ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 15 ਅਕਤੂਬਰ (ਪ੍ਰਦੀਪ ਸ਼ਰਮਾ) : ਜ਼ਿਲ੍ਹਾ ਪ੍ਰਬੰਧਕ ਮਨਦੀਪ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਰਕਫੈੱਡ ਬ੍ਰਾਚ ਰਾਮਪੁਰਾ ਫੂਲ ਵੱਲੋਂ ਬਹੁਮੰਤਵੀ ਸਹਿਕਾਰੀ ਸਭਾਵਾਂ ਦੇ ਸੈਕਟਰੀਆ ਨਾਲ ਇੱਕ ਮਿਲਣੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਮਾਰਕਫੈੱਡ ਦੀ ਪ੍ਰੋਡਕਟ ਜਿਵੇਂ ਘਿਓ, ਕੈਨਰੀ, ਪਸ਼ੂ ਖੁਰਾਕ, ਕੀੜੇਮਾਰ ਦਵਾਈਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਮਾਰਕਫੈੱਡ ਦੇ ਉਤਪਾਦਾਂ ਦੀ ਵੱਧ ਵਿਕਰੀ ਕਰਨ ਵਾਲੇ ਸੈਕਟਰੀ ਲਵਪ੍ਰੀਤ ਸਿੰਘ ਧਿੰਗੜ, ਰਮੇਸ਼ ਸਿੰਘ ਬੁਰਜ ਗਿੱਲ, ਕੇਵਲ ਸਿੰਘ ਪਿੱਥੋ ਨੂੰ ਸਨਮਾਨ ਰਾਸ਼ੀ ਦੇ ਚੈੱਕ ਵੰਡੇ ਗਏ।
ਮਾਰਕਫੈੱਡ ਦੇ ਪ੍ਰੋਡਕਟ ਹੀ ਵੱਧ ਤੋਂ ਵੱਧ ਵਰਤੋਂ ਵਿੱਚ ਲਿਆਂਦੇ ਜਾਣ- ਮੈਨੇਜਰ ਕਰਮਜੀਤ ਸਿੱਧੂ
ਮਾਰਕਫੈੱਡ ਬ੍ਰਾਚ ਰਾਮਪੁਰਾ ਫੂਲ ਦੇ ਸਟਾਫ ਮੈਂਬਰ ਸੁਖਪਾਲ ਸਿੰਘ, ਸਤਵੰਤ ਸਿੰਘ, ਬਲਕਾਰ ਸਿੰਘ, ਹਰਦੀਪ ਸਿੰਘ ਹਾਜ਼ਰ ਰਹੇ। ਸਮਾਗਮ ਦੇ ਆਖਰੀ ਪੜਾਅ ਵਿਚ ਮਾਰਕਫੈੱਡ ਬਰਾਂਚ ਰਾਮਪੁਰਾ ਦੇ ਮੈਨੇਜਰ ਕਰਮਜੀਤ ਸਿੰਘ ਸਿੱਧੂ ਨੇ ਸੈਕਟਰੀ ਸਹਿਬਾਨਾਂ ਤੇ ਆਏ ਹੋਏ ਹੋਰ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਮੈਨੇਜਰ ਸਿੱਧੂ ਨੇ ਕਿਹਾ ਕਿ ਮਾਰਕਫੈੱਡ ਦੇ ਜਿੰਨੇ ਵੀ ਪ੍ਰੋਡਕਟ ਹਨ ਉਹ ਸ਼ੁੱਧਤਾ ਦੀ ਗੁਣਵੱਤਾ ਤੇ ਖਰੇ ਉਤਰਦੇ ਹਨ। ਇਸ ਲਈ ਲੋਕਾਂ ਨੂੰ ਅਪੀਲ ਹੈ ਉਹ ਮਾਰਕਫੈੱਡ ਦੇ ਪ੍ਰੋਡਕਟ ਹੀ ਵੱਧ ਤੋਂ ਵੱਧ ਵਰਤੋਂ ਵਿੱਚ ਲਿਆਉਣ ਤਾਂ ਜੋ ਸ਼ੁੱਧਤਾ ਭਰੀਆਂ ਵਸਤੂਆਂ ਦਾ ਸੇਵਨ ਕਰਕੇ ਆਪਣੀ ਸਿਹਤ ਵੀ ਨਿਰੋਗ ਰਹੇ।
#For any kind of News and advertisment contact us on 980-345-0601
1314200cookie-checkਮਾਰਕਫੈੱਡ ਰਾਮਪੁਰਾ ਫੂਲ ਨੇ ਬਹੁਮੰਤਵੀ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨਾਲ ਮਿਲਣੀ ਸਮਾਗਮ ਕਰਵਾਇਆ