Categories CELEBRATION NEWSCONSTITUION DAYPunjabi News

ਫਤਿਹ ਗਰੁੱਪ ਵਿਖੇ ਸੰਵਿਧਾਨ ਦਿਵਸ ਮੌਕੇ ਸਹੁੰ ਚੁੱਕ ਰਸਮ ਤੇ ਲੈਕਚਰ ਸ਼ੈਸ਼ਨ ਆਯੋਜਿਤ ਕਰਵਾਇਆ

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 29 ਨਵੰਬਰ (ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰ ਕੇ ਸ਼ਖਸ਼ੀਅਤ ਦਾ ਵਿਕਾਸ ਕਰਨ ਨੈਤਿਕ ਕਦਰਾਂ ਕੀਮਤਾਂ ਦੇਸ਼ ਭਗਤੀ ਦੀ ਭਾਵਨਾ ਪ੍ਰਬਲ ਕਰਨ ਹਮੇਸ਼ਾ ਹੀ ਦੇਸ਼ ਸੇਵਾ ਲਈ ਸਮਰਪਿਤ ਰਹਿਣ  ਰਾਸ਼ਟਰ ਦੀ ਆਨ, ਬਾਣ, ਸ਼ਾਨ ਬਰਕਰਾਰ ਰੱਖਣ ਦਾ ਅਹਿਦ ਦਿੰਦੇ ਹੋਏ ਵਿਸ਼ੇਸ਼ ਲੈਕਚਰ ਰਾਹੀਂ ਦਿੱਤੀ ਜਾ ਰਹੀਂ ਸੰਸਥਾ ਦੇ ਚੇਅਰਮੈਨ ਐਸ.ਐਸ ਚੱਠਾ ਦੁਆਰਾ ਸਿੱਖਿਆ ਲਗਾਤਾਰ ਡੂੰਘੇ ਪ੍ਰਭਾਵ ਛੱਡਦੀ ਜਾਂ ਰਹੀਂ ਹੈ ਜਿਸਦੇ ਫਲਸਰੂਪ ਪਿਛਲੇ ਦਿਨੀ ਸੰਵਿਧਾਨ ਦਿਵਸ ਮਨਾਉਣ ਮੌਕੇ ਇਸੇ ਤਰਾਂ ਦਾ ਜਜਬਾ ਦੇਖਿਆ ਗਿਆ।
ਯੁਵਕ ਸੇਵਾਵਾ ਵਿਭਾਗ ਐਨ.ਐਸ.ਐਸ ਵਿਭਾਗ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਕੋਆਰਡੀਨੇਟਰ ਡਾ. ਮਮਤਾ ਸ਼ਰਮਾ ਨਹਿਰੂ ਯੁਵਾ ਕੇਂਦਰ ਵੱਲੋਂ ਵਿਸ਼ੇਸ਼ ਤੌਰ ਤੇ ਪੁੱਜੇ ਗੁਰਮੀਤ ਸਿੰਘ ਪ੍ਰੋਗਰਾਮ ਕੋਆਰਡੀਨੇਟਰ ਰੀਤੂ ਬਾਲਾ ਕੁਮਾਰੀ ਸ਼ੈਲਜਾ  ਪ੍ਰੋ. ਮਨਪ੍ਰੀਤ ਕੌਰ ਪ੍ਰੋ ਬੀਰਬੱਲਾ ਪ੍ਰੋ ਮਨਦੀਪ ਕੌਰ ਪ੍ਰੋ. ਸੰਦੀਪ ਕੌਰ ਪ੍ਰੋ. ਕੁਲਦੀਪ ਸਿੰਘ ਪ੍ਰੋ. ਅਮਨਦੀਪ ਕੌਰ ਨੇ ਵਿਸ਼ੇਸ਼ ਯੋਗਦਾਨ ਦੇ ਕੇ ਸਮਾਗਮ ਨੂੰ ਸਫਲਤਾ ਪ੍ਰਦਾਨ ਕੀਤੀ।
ਕੌਮੀ ਸੇਵਾ ਯੋਜਨਾ ਦਾ ਇੱਕ ਰੋਜਾ ਕੈਂਪ ਆਯੋਜਿਤ ਸਫਾਈ ਅਭਿਆਨ ਚਲਾਇਆ
ਇਸ ਮੌਕੇ ਸੰਵਿਧਾਨ ਦਿਵਸ ਦੀ ਮਹੱਤਤਾ ਪ੍ਰੋਫਸਰ ਰੀਤੂ ਬਾਲਾ  ਨਹਿਰੂ ਯੁਵਾ ਕੇਂਦਰ ਦੇ ਗੁਰਮੀਤ ਸਿੰਘ ਨੇ ਵਿਸਥਾਰਪੂਰਵਕ ਦਿੱਤੀ ਤੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੀ ਸਹੁੰ ਚੁੱਕ ਰਸਮ ਕਰਵਾਈ ਗਈ।  ਉਪਰੰਤ ਇੱਕ ਰੋਜਾ ਐਨਐਸਐਸ ਕੈਂਪ ਦਾ ਆਯੋਜਨ ਵੀ ਕੀਤਾ ਗਿਆ ਜਿਸ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ। ਉਪਰੰਤ ਐਨਐਸਐਸ ਕਲੇਪ ਵਲੰਟੀਅਰਾਂ ਨੂੰ ਕਸਰਤ ਕਰਵਾਈ ਗਈ ਦਰੱਖਤਾਂ ਤੇ ਸਟੇਜ ਨੂੰ ਰੰਗ ਕਰਵਾਇਆ ਗਿਆ। 125 ਦੇ ਕਰੀਬ ਵਲੰਟੀਅਰਾਂ ਨੇ ਸਫਾਈ ਅਭਿਆਨ ਵਿੱਚ ਵੱਧ ਚੜ ਕੇ ਹਿੱਸਾ ਲਿਆ ਗਿਆ ਜਿੰਨਾਂ ਨੂੰ ਰਿਫਰੈਸ਼ਮੈਂਟ ਵੀ ਸੰਸਥਾ ਵੱਲੋਂ ਦਿੱਤੀ ਗਈ।
92970cookie-checkਫਤਿਹ ਗਰੁੱਪ ਵਿਖੇ ਸੰਵਿਧਾਨ ਦਿਵਸ ਮੌਕੇ ਸਹੁੰ ਚੁੱਕ ਰਸਮ ਤੇ ਲੈਕਚਰ ਸ਼ੈਸ਼ਨ ਆਯੋਜਿਤ ਕਰਵਾਇਆ

About the author

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)