਸ਼ ਸ਼ਰਮਾ, ਜਗਮੋਹਨ ਸਿੰਘ, ਰੋਟੇਰੀਅਨ ਨਵਨੀਤ ਕੌਰ ਮੱਕੜ, ਨੀਲਮ ਜੈਨ, ਨਵਜੋਤ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
# Contact us for News and advertisement on 980-345-0601
Kindly Like,Share & Subscribe http://charhatpunjabdi.com
150640cookie-checkਸੇਵਾ ਭਾਵਨਾ ਦੀ ਸੋਚ ਨੂੰ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣ ਲਈ ਰੋਟਰੀ ਕਲੱਬ ਯਤਨਸ਼ੀਲ- ਰੋਟੇਰੀਅਨ ਡਾ. ਦੁਸ਼ਯੰਤ ਚੌਧਰੀ
error: Content is protected !!