April 26, 2024

Loading

ਚੜ੍ਹਤ  ਪੰਜਾਬ ਦੀ

ਰਾੜਾ ਸਾਹਿਬ /,(ਸਤ ਪਾਲ ਸੋਨੀ ):ਜਗਤ ਗੁਰੁ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਵੇ ਪ੍ਰਕਾਸ਼ ਪੁਰਬ ਸ਼ਤਾਬਦੀ ਦੇ ਸਬੰਧ ‘ਚ ਸੰਪ੍ਰਦਾਇ ਕਾਰ ਸੇਵਾ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੀ ਪਹਿਲਕਦਮੀ ਅਤੇ ਸੰਗਤਾਂ ਤੇ ਪ੍ਰਬੰਧਕਾਂ ਦੇ ਗੁਰਮਤੇ ਉਪਰੰਤ ਸੰਪ੍ਰਦਾਇ ਦੇ ਕੇਂਦਰੀ ਅਸਥਾਨ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਨਵੀਨ ਤਕਨੀਕ ਅਤੇ ਸੰਗਤਾਂ ਲਈ ਬੇਹਤਰੀਨ ਸਹੂਲਤਾਂ ਵਾਲੇ ਲੰਗਰ ਅਸਥਾਨ ਦਾ ਟੱਪਾ ਲਗਾਇਆ ਗਿਆ ਸੀ, ਜਿਸਨੂੰ ਤੇਜੀ ਨਾਲ ਸੰਪੂਰਨਤਾ ਦਿੰਦਿਆਂ ਅੱਜ ਸੰਗਤਾਂ ਦੀ ਸੇਵਾ ਲਈ ਸਮਰਪਿਤ ਕੀਤਾ ਗਿਆ। ਅੱਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ 400 ਸਾਲਾ ਸ਼ਤਾਬਦੀ ਦੇ ਸ਼ੁਭ ਦਿਹਾੜੇ  ‘ਗੁਰੂ ਨਾਨਕ ਲੰਗਰ ਹਾਲ’ ਨੂੰ ਸੰਗਤਾਂ ਦੀ ਸੇਵਾ ਵਿਚ ਸਮਰਪਿਤ ਕੀਤਾ ਗਿਆ। ਇਸ ਤੋਂ ਪਹਿਲਾਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਅਖੰਡ ਪਾਠਾਂ ਦੇ ਭੋਗ ਪਏ ਉਪ੍ਰੰਤ ਗੁਰਮਤਿ ਸਮਾਗਮ ਸਜਿਆ ਜਿਸ ਵਿਚ ਸੰਪ੍ਰਦਾਇ ਦੇ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੇ ਗੁਰਬਾਣੀ ਕੀਰਤਨ ਵਿਖਿਆਨ ਅਤੇ ਗੁਰਮਤਿ ਵਿਚਾਰਾਂ ਦੀ ਸਾਝ ਪਾਉਦਿਆਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ, ਉਨ੍ਹਾਂ ਦੀ ਦੂਸਰੇ ਧਰਮ ਲਈ ਸ਼ਹਾਦਤ ਆਦਿ ਵਿਸ਼ਿਆਂ ਦੀ ਵਿਚਾਰ ਕਰਦਿਆਂ ਕਿਹਾ ਕਿ ਉਨਾਂ ਤੋਂ ਵੱਡੀ ਕੁਰਬਾਨੀ ਕਿਧਰੇ ਵੀ ਨਹੀਂ ਲੱਭਦੀ ਅਤੇ ਨਾ ਲੱਭੇਗੀ। ਉਨਾਂ ਸਰਗੁਣ ਸਰੂਪ ਵਿਸ਼ੇ ‘ਤੇ ਭੱਟਾਂ ਅਤੇ ਭਾਈ ਸੰਤੋਖ ਸਿੰਘ ਦੇ ਹਵਾਲਿਆਂ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਪਮਾਂ,  ਉਸ ਵਕਤ ਦੇ ਵਿਦਵਾਨਾਂ ਆਦਿ ਦੇ ਵਿਚਾਰਾਂ ਨੂੰ ਸੰਗਤਾਂ ਸਨਮੁੱਖ ਲਿਆਦਾ।

ਉਨਾਂ ਨਵੀ ਲੰਗਰ ਇਮਾਰਤ ਦੇ ਮੁਰੰਮਤ ਰਹਿਤ ਪੱਖਾਂ, ਗਰੇਨਾਈਟ ਅਤੇ ਐਸ ਐਸ ਸਟੀਲ, ਸੋਲਰ  ਐਨਰਜੀ, ਬੋਐਲਰ ਆਦਿ ਨਵੀਨ ਤਕਨੀਕਾਂ ਨਾਲ ਲੈਸ ਸੰਗਤ ਦੀ ਸਹੂਲਤਾਂ ਵਾਲੇ ਲੰਗਰ ਦੀ ਇਸ ਇਮਾਰਤ ਦੇ ਵੱਖ-ਵੱਖ ਪੱਖਾਂ ਤੋਂ ਵੀ ਜਾਣਕਾਰੀ ਦਿੱਤੀ ਅਤੇ ਇਸਦੇ ਉਪਰਲੀ ਮੰਜਿਲ ‘ਤੇ ਸ਼੍ਰੀ ਗੁਰੁ ਤੇਗ ਬਹਾਦਰ ਮਲਟੀਪਰਪਜ਼ ਹਾਲ ਸਬੰਧੀ ਵੀ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਸੰਤ ਬਾਬਾ ਹਰੀ ਸਿੰਘ ਰੰਧਾਵਾ ਨੇ ਇਮਾਰਤ ਦੇ ਨਾਮਕਰਨ ਅਤੇ ਸੰਤ ਜੀ ਵਿਚਲੀ ਕਾਰਜਸ਼ੀਲਤਾ ਆਦਿ ਪੱਖਾਂ ਦਾ ਜਿਕਰ ਕਰਦਿਆਂ ਕਿਹਾ ਕਿ ਸਿੱਖ ਸਮਾਜ ਵਿਚ ਸੰਪ੍ਰਦਾਇ ਕਾਰ ਸੇਵਾ ਵਾਲਿਆਂ ਨੂੰ ਗੁਰੂਘਰਾਂ ਦੀ ਇਮਾਰਤ ਦੀ ਤਿਆਰੀ ਵਿਚ ਤੇਜੀ ਨਾਲ ਕੰਮ ਨਿਪਟਾਉਣ ਵਾਲੇ ਮੰਨਿਆ ਜਾਂਦਾ ਹੈ ਪਰ ਇਨਾਂ ਨੇ ਤਾਂ ਸੀਮਤ ਸਮੇਂ ਵਿਚ ਤਿਆਰੀ ਕਰਵਾ ਕੇ ਸੰਪ੍ਰਦਾਇ ਦੀ ਕਾਰਜਸ਼ੀਲਤਾ ਅਤੇ ਗੁਣਵੱਤਾ ਨੂੰ ਸਾਹਮਣੇ ਲਿਆਦਾ ਹੈ। ਉਨਾਂ ਸੰਪ੍ਰਦਾਇ ਦੇ ਮੁੱਖੀ, ਪ੍ਰਬੰਧਕਾਂ, ਬਹਿੰਗਮਾਂ ਤੇ ਗ੍ਰਹਿਸਥੀਆਂ ਸਭਨਾਂ ਨੂੰ ਵਧਾਈ ਦਿੱਤੀ।

ਇਸ ਮੌਕੇ ਸੰਤ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ, ਭਾਈ ਮਨਵੀਰ ਸਿੰਘ, ਭਾਈ ਗੁਰਜੰਟ ਸਿੰਘ ਆਦਿ ਨੇ ਗੁਰਬਾਣੀ ਕੀਰਤਨ ਦੀ ਹਾਜਰੀ ਲਗਵਾਈ। ਸਮਾਗਮ ਦੌਰਾਨ ਭਾਈ ਅਜਵਿੰਦਰ ਸਿੰਘ ਮੁੱਖ ਗ੍ਰੰਥੀ, ਭਾਈ ਮਲਕੀਤ ਸਿੰਘ, ਭਾਈ ਜਰਨੈਲ਼ ਸਿੰਘ ਲੰਗਰਾਂ ਵਾਲੇ, ਬਾਬਾ ਮੋਹਣ ਸਿੰਘ, ਗੁਰਨਾਮ ਸਿੰਘ ਅੜੈਚਾਂ, ਮਨਿੰਦਰਜੀਤ ਸਿੰਘ ਬਾਵਾ, ਮਾ: ਪਰਮਿੰਦਰਜੀਤ ਸਿੰਘ, ਭਾਈ ਅਮਰ ਸਿੰਘ, ਭਾਈ ਅਮਰ ਸਿੰਘ ਮਲੇਰਕੋਟਲਾ,  ਭਾਈ ਹਰਦੇਵ ਸਿੰਘ, ਬੀਬੀ ਬਲਵੰਤ ਕੌਰ ਵੱਡੇ ਬੀਬੀ ਜੀ, ਬੀਬੀ ਪਰਮਜੀਤ ਕੌਰ, ਮੀਨਾ ਭੈਣ ਜੀ, ਬਿਸਨ ਸਿੰਘ ਖੰਨਾ, ਹਰਵਿੰਦਰ ਕੁਮਾਰ ਖੰਨਾ, ਭਾਈ ਬਾਵਾ ਸਿੰਘ,ਮਲਕੀਤ ਸਿੰਘ ਜਹਾਂਗੀਰ, ਸ਼ਿੰਗਾਰਾ ਸਿੰਘ ਖੇੜਾ, ਹਰਦੇਵ ਸਿੰਘ ਦੋਰਾਹਾ, ਸੁਖਵਿੰਦਰ ਸਿੰਘ ਬੰਟੀ, ਗੁਰਬਖਸ਼ ਸਿੰਘ ਡੇਹਲੋਂ, ਤਰਲੋਚਨ ਸਿੰਘ ਦੋਰਾਹਾ, ਹਰਦੇਵ ਸਿੰਘ, ਪਰਮਜੀਤ ਸਿੰਘ ਪੰਮਾ, ਦੋਰਾਹਾ ਆਦਿ ਸ਼ਖਸ਼ੀਅਤਾਂ ਨੇ ਹਾਜ਼ਰੀ ਲਗਾਈ। ਕੋਵਿਡ ਦੇ ਚੱਲਦਿਆਂ ਸੀਮਤ ਜਿਹੇ ਸਮਾਗਮ ਕੀਤੇ ਗਏ। ਜੈਕਾਰਿਆਂ ਦੀ ਗੂੰਜ ਵਿਚ ਸੰਤ ਮਹਾਂਪੁਰਸ਼ਾਂ ਨੇ ਲੰਗਰ ਹਾਲ ਦੇ ਪੱਥਰ ਤੋਂ ਪਰਦਾ ਚੁੱਕਿਆ। ਸੰਗਤਾਂ ਨੇ ਨਵੇ ਲੰਗਰ ਹਾਲ ਵਿਚ ਗੁਰੁ ਕੇ ਲੰਗਰ ਛਕੇ ਜਦਕਿ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਕਮਰ ਕਸਾ ਕਰਕੇ ਲੰਗਰ ਸੇਵਾਵਾਂ ਨਿਭਾਉਦੇ ਰਹੇ।

67240cookie-checkਜੈਕਾਰਿਆਂ ਦੀ ਗੂੰਜ਼ ‘ਚ ਸ਼ਤਾਬਦੀ ਦੇ ਸਬੰਧ ‘ਚ ਸੰਪ੍ਰਦਾਇ ਰਾੜਾ ਸਾਹਿਬ ਵਲੋਂ ‘ਗੁਰੂ ਨਾਨਕ ਲੰਗਰ ਹਾਲ’ ਸੰਗਤਾਂ ਨੂੰ ਸਮਰਪਿਤ
error: Content is protected !!