April 27, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, (ਸਤ ਪਾਲ ਸੋਨੀ ): ਮਹਾਨ ਕਿਸਾਨੀ ਅੰਦੋਲਨ ਦੀ ਜਿੱਤ ਨੂੰ ਸੰਦਰਭ ਵਿਚ ਰੱਖਦੇ ਹੋਏ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ (ਆਈ ਡੀ ਪੀ ਡੀ) ਵੱਲੋਂ ਆਯੋਜਿਤ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਸਿਹਤ ਸੰਭਾਲ – ਅਨੁਭਵ, ਸਬਕ ਤੇ ਭਵਿੱਖ ਦੇ ਕੰਮ ਵਿਸ਼ੇ ਤੇ ਵਿਚਾਰ ਚਰਚਾ ਵਿੱਚ ਫ਼ੈਸਲਾ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿਚ ਸਿਹਤ ਨੂੰ ਇੱਕ ਮੌਲਿਕ ਅਧਿਕਾਰ ਬਣਾਉਣ ਦੀ ਮੰਗ ਚੁੱਕੀ ਜਾਏਗੀ। ਆਉਂਦੇ ਨਵੇਂ ਸਾਲ 2022 ਨੂੰ ਅਮਨ ਅਤੇ ਸਿਹਤ ਦੇ ਸਾਲ ਵਜੋਂ ਮਨਾਇਆ ਜਾਏਗਾ ਜਿਸ ਕਿਸਮ ਦੇ ਨਾਲ ਪਿਆਰ, ਮਹੱਬਤ, ਸ਼ਾਂਤੀ ਤੇ ਠਰ੍ਹਮੇਂ ਦੇ ਨਾਲ ਜਾਬਤੇ ਵਿੱਚ ਰਹਿ ਕੇ ਇਹ ਅਦੋਲਨ ਚੱਲਿਆ ਹੈ ਉਸ ਨੇ ਇਹ ਗੱਲ ਉਭਾਰੀ ਹੈ ਕਿ ਸਮਾਜ ਵਿਚ ਭਾਈਚਾਰੇ ਨੂੰ ਵਧਾਉਣ ਦੇ ਨਾਲ ਹੀ ਸਮਾਜ ਅੱਗੇ ਵਧ ਸਕਦਾ ਹੈ। ਇਹੋ ਗੱਲ ਕੋਮਾਂਤ੍ਰੀ ਰਿਸ਼ਤਿਆਂ ਤੇ ਵੀ ਲਾਗੂ ਹੁੰਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਗੁਆਂਢੀ ਦੇਸ਼ਾਂ ਦੇ ਨਾਲ ਗੰਲਬਾਤ ਜਾਰੀ ਰਹੇ ਤਾਂ ਜੋ ਟਿਕਾਊ ਵਿਕਾਸ ਲਈ ਰਾਹ ਲੱਭਿਆ ਜਾ ਸਕੇ ਤੇ ਹਥਿਆਰਾਂ ਦੀ ਦੌੜ ਤੋਂ ਖਰਚੇ ਹਟਾ ਕੇ ਸਿਹਤ, ਸਿੱਖਿਆ ਤੇ ਵਿਕਾਸ ਵਲ ਲਗਾਏ ਜਾਣ।
ਸਿਹਤ ਨਾਲ ਸੰਬੰਧਤ ਸਮੱਸਿਆਵਾਂ ਲਈ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ ਨੇ ਦਿੱਤੀ ਨਿਰੰਤਰ ਸੇਵਾ -ਆਈ ਡੀ ਪੀ ਡੀ
ਕਿਸਾਨ ਅੰਦੋਲਨ ਦੌਰਾਨ ਆਈ ਡੀ ਪੀ ਡੀ ਦੀ ਮੈਡੀਕਲ ਟੀਮ ਨੇ ਸਿੰਘੂ ਅਤੇ ਟੀਕਰੀ ਬਾਰਡਰ ਤੇ ਜਾ ਕੇ ਲੋੜਵੰਦ ਕਿਸਾਨਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਲਈ ਮੈਡੀਕਲ ਟੀਮ ਮੈਂਬਰ 28 ਵਾਰ ਉੱਥੇ ਗਏ ਅਤੇ 50 ਥਾਵਾਂ ਤੇ ਕੈਂਪ ਲਗਾਏ। ਇਨ੍ਹਾਂ ਕੈਂਪਾਂ ਵਿੱਚ ਜਨਰਲ ਮੈਡੀਕਲ ਸੇਵਾਵਾਂ ਤੋਂ ਇਲਾਵਾ ਨੱਕ ਕੰਨ ਗਲਾ, ਹੱਡੀਆਂ, ਦੰਦਾਂ, ਫਿਜੀਓਥੈਰਾਪੀ ਅਤੇ ਅੱਖਾਂ ਦੀਆਂ ਬਿਮਾਰੀਆਂ ਦੇ ਇਲਾਜ ਕੀਤੇ ਗਏ। ਲੋੜਵੰਦਾਂ ਨੂੰ 300 ਸੁਣਨ ਦੀਆਂ ਮਸ਼ੀਨਾਂ ਮੁਫ਼ਤ ਲਗਾਈਆਂ ਗਈਆਂ। ਹਜ਼ਾਰਾਂ ਲੋਕਾਂ ਨੂੰ ਐਨਕਾਂ ਮੁਫ਼ਤ ਦਿੱਤੀਆਂ ਗਈਆਂ ਅਤੇ ਸੈਂਕੜਿਆਂ ਦੇ ਚਿੱਟਾ ਮੋਤੀਆ ਦੇ ਅਪ੍ਰੇਸ਼ਨ ਕੀਤੇ ਗਏ।
ਇਸ ਮੌਕੇ ਤੇ ਚਰਚਾ ਵਿਚ ਹਿੱਸਾ ਲੈਂਦਿਆਂ ਮੈਡੀਕਲ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਇਕ ਸਾਲ ਤੋਂ ਵੀ ਵੱਧ ਇਨ੍ਹਾਂ ਔਕੜ ਭਰੇ ਹਾਲਾਤਾਂ ਵਿਚ ਰਹਿਣ ਦੇ ਨਾਲ ਸਰੀਰਕ ਤੇ ਮਾਨਸਿਕ ਦੋਨੋਂ ਸਿਹਤ ਸਮੱਸਿਆਵਾਂ ਵਿਚ ਵਾਧਾ ਹੁੰਦਾ ਹੈ। ਇਸ ਕਿਸਮ ਦੇ ਮਾਹੌਲ ਦੇ ਵਿੱਚ ਨਾ ਤਾਂ ਸਾਫ਼ ਸਫ਼ਾਈ ਦਾ ਪੂਰਾ ਪ੍ਰਬੰਧ ਹੋ ਸਕਦਾ ਹੈ ਅਤੇ ਨਾ ਹੀ ਦੈਨਿਕ ਜੀਵਨ ਦੀਆਂ ਲੋੜਾਂ ਉਥੇ ਮੁਹੱਈਆ ਹੁੰਦੀਆਂ ਹਨ। ਇਸ ਕਰਕੇ ਪੇਟ, ਛਾਤੀ ਦੀਆਂ ਬਿਮਾਰੀਆਂ, ਜੋੜਾਂ ਦੀਆਂ ਬਿਮਾਰੀਆਂ, ਹੱਡੀਆਂ ਦੇ ਰੋਗ ਅਤੇ ਮਾਨਸਿਕ ਤਣਾਅ ਵਰਗੀਆਂ ਬੀਮਾਰੀਆਂ ਦੇ ਰੋਗੀ ਬਹੁਤ ਵੱਡੀ ਗਿਣਤੀ ਦੇ ਵਿੱਚ ਪਾਏ ਗਏ।
ਟੀਮ ਦੇ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਇਹ ਜ਼ਰੂਰੀ ਬਣ ਗਿਆ ਹੈ ਕਿ ਸਿਹਤ ਨੂੰ ਮੌਲਿਕ ਅਧਿਕਾਰ ਦਾ ਦਰਜਾ ਦਿੱਤਾ ਜਾਏ। ਇਹ ਬੜੀ ਦੁਖਦਾਈ ਗੱਲ ਹੈ ਕਿ ਸਿਹਤ ਦੇ ਉੱਪਰ ਆਪਣੀ ਜੇਬ ਵਿਚੋਂ ਕੀਤਾ ਜਾਣ ਵਾਲਾ ਖਰਚ ਪੰਜਾਬ ਵਿਚ ਸਾਰਿਆਂ ਨਾਲੋਂ ਵੱਧ ਹੈ। ਭਾਵ ਇਹ ਕਿ ਪੰਜਾਬ ਵਿੱਚ ਸਿਹਤ ਸੇਵਾਵਾਂ ਤੇ ਸਰਕਾਰੀ ਖਰਚ ਬਹੁਤ ਹੀ ਘੱਟ ਹੈ। ਇਸ ਸਥਿਤੀ ਨੂੰ ਬਦਲਣ ਦੀ ਲੋੜ ਹੈ। ਇੱਹ ਰਿਪੋਰਟ ਕਿ ਸਮਾਜਿਕ ਤੇ ਆਰਥਿਕ ਨਾ ਬਰਾਬਰੀ ਦਾ ਪੱਧਰ ਦੁਨੀਆਂ ਵਿਚੋਂ ਭਾਰਤ ਵਿਚ ਬਹੁਤ ਅਧਿਕ ਹੈ ਅਤੇ ਸਾਡਾ ਭੁੱਖਮਰੀ ਦਾ ਸੂਚਕ ਅੰਕ 117 ਵਿਚੋਂ 102 ਹੈ, ਬੜੀ ਚਿੰਤਾ ਦਾ ਵਿਸ਼ਾ ਹਨ। ਇਨ੍ਹਾਂ ਹਾਲਾਤਾਂ ਨੂੰ ਬਦਲਣਾ ਅਤਿ ਜ਼ਰੂਰੀ ਹੈ।
ਬੁਲਾਰਿਆਂ ਨੇ ਇਹ ਵੀ ਮਹਿਸੂਸ ਕੀਤਾ ਕਿ ਅੱਜ ਚਰਚਾ ਦੇਸ਼ ਵਿੱਚੋਂ ਇਨ੍ਹਾਂ ਮੁਦਿੱਆਂ ਨੂੰ ਹਟਾ ਕੇ ਦੂਜੇ ਬੇਮਤਲਬੀ ਵਿਸ਼ਿਆਂ ਨੂੰ ਪਹਿਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਬੋਲਣ ਵਾਲਿਆਂ ਵਿਚ ਡਾ ਅਰੁਣ ਮਿੱਤਰਾ, ਡਾ ਗਗਨਦੀਪ, ਪ੍ਰੋਫੈਸਰ ਜਗਮੋਹਨ ਸਿੰਘ , ਡਾ ਗੁਰਵੀਰ ਸਿੰਘ, ਡਾ ਪਰਮ ਸੈਣੀ, ਡਾ ਮੋਨਿਕਾ ਧਵਨ, ਡਾ ਜਸਵਿੰਦਰ ਸਿੰਘ, ਡਾ ਸੀਰਤ ਸੇਖੋਂ , ਡਾ ਤਾਨੀਆ ਔਲਖ ,ਡਾ ਮੋਹਨਜੀਤ ਕੌਰ , ਸੁਖਵੰਤ ਸਿੰਘ ਗਰੇਵਾਲ , ਕੁਲਦੀਪ ਸਿੰਘ ਬਿੰਦਰ, ਚਮਕੌਰ ਸਿੰਘ, ਐਮ ਐਸ ਭਾਟੀਆ, ਰਣਜੀਤ ਸਿੰਘ, ਜੀ ਐੱਸ ਨਰੂਲਾ ਨੇ ਭਾਗ ਲਿਆ। ਡਾ ਐਨ ਐਸ ਬਾਵਾ, ਮੀਤ ਪ੍ਰਧਾਨ ਆਈ ਡੀ ਪੀ ਡੀ ਨੇ ਮੈਡਲ ਅਤੇ ਸਰਟੀਫਿਕੇਟ ਦੇ ਕੇ ਮੈਡੀਕਲ ਟੀਮ ਦੇ ਮੈਂਬਰਾਂ ਨੂੰ ਦਾ ਸਨਮਾਨ ਕੀਤਾ
95070cookie-checkਕਿਸਾਨ ਅੰਦੋਲਨ ਨੇ ਦਿੱਤਾ ਅਮਨ ਤੇ ਭਾਈਚਾਰੇ ਦਾ ਪੈਗਾਮ
error: Content is protected !!