Categories ContinuesDemandDHARNA NEWSPunjabi News

ਐਸ ਐਮ ਓ ਰਾਮਪੁਰਾ ਦੀ ਬਦਲੀ ਨੂੰ ਲੈ ਕੇ ਪੈਰਾ ਮੈਡੀਕਲ ਕਾਮਿਆਂ ਦਾ ਧਰਨਾ ਪੰਜਵੇਂ ਦਿਨ ਵੀ ਜਾਰੀ

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 14 ਅਕਤੂਬਰ (ਪ੍ਰਦੀਪ ਸ਼ਰਮਾ) : ਪੈਰਾ ਮੈਡੀਕਲ ਕਾਮਿਆਂ ਵੱਲੋਂ ਸਿਵਲ ਹਸਪਤਾਲ ਵਿੱਚ ਆਪਣੀਆਂ ਮੰਗਾਂ ਪ੍ਰਤੀ ਅਤੇ ਐਸ ਐਮ ਓ ਦੀ ਬਦਲੀ ਨੂੰ ਲੈ ਕੇ ਅੱਜ ਧਰਨਾ ਪੰਜਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ।ਅੱਜ ਪੰਜਵੇਂ ਦਿਨ ਵੀ ਮੁਲਾਜ਼ਮ ਅਤੇ ਲੋਕ ਖੱਜਲ ਖੁਆਰ ਹੁੰਦੇ ਰਹੇ ਤੇ ਆਮ ਆਦਮੀ ਦੀ ਕਹਾਉਣ ਵਾਲੀ ਸਰਕਾਰ ਆਮ ਲੋਕਾਂ ਨੂੰ ਖੱਜਲ ਖੁਆਰ ਹੁੰਦਿਆਂ ਦੇਖਦੀ ਰਹੀ।ਅੱਜ ਦੇ ਇਸ ਧਰਨੇ ਵਿੱਚ ਸ਼ਾਮਿਲ ਬੁਲਾਰਿਆਂ ਨੇ ਬੋਲਦਿਆਂ ਆਖਿਆ ਕਿ ਜਦੋਂ ਤੱਕ ਮੁਲਾਜ਼ਮ ਮੰਗਾਂ ਦਾ ਹੱਲ ਨਹੀਂ ਹੁੰਦਾ ਅਤੇ ਐਸ ਐਮ ਓ ਦੀ ਬਦਲੀ ਨਹੀਂ ਕੀਤੀ ਜਾਂਦੀ ਇਹ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਅਫ਼ਸੋਸ ਦੀ ਗੱਲ ਇਹ ਹੈ ਕਿ ਮੈਡਮ ਦੇ ਜੁਆਇਨ ਕਰਨ ਤੋਂ ਬਾਅਦ ਦੋ ਸਰਕਾਰੀ ਡਾਕਟਰ ਨੌਕਰੀ ਤੋਂ ਅਸਤੀਫਾ ਦੇ ਚੁੱਕੇ ਹਨ, ਅਤੇ ਉਨ੍ਰਾਂ ਦੇ ਜਾਣ ਤੋਂ ਬਾਅਦ ਕਿਸੇ ਵੀ ਐਮ.ਡੀ ਮੈਡੀਸਨ ਨੇ ਜੁਆਇਨ ਨਹੀਂ ਕੀਤਾ, ਜਿਸ ਕਰਕੇ ਮਰੀਜ ਬਹੁਤ ਖੱਜਲ ਖੁਆਰ ਹੋ ਰਹੇ ਹਨ। ਅਤੇ 2021 ਦੀਆਂ ਤਨਖ਼ਾਹਾਂ ਨਾ ਮਿਲਣ ਕਰਕੇ,ਐਸ ਐਮ ਓ ਵੱਲੋਂ ਮੁਲਾਜ਼ਮਾਂ ਨਾਲ ਮਾੜਾ ਵਰਤਾਓ ਕਰਨ ਕਰਕੇ, ਮੁਲਾਜ਼ਮਾਂ ਦੀਆਂ ਗਲਤ ਡਿਊਟੀਆਂ ਲਗਾਉਣ ਕਰਕੇ,ਸਿਹਤ ਵਿਭਾਗ ਦੀਆਂ ਕਰਮਚਾਰਨਾਂ ਸਟਾਫ ਨਰਸਾਂ ਦੇ ਬੈੱਡ ਤੇ ਲੱਗੇ ਕੈਮਰਿਆਂ ਨੂੰ ਹਟਾਉਣ ਨੂੰ ਲੈ ਕੇ ਆਦਿ ਮੰਗਾਂ ਨੂੰ ਲੈ ਕੇ ਸਿਹਤ ਮੁਲਾਜ਼ਮ ਲਗਾਤਾਰ ਪਿਛਲੇ ਪੰਜ ਦਿਨਾਂ ਤੋਂ ਸੰਘਰਸ਼ ਦੇ ਰਾਹ ਤੇ ਹਨ।ਪਰ ਜ਼ਿਲ੍ਹਾ ਪ੍ਰਸ਼ਾਸਨ,ਸਿਵਲ ਸਰਜਨ ਬਠਿੰਡਾ ਵੱਲੋਂ ਅੱਜ ਤੱਕ ਇਸ ਸਮੱਸਿਆਂ ਦੇ ਹੱਲ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ।ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਲੋਕਾਂ ਮੁਲਾਜ਼ਮਾਂ ਅਤੇ ਮਰੀਜ਼ਾਂ ਦੀ ਹੋ ਰਹੀ ਖੱਜਲ ਖੁਆਰੀ ਵੱਲ ਅਫ਼ਸਰਸ਼ਾਹੀ ਦਾ ਕੋਈ ਧਿਆਨ ਨਹੀਂ ਹੈ। ਲੋਕਾਂ ਦੀ ਖੱਜਲ ਖੁਆਰੀ ਅਫਸਰਾਂ ਲਈ ਕੋਈ ਮਾਇਨੇ ਨਹੀਂ ਰੱਖਦੀ। ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਜੇ ਅਫ਼ਸਰਸ਼ਾਹੀ ਵੱਲੋਂ ਇਸੇ ਤਰ੍ਹਾਂ ਚੁੱਪ ਧਾਰੀ ਰੱਖੀ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਹੋਰ ਤਿੱਖਿਆਂ ਕੀਤਾ ਜਾਵੇਗਾ।

ਅੱਜ ਦੇ ਇਸ ਧਰਨੇ ਵਿੱਚ ਪਰਮਜੀਤ ਕੌਰ ਮਲੂਕਾ ਕਨਵੀਨਰ, ਰਵੀ ਕੁਮਾਰ ਕੋ-ਕਨਵੀਨਰ ਅਤੇ ਦੀਪਕ ਕੁਮਾਰ ਸਕੱਤਰ ਸਿਵਲ ਹਸਪਤਾਲ ਰਾਮਪੁਰਾ, ਗੁਰਦੀਪ ਸਿੰਘ ਰਾਮਪੁਰਾ ਸੂਬਾ ਪ੍ਰਧਾਨ ਡਕੌਂਦਾ, ਗੁਰਵਿੰਦਰ ਸਿੰਘ ਬੱਲ੍ਹੋ ਸੂਬਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ,ਅਮਨਦੀਪ ਕੌਰ ਜਿਲ੍ਹਾ ਪ੍ਰਧਾਨ ਬਠਿੰਡਾ, ਅਮਨਦੀਪ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ, ਸੁਰਜੀਤ ਸਿੰਘ ਰਮਾਣਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਪ੍ਰਧਾਨ ਇਕਾਈ ਮੰਡੀ ਕਲਾਂ,ਨਿਰਮਲ ਸਿੰਘ ਬੂਸਰ, ਲਖਵੀਰ ਸਿੰਘ ਲੱਖੀ, ਰਾਜ ਸਿੰਘ ਡਕੌਂਦਾ ਬਲਾਕ ਪ੍ਰਧਾਨ, ਤੇ ਸਮੂਹ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਜਗਦੇਵ ਸਿੰਘ ਲਹਿਰਾ, ਬਲਵਿੰਦਰ ਸਿੰਘ ਫੌਜੀ, ਸਟਾਫ ਗੁਰਦੀਪ ਰਾਣੀ, ਹਰਵਿੰਦਰ ਕੌਰ, ਮਨਜੀਤ ਕੌਰ, ਸਰਬਜੀਤ ਕੌਰ, ਕਮਲਜੀਤ ਕੌਰ, ਮਨਜੀਤ ਕੌਰ, ਸਰਬਜੀਤ ਕੌਰ, ਗੁਰਜਿੰਦਰ ਸਿੰਘ, ਜਗਮੇਲ ਸਿੰਘ, ਸਰਬਜੀਤ ਕੌਰ,ਮੰਜੂ ਰਾਣੀ, ਰਵੀ, ਪ੍ਰਿਤਪਾਲ ਸਿੰਘ,ਪ੍ਰਭਜੋਤ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਮਾਲਵਾ,ਡਾ.ਗੋਬਿੰਦ,ਡਾ.ਵਿਸਵ ਕੌਂਸਲ,ਡਾ.ਬਿਕਰਮਜੀਤ ਸਿੰਘ,ਡਾ ਧੀਰਜ ਗਰਗ, ਡਾ.ਅਮਨਦੀਪ ਕੌਰ, ਡਾ. ਰਣਦੀਪ, ਸੰਮੀ,ਸਨੀ,ਰਵੀ,ਅਮਿਤ, ਵੀਰਪਾਲ ਕੌਰ,ਪ੍ਰੇਮਾ, ਬਿੱਟੂ ਰਾਣੀ,ਸ਼ਿੰਦਰ,ਰਾਹੁਲ ਆਦਿ ਆਗੂ ਹਾਜ਼ਰ ਸਨ।
PCMS union Dist bathinda ਦੇ ਪ੍ਰਧਾਨ ਡਾ ਗੁਰਮੇਲ ਸਿੰਘ ਵੱਲੋ ਵੀ ਸਮੱਰਥਨ ਦਿੱਤਾ ਗਿਆ।
#For any kind of News and advertisment contact us on 980-345-0601 
131450cookie-checkਐਸ ਐਮ ਓ ਰਾਮਪੁਰਾ ਦੀ ਬਦਲੀ ਨੂੰ ਲੈ ਕੇ ਪੈਰਾ ਮੈਡੀਕਲ ਕਾਮਿਆਂ ਦਾ ਧਰਨਾ ਪੰਜਵੇਂ ਦਿਨ ਵੀ ਜਾਰੀ
[email protected]

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)