April 20, 2024

Loading

ਸਤ ਪਾਲ ਸੋਨੀ
ਚੜ੍ਹਤ ਪੰਜਾਬ ਦੀ 
ਲੁਧਿਆਣਾ –   ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੋਂ ਬਾਅਦ ਲੁਧਿਆਣਾ ਸ਼ਹਿਰ ਵਿੱਚ ਰੋਜ ਹੋ ਰਹੇ ਵਿਕਾਸ ਕਾਰਜਾਂ ਨੂੰ ਜਾਰੀ ਰੱਖਦੇ ਹੋਏ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਹਲਕਾ ਗਿੱਲ ਜੀਵਨ ਸਿੰਘ ਸੰਗੋਵਾਲ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਨੇ ਹਲਕਾ ਗਿੱਲ ਅਤੇ ਆਤਮ ਨਗਰ ਨੂੰ ਜੋੜਦੀ ਸੜਕ 200 ਫੁੱਟੀ ਰੋਡ ਨੂੰ ਬਨਾਉਣ ਦੇ ਕੰਮ ਦਾ ਅੱਜ ਉਦਘਾਟਨ ਕੀਤਾ ਗਿਆ|
ਇਸ ਸ਼ੁਰੂ ਕੀਤੇ ਜਾਣ ਵਾਲੇ ਪ੍ਰੋਜੈਕਟ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੁਧਿਆਣਾ ਵਾਸੀਆਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਬਚਨਵੱਧ ਹੈ ਜਿਸ ਤਹਿਤ ਪਹਿਲਾ ਪਿਛਲੀਆਂ ਸਰਕਾਰਾਂ ਵੱਲੋ ਅਣਗੌਲੀ ਗਈ ਗਿੱਲ ਰੋਡ ਬਣਾਈ ਗਈ ਓਥੇ ਹੀ ਅੱਜ 200 ਫੁੱਟੀ ਬਾਈਪਾਸ ਰੋਡ ਫੁੱਲਾਵਾਲ ਚੌਂਕ ਤੋਂ ਸ਼ੁਰੂ ਕਰਕੇ ਜੈਨ ਮੰਦਿਰ ਤੱਕ 2.15 ਕਿਲੋਮੀਟਰ ਸੜਕ ਬਨਾਉਣ ਦਾ ਉਦਘਾਟਨ ਕੀਤਾ ਗਿਆ| ਇਸ ਪ੍ਰੋਜੈਕਟ ਤੇ ਕਰੀਬ 7 ਕਰੋੜ 19 ਲੱਖ ਦੀ ਲਾਗਤ  ਆਵੇਗੀ|

ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਜੀਵਨ ਸੰਗੋਵਾਲ ਨੇ ਇਸ ਦੌਰਾਨ ਠੇਕੇਦਾਰ ਨੂੰ ਸੜਕ ਦਾ ਮਿਆਰ ਬਣਾਈ ਰੱਖਣ ਅਤੇ ਇਸ ਨੂੰ ਸਮੇਂ ਤੇ ਪੁਰਾ ਕਰਨ ਲਈ ਕਿਹਾ | ਵਿਧਾਇਕ ਸਹਿਬਾਨ ਨੇ ਕਿਹਾ ਕਿ ਸੜਕ ਬਣਾਉਣ ਸਮੇ ਕਿਸੇ ਵੀ ਤਰਾਂ ਦੀ ਅਣਗਹਿਲੀ ਬਰਦਾਸਤ ਨਹੀਂ ਕੀਤੀ ਜਾਵੇਗੀ| ਇਸ ਦੌਰਾਨ ਆਮ ਆਦਮੀ ਪਾਰਟੀ ਦੇ ਦਫਤਰ ਇੰਚਾਰਜ ਮਾਸਟਰ ਹਰੀ ਸਿੰਘ, ਰਵਿੰਦਰ ਪਾਲ ਸਿੰਘ ਪਾਲੀ, ਰਾਜ ਕੁਮਾਰ ਅਗਰਵਾਲ, ਪਰਮਪਾਲ ਸਿੰਘ ਬਾਵਾ,ਗੁਰਪ੍ਰੀਤ ਸਿੰਘ ਗੋਪੀ, ਸਹਿਬਜੀਤ ਸਿੰਘ, ਵਿੱਕੀ ਰੂਪਰਾਏ, ਸ਼ਮਸ਼ੇਰ ਸਿੰਘ ਗਰੇਵਾਲ, ਭੁਪਿੰਦਰ ਸਿੰਘ ਪਟਿਆਲਾ, ਜਤਿੰਦਰ ਸਿੰਘ ਸੇਵਕ, ਜਸਵੀਰ ਸਿੰਘ ਜੱਸਲ ਅਤੇ ਸਮੂਹ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ, ਵਾਰਡ ਪ੍ਰਧਾਨ, ਸਮੂਹ ਅਹੁਦੇਦਾਰ ਅਤੇ ਵਲੰਟੀਅਰ ਹਾਜਿਰ ਰਹੇ|

 

#For any kind of News and advertisment contact us on 9803 -450-601

#Kindly LIke, Share & Subscribe our News Portal://charhatpunjabdi.com 

146130cookie-check200 ਫੁੱਟੀ ਰੋਡ ਬਨਾਉਣ ਦਾ ਵਿਧਾਇਕ ਅਤੇ ਯੋਜਨਾ ਕਮੇਟੀ ਚੇਅਰਮੈਨ ਵੱਲੋ ਉਦਘਾਟਨ
error: Content is protected !!