April 20, 2024

Loading

ਚੜ੍ਹਤ ਪੰਜਾਬ ਦੀ

ਰਾਮਪੁਰਾ ਫੂਲ  19 ਜੁਲਾਈ (ਭਾਰਤ ਭੂਸ਼ਣ/ਪ੍ਰਦੀਪ ਸ਼ਰਮਾਂ) : ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਪਿੰਡ ਮਹਿਰਾਜ ਵਿੱਚ ਮਜਦੂਰਾ ਦੀਆ ਭਖਦੀਆ ਮੰਗਾ ਨੂੰ ਲੈ ਕੇ ਰੈਲੀ ਕੀਤੀ ਗਈ। ਇਲਾਕਾ ਆਗੂ ਜਗਸੀਰ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਰਚੇ ਵੱਲੋਂ 15 ਤੋਂ 25 ਜੁਲਾਈ ਨੂੰ ਪਿੰਡਾਂ ਵਿੱਚ ਮੀਟਿੰਗਾਂ ਅਤੇ ਮੁਜ਼ਾਹਰੇ ਕੀਤੇ ਜਾਣਗੇ। 27 ਜੁਲਾਈ ਨੂੰ ਮਨਪ੍ਰੀਤ ਬਾਦਲ ਨੂੰ ਯਾਦ ਪੱਤਰ ਦਿੱਤਾ ਜਾਵੇਗਾ ਅਤੇ 29 ਜੁਲਾਈ ਨੂੰ ਮਾਲ ਮੰਤਰੀ ਗੁਰਪ੍ਰੀਤ ਕਾਂਗੜ ਨੂੰ ਵੀ ਯਾਦ ਪੱਤਰ ਦੇ ਕੇ ਯਾਦ ਕਰਵਾਇਆ ਜਾਵੇਗਾ ਕਿ ਜੋ ਮਜ਼ਦੂਰਾਂ ਨਾਲ ਵਾਅਦੇ ਕੀਤੇ ਸਨ ਉਹ ਵਅਦੇ ਵਫ਼ਾ ਨਹੀਂ ਹੋਏ।

ਆਗੂਆਂ ਨੇ ਮੰਗ ਕੀਤੀ ਕਿ ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਕੀਤੀਆਂ ਸੋਧਾਂ ਵਾਪਸ ਲਈਆਂ ਜਾਣ। ਮਨਰੇਗਾ ਦਾ ਕੰਮ ਪੂਰਾ ਸਾਲ ਪੂਰੇ ਪਰਿਵਾਰ ਨੂੰ ਦਿੱਤਾ ਜਾਵੇ ਦਿਹਾੜੀ ਘੱਟੋ ਘੱਟ ਛੇ ਸੌ ਰੁਪਏ ਕੀਤੀ ਜਾਵੇ। ਸ਼ਹਿਰੀ ਦਲਤ ਮਜਦੂਰਾ ਨੂੰ ਮਨਰੇਗਾ ਦੀ ਤਰਜ ਤੇ ਕੰਮ ਮੁਹੱਈਆ ਕਰਵਾਇਆ ਜਾਵੇ। ਪੰਚਾਇਤੀ ਜ਼ਮੀਨਾਂ ਚੋਂ ਤੀਜਾ ਹਿੱਸਾ ਮਜ਼ਦੂਰਾਂ ਨੂੰ ਦੇਣਾ ਯਕੀਨੀ ਬਣਾਇਆ ਜਾਵੇ ਬੁਢਾਪਾ, ਅੰਗਹੀਣ, ਵਿਧਵਾ ਪੈਨਸ਼ਨ ਪੰਜ ਹਜ਼ਾਰ ਰੁਪਏ ਕੀਤੀ ਜਾਵੇ।ਮਜ਼ਦੂਰਾਂ ਦਾ ਸਰਕਾਰੀ ਗੈਰ ਸਰਕਾਰੀ ਅਤੇ ਮਾਈਕਰੋ ਫਾਇਨਾਂਸ ਕੰਪਨੀਆਂ ਦਾ ਕਰਜ਼ਾ ਮੁਆਫ ਹੋਵੇ ਤੇ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕੀਤੇ ਜਾਣ ਬਿਜਲੀ ਐਕਟ 2020 ਰੱਦ ਕੀਤਾ ਜਾਵੇ।

ਆਗੂਆਂ ਨੇ ਮੰਗ ਕੀਤੀ ਕਿ ਲੋੜਵੰਦ ਮਜ਼ਦੂਰਾਂ ਨੂੰ ਦਸ ਦਸ ਮਰਲੇ ਦੇ ਪਲਾਟ ਦਿੱਤੇ ਜਾਣ ਤਿੱਖੇ ਜ਼ਮੀਨੀ ਸੁਧਾਰ ਕਰਕੇ ਵਾਧੂ ਨਿਕਲਦੀਆਂ ਜ਼ਮੀਨਾਂ ਲੋੜਵੰਦ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਵੰਡੀਆਂ ਜਾਣ, ਜੇਕਰ ਉਪਰੋਕਤ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 9 ਤੋਂ 11 ਅਗਸਤ ਤੱਕ ਤਿੰਨ ਰੋਜ਼ਾ ਪੱਕਾ ਮੋਰਚਾ ਪਟਿਆਲਾ ਵਿਖੇ ਲਗਾਇਆ ਜਾਵੇਗਾ। ਇਸ ਮੌਕੇ ਗੁਰਸੇਵਕ ਸਿੰਘ, ਕਾਮਰੇਡ ਜੀਤ, ਕਾਮਰੇਡ ਰਣਜੀਤ ਸਿੰਘ, ਚਰਨਜੀਤ ਸਿੰਘ, ਨੱਥਾ ਸਿੰਘ ਮਹਿਰਾਜ, ਗੁਰਪ੍ਰੀਤ ਸਿੰਘ ਮਹਿਰਾਜ ਆਦਿ ਆਗੂ ਹਾਜ਼ਰ ਸਨ।

ਭੂਸ਼ਣ

70650cookie-checkਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਪਿੰਡ ਮਹਿਰਾਜ ਵਿੱਚ ਮਜਦੂਰਾ ਦੀਆ ਭਖਦੀਆ ਮੰਗਾ ਨੂੰ ਲੈ ਕੇ ਕੀਤੀ ਰੈਲੀ
error: Content is protected !!