April 24, 2024

Loading

ਕੁਲਵਿੰਦਰ ਸਿੰਘ

 

ਚੜ੍ਹਤ ਪੰਜਾਬ ਦੀ

 

ਸਰਦੂਲਗੜ੍ਹ, 26 ਮਾਰਚ – ਮੀਰੀ ਪੀਰੀ ਖਾਲਸਾ ਅਕੈਡਮੀ, ਕਾਹਨੇਵਾਲਾ ਵਿੱਚ ਵਿਦਿਆਰਥੀਆਂ ਦੀਆਂ ਹੋਈਆਂ ਸਲਾਨਾ ਪ੍ਰੀਖਿਆਵਾਂ ਦੇ ਨਤੀਜੇ ਦਾ ਐਲਾਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਦੇ ਨਤੀਜੇ ਬਹੁਤ ਸ਼ਾਨਦਾਰ ਰਹੇ । ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਚਿਹਰੇ ਉੱਪਰ ਵਧੀਆ ਨਤੀਜਿਆਂ ਦੀ ਖੁਸ਼ੀ ਸਾਫ ਝਲਕ ਰਹੀ ਸੀ, ਜਿਸ ਨਾਲ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਿਕਾਂ ਨੇ ਮਾਨ ਮਹਿਸੂਸ ਕੀਤਾ।

ਮਾਪਿਆਂ ਦੀ ਮਹਿਮਾਨ ਨਿਵਾਜ਼ੀ ਲਈ ਖਾਣ-ਪੀਣ ਦਾ ਚੰਗਾ ਪ੍ਰਬੰਧ ਕੀਤਾ ਗਿਆ। ਵਿਦਿਆਰਥੀਆਂ ਲਈ ਖਾਸ ਫੋਟੋ ਸੈਸ਼ਨ ਦਾ ਪ੍ਰਬੰਧ ਕੀਤਾ। ਜਿਸ ਨਾਲ ਵਿਦਿਆਰਥੀਆਂ ਦਾ ਉਤਸ਼ਾਹ ਹੋਰ ਵੀ ਜਿਆਦਾ ਦੇਖਣ ਨੂੰ ਮਿਲਿਆ। ਵਧੀਆ ਪੁਜੀਸ਼ਨ ਵਾਲੇ ਵਿਦਿਆਰਥੀਆਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ।

ਸਕੂਲ ਦੇ ਪ੍ਰਿੰਸੀਪਲ ਸ੍ਰੀਮਾਨ ਨਵਦੀਪ ਭਾਰਦਵਜ ਅਤੇ ਚੇਅਰਮੈਨ ਇੰਦਰਜੀਤ ਸਿੰਘ ਮਾਪਿਆਂ ਨਾਲ ਮਿਲੇ, ਮਾਪਿਆਂ ਦੇ ਸੁਝਾਅ ਅਤੇ ਬੱਚਿਆਂ ਦੇ ਬਾਰੇ ਗੱਲਬਾਤ ਕਰਦਿਆਂ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆ।

ਸਕੂਲ ਦੇ ਪ੍ਰਿੰਸੀਪਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਕੂਲ ਦੇ ਨਤੀਜੇ : ਸ਼ਾਨਦਾਰ ਰਹੇ ਅਤੇ ਅੱਗੇ ਵੀ ਇਸ ਤਰ੍ਹਾਂ ਹੀ ਹੋਰ ਵੀ ਸ਼ਾਨਦਾਰ ਹੋਣਗੇ, ਉਨ੍ਹਾਂ ਦੱਸਿਆ ਕਿ ਮਾਪਿਆਂ ਵੱਲੋਂ 100% ਨਤੀਜੇ, ਪੜ੍ਹਾਈ ਅਤੇ ਸਕੂਲ ਸਹੂਲਤਾਂ ਦੀ ਸ਼ਲਾਘਾ ਕੀਤੀ ਹੈ ਅਤੇ ਮਹਿਮਾਨ ਨਿਵਾਜ਼ੀ ਲਈ ਵੀ ਧੰਨਵਾਦ ਕੀਤਾ।

#For any kind of News and advertisment contact us on 9803 -450-601

#Kindly LIke, Share & Subscribe our News Portal://charhatpunjabdi.com

146080cookie-checkਮੀਰੀ ਪੀਰੀ ਖਾਲਸਾ ਅਕੈਡਮੀ,ਕਾਹਨੇਵਾਲਾ ਦੇ ਸਲਾਨਾ ਨਤੀਜੇ ਰਹੇ ਸ਼ਾਨਦਾਰ
error: Content is protected !!