December 9, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ 4 ਅਕਤੂਬਰ (ਪ੍ਰਦੀਪ ਸ਼ਰਮਾ) : ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਜ਼ ਯੂਨੀਅਨ ਰਜਿ ਨੰ. 31 ਦੇ ਕੱਚੇ ਕਾਮਿਆਂ ਨੇ ਨਿਗੂਣੀਆਂ ਤਨਖਾਹਾਂ ਵਿੱਚ ਵੀ ਕਟੌਤੀ ਕਰਨ ਦੇ ਵਿਰੋਧ ਵਿੱਚ ਐਕਸੀਅਨ ਦਾ ਘਿਰਾਓ ਕਰਕੇ ਦਫਤਰ ਵਿੱਚ ਬੰਦ ਕੀਤਾ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਜ਼ ਯੂਨੀਅਨ ਰਜਿ ਨੰ.31 ਦੇ ਸੂਬਾ ਮੀਤ ਪ੍ਰਧਾਨ ਅਤੇ ਜਿਲ੍ਹਾ ਪ੍ਰਧਾਨ ਸੰਦੀਪ ਖਾਨ ਬਾਲਿਆਂਵਾਲੀ ਦੀ ਪ੍ਰਧਾਨਗੀ ਹੇਠ ਸਥਾਨਕ ਭਾਗੂ ਰੋਡ ਬਠਿੰਡਾ ਵਿਖੇ ਸਥਿਤ ਐਕਸੀਅਨ ਅਮਿਤ ਕੁਮਾਰ ਦੇ ਦਫਤਰ ਦਾ ਪਰਿਵਾਰਾਂ ਤੇ ਬੱਚਿਆਂ ਸਮੇਤ ਘਿਰਾਓ ਕਰਕੇ ਮੁਰਦਾਬਾਦ ਦੇ ਨਾਅਰੇ ਲਾਏ ਗਏ।

ਆਗੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੱਛਲੇ ਤਿੰਨ ਮਹੀਨਿਆਂ ਤੋਂ ਕੱਚੇ ਠੇਕਾ ਕਾਮਿਆਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਜਿਸ ਕਾਰਨ ਉਹਨਾਂ ਦੇ ਘਰਾਂ ਦੇ ਹਲਾਤ ਮਾੜੇ ਹੋਏ ਪਏ ਹਨ। ਪਿੱਛਲੇ ਦਿਨੀਂ ਕੱਚੇ ਕਾਮਿਆਂ ਵੱਲੋਂ ਤਨਖਾਹਾਂ ਲੈਣ ਲਈ ਲਗਾਤਾਰ ਦਿਨ ਰਾਤ ਬੱਚਿਆਂ ਤੇ ਪਰਿਵਾਰ ਸਮੇਤ ਰੋਸ ਧਰਨਾ ਦੇ ਕੇ ਤਨਖਾਹਾਂ ਦੇ ਫੰਡ ਪਵਾਏ ਗਏ,ਪਰ ਅਫਸੋਸ ਦੀ ਗੱਲ ਇਹ ਹੈ ਕਿ ਐਕਸੀਅਨ ਹੁਣ ਕਹਿੰਦੇ ਕਿ ਅਸੀਂ ਪਹਿਲਾਂ ਵਾਲੀ ਤਨਖਾਹ ਤੁਹਾਨੂੰ ਨਹੀਂ ਦੇ ਸਕਦੇ। ਜੇ ਹੁਣ ਤਨਖਾਹਾਂ ਪਵਾਉਣੀਆਂ ਤਾਂ 6 ਤੋਂ 7 ਹਜਾਰ ਘੱਟ ਤਨਖਾਹਾਂ ਪਾਵਾਗੇ।ਜਿਸ ਦੇ ਰੋਸ ਵਿੱਚ ਅੱਜ ਜਲ ਸਪਲਾਈ ਵਿਭਾਗ ਦੇ ਐਕਸੀਅਨ ਨੂੰ ਘਿਰਾਓ ਕਰਕੇ ਦਫਤਰ ਵਿੱਚ ਬੰਦ ਕੀਤਾ ਗਿਆ ਹੈ। ਜੇਕਰ ਸਾਡੀਆਂ ਤਨਖਾਹਾਂ ਵਿੱਚ ਕਟੌਤੀ ਕੀਤੀ ਗਈ ਤਾਂ ਬਠਿੰਡਾ ਦੇ ਐਕਸੀਅਨਾਂ ਖਿਲਾਫ਼ ਪੰਜਾਬ ਪੱਧਰ ਦਾ ਧਰਨਾ ਲਾ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।
#For any kind of News and advertisment contact us on 980-345-0601 
130030cookie-checkਠੇਕਾ ਕਾਮਿਆਂ ਦੀਆਂ ਨਿਗੂਣੀਆਂ ਤਨਖਾਹਾਂ ਵਿੱਚ ਕਟੌਤੀ ਦੇ ਰੋਸ ਵਿੱਚ ਠੇਕਾ ਕਾਮਿਆਂ ਨੇ ਦਫਤਰ ਵਿੱਚ ਘੇਰਿਆ ਐਕਸੀਅਨ
error: Content is protected !!