April 16, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,(ਸਤ ਪਾਲ ਸੋਨੀ/ਰਵੀ ਵਰਮਾ) – ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਵਲੋਂ ਲੁਧਿਆਣਾ ਵਿੱਚ ਨਗਰ ਨਿਗਮ ਦੀ ਮਿਲੀਭੁਗਤ ਨਾਲ ਚਲ ਰਹੇ ਇਸ਼ਤਿਹਾਰਬਾਜ਼ੀ ਘੋਟਾਲੇ ਦਾ ਪਰਦਾਫਾਸ਼ ਕੀਤਾ ਗਿਆ ਤਾਂ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਧਰਮਪਤਨੀ ਮਮਤਾ ਆਸ਼ੂ ਨੂੰ ਬਹੁਤ ਗੁੱਸਾ ਲੱਗਾ।
ਮਮਤਾ ਆਸ਼ੂ ਨੇ ਕਿਹਾ ਕਿ ਗਰੇਵਾਲ ਸਾਹਿਬ ਨੂੰ ਔਰਤਾਂ ਬਾਰੇ ਗ਼ਲਤ ਬੋਲਦੇ ਹਨ ਪਰ ਮਮਤਾ ਆਸ਼ੂ ਜੀ ਨੂੰ ਯਾਦ ਹੋਵੇ ਕਿ ਉਹਨਾਂ ਦੇ ਪਤੀ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਚਲਦੇ ਫੰਕਸ਼ਨ ਦੌਰਾਨ ਇੱਕ ਔਰਤ ਜੋ ਜ਼ਿਲਾ ਸਿੱਖਿਆ ਅਫਸਰ ਸਨ ਉਹਨਾਂ ਦੀ ਬੇਇੱਜਤੀ ਕੀਤੀ ਸੀ। ਉਸ ਸਮੇਂ ਮਮਤਾ ਆਸ਼ੂ ਵੀ ਮੌਕੇ ਤੇ ਮੌਜੂਦ ਸੀ ਪਰ ਬੋਲਣ ਦੀ ਹਿੰਮਤ ਨਹੀਂ ਕੀਤੀ। ਹੁਣ ਉਹੀ ਮਮਤਾ ਆਸ਼ੂ ਦੂਜਿਆਂ ਨੂੰ ਨਸੀਹਤ ਦੇ ਰਹੇ ਨੇ ਕਿ ਔਰਤਾਂ ਨੂੰ ਕਿਵੇਂ ਬੋਲੀਦਾ ਹੈ।ਮਮਤਾ ਆਸ਼ੂ ਨੂੰ ਚਾਹੀਦਾ ਹੈ ਕਿ ਉਹ ਦੂਜਿਆਂ ਨੂੰ ਸਬਕ ਸਿਖਾਉਣ ਤੋਂ ਪਹਿਲਾਂ ਆਪਣੇ ਘਰ ਤੋਂ ਸ਼ੁਰਆਤ ਕਰਨ।
ਗੋਸ਼ਾ ਨੇ ਕਿਹਾ ਕਿ ਮਹੇਸ਼ਇੰਦਰ ਗਰੇਵਾਲ  ਨੇ ਮਮਤਾ ਆਸ਼ੂ ਬਾਰੇ ਕੁਝ ਗ਼ਲਤ ਨਹੀਂ ਬੋਲਿਆ ਬਸ ਉਹਨਾਂ ਵਲੋਂ ਬਿਨਾਂ ਕਿਸੇ ਅਧਿਕਾਰ ਤੇ ਕੀਤੀ ਜਾਂਦੀ ਸਰਕਾਰੀ ਕੰਮਾਂ ਵਿੱਚ ਦਖ਼ਲਅੰਦਾਜ਼ੀ ਖ਼ਿਲਾਫ ਆਵਾਜ਼ ਚੁੱਕੀ ਸੀ।ਮਮਤਾ ਆਸ਼ੂ ਨੂੰ ਤਾਂ ਘੋਟਾਲੇ ਬਾਰੇ ਸੁਣਕੇ ਇਹਨਾਂ ਧੱਕਾ ਲੱਗਾ ਜਿਵੇਂ ਇਸ ਘੋਟਾਲੇ ਵਿੱਚ ਉਹਨਾਂ ਦਾ ਹੱਥ ਹੋਵੇ।
ਮਹੇਸ਼ਇੰਦਰ ਸਿੰਘ ਗਰੇਵਾਲ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਵਰਕਰ ਤੇ ਸਿਮਰਜੀਤ ਬੈਂਸ ਦੇ ਚੇਲੇ ਵੀ ਬਹੁਤ ਔਖੇ ਹੋਏ ਪਰ ਸ਼ਾਇਦ ਉਹ ਵੀ ਭੁੱਲ ਗਏ ਕਿ ਬੈਂਸ ਵੀ ਕਾਲਜ ਪ੍ਰਿੰਸੀਪਲ ਦੇ ਦਫਤਰ ਜਾ ਕੇ ਉਸਨੂੰ ਕਿਵੇਂ ਜ਼ਲੀਲ ਕਰਕੇ ਆਇਆ ਸੀ। ਹੁਣ ਬੈਂਸ ਦੇ ਚੇਲੇ ਮਮਤਾ ਆਸ਼ੂ ਖ਼ਿਲਾਫ ਬੋਲਣ ਤੇ ਭੜਕ ਗਏ ਪਰ ਉਹਨਾਂ ਨੂੰ ਬੈਂਸ ਵਲੋਂ ਔਰਤਾਂ ਨਾਲ ਕੀਤੇ ਗ਼ਲਤ ਕੰਮ ਨਜ਼ਰ ਕਿਉਂ ਨਹੀਂ ਆਉਂਦੇ?
86920cookie-checkਮਹੇਸ਼ਇੰਦਰ ਗਰੇਵਾਲ ਨੇ ਮਮਤਾ ਆਸ਼ੂ ਬਾਰੇ ਕੁਝ ਗ਼ਲਤ ਨਹੀਂ ਬੋਲਿਆ:ਗੋਸ਼ਾ
error: Content is protected !!