ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 4 ਅਕਤੂਬਰ (ਪ੍ਰਦੀਪ ਸ਼ਰਮਾ): ਵਿਧਾਨ ਸਭਾ ਹਲਕਾ ਮੌੜ ਦੇ ਪਿੰਡ ਕੋਠੇ ਮੰਡੀ ਕਲਾਂ ਚ ਗੰਦੇ ਪਾਣੀ ਦੇ ਨਿਕਾਸ ਲਈ ਬਣੇ ਛੱਪੜ ਦੀ ਕਾਫੀ ਜਗ੍ਹਾ ਤੇ ਪਿੰਡ ਦੇ ਹੀ ਕੁੱਝ ਵਿਅਕਤੀਆਂ ਨੇ ਕਥਿਤ ਤੌਰ ਤੇ ਕਬਜਾ ਕਰ ਲਿਆ ਹੈ। ਇਸ ਸਬੰਧੀ ਪਿੰਡ ਕੋਠੇ ਮੰਡੀ ਕਲਾਂ ਵਾਰਡ ਨੰਬਰ ਦੋ ਦੇ ਜਸਵੰਤ ਸਿੰਘ, ਸਤਨਾਮ ਸਿੰਘ ਛੱਤਾ, ਵਿੰਦਰ ਸਿੰਘ, ਰਾਮ ਸਿੰਘ, ਸੁਖਪਾਲ ਸਿੰਘ ਪਾਲੀ, ਪਵਨਦੀਪ ਕੌਰ, ਚਰਨਜੀਤ ਕੌਰ, ਬਿੰਦਰ ਸਿੰਘ, ਹਰਬੰਸ ਸਿੰਘ, ਮਿੱਠੂ ਸਿੰਘ, ਜਗਤਾਰ ਸਿੰਘ, ਅਮਰੀਕ ਸਿੰਘ ਨੇ ਇੱਕ ਲਿਖਤੀ ਦਰਖਾਸਤ ਬਲਾਕ ਪੰਚਾਇਤ ਅਫ਼ਸਰ ਰਾਮਪੁਰਾ ਨੂੰ ਦੇ ਕੇ ਦੱਸਿਆ ਹੈ ਕਿ ਪਿੰਡ ਕੋਠੇ ਮੰਡੀ ਕਲਾਂ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਬਣੇ ਛੱਪੜ ਦੀ ਜਗਾ ਛੇ ਵਿੱਸਵੇ ਹੈ ਜਿਸ ਦੀ ਕੁੱਝ ਜਗਾ ਤੇ ਪਿੰਡ ਦੇ ਵਿਅਕਤੀਆਂ ਨੇ ਨਜ਼ਾਇਜ ਰੂਪ ਵਿੱਚ ਕਬਜ਼ਾ ਕਰਕੇ ਉਸਾਰੀ ਕਰ ਲਈ ਹੈ। ਲਿਖਤੀ ਦਰਖਾਸਤ ਅਨੁਸਾਰ ਉਨਾਂ ਵਿਅਕਤੀਆਂ ਵੱਲੋਂ ਹੀ ਵਾਰਡ ਨੰਬਰ ਦੋ ਦੀ ਗਲੀ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਦਾ ਵਾਰਡ ਨੰਬਰ ਦੋ ਦੇ ਲੋਕਾਂ ਨੇ ਭਾਰੀ ਵਿਰੋਧ ਕੀਤਾ ਤੇ ਮਾਮਲਾ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੇ ਪਿੰਡ ਦੇ ਸਰਪੰਚ ਜਗਸੀਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ।
ਪੜਤਾਲ ਦੇ ਹੁਕਮ ਜਾਰੀ, ਸਖ਼ਤ ਕਾਰਵਾਈ ਹੋਵੇਗੀ- ਮਨਜੋਤ ਸਿੰਘ ਸੋਢੀ
ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਦੀ ਪੜਤਾਲ ਕਰਵਾ ਕੇ ਨਜ਼ਾਇਜ ਕਬਜ਼ਾ ਕਰਨ ਵਾਲੇ ਲੋਕਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦੋਂ ਬਲਾਕ ਪੰਚਾਇਤ ਅਫ਼ਸਰ ਮਨਜੋਤ ਸਿੰਘ ਸੋਢੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੜਤਾਲ ਲਈ ਪੰਚਾਇਤ ਸਕੱਤਰ ਗਗਨ ਗੁਪਤਾ ਦੀ ਡਿਊਟੀ ਲਗਾਈ ਗਈ ਹੈ। ਪਿੰਡ ਦੀ ਪੰਚਾਇਤੀ ਜ਼ਮੀਨ ‘ਤੇ ਕਿਸੇ ਕਿਸਮ ਦਾ ਕਬਜ਼ਾ ਬਰਦਾਸਤ ਨਹੀਂ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਸਬੰਧੀ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
#For any kind of News and advertisment contact us on 980-345-0601
1300700cookie-checkਪਿੰਡ ਕੋਠੇ ਮੰਡੀ ਕਲਾਂ ਦੇ ਕੁੱਝ ਵਿਅਕਤੀਆਂ ਵਲੋਂ ਛੱਪੜ ਦੀ ਥਾਂ ਤੇ ਕਬਜ਼ਾ