October 9, 2024

Loading

ਕੁਲਵਿੰਦਰ ਕੜਵਲ
ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ, 11 ਮਈ-ਅਰਦਾਸ ਚੈਰੀਟੇਬਲ ਟਰੱਸਟ ਦੀ ਮੀਟਿੰਗ ਗੁਰਪ੍ਰੀਤ ਸਿੰਘ ਪ੍ਰੀਤ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਟਰੱਸਟ ਦੇ ਸਮੂਹ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਅਤੇ ਸਰਬਸੰਮਤੀ ਨਾਲ ਗੁਰਲਾਲ ਸੋਨੀ (ਗੋਰਾ) ਨੂੰ ਪ੍ਰਧਾਨ, ਰਾਜੀਵ ਗਰਗ ਨੂੰ ਮੀਤ ਪ੍ਰਧਾਨ ਅਤੇ ਬਲਦੇਵ ਸੋਨੀ, ਆਤਮਾ ਸਿੰਘ ਅਤੇ ਸਤਪਾਲ ਸ਼ਰਮਾ ਨੂੰ ਸਰਪ੍ਰਸਤ ਚੁਣਿਆ। ਇਸ ਤੋਂ ਇਲਾਵਾ ਅਵਿਨਾਸ਼ ਗਰਗ ਨੂੰ ਸੈਕਟਰੀ, ਅਮਨਦੀਪ ਸਿੰਘ ਨੂੰ ਕੈਸ਼ੀਅਰ ਅਤੇ ਮਨਜੀਤ ਸੋਨੀ ਨੂੰ ਸੰਯੁਕਤ ਕੈਸ਼ੀਅਰ ਚੁਣਿਆ ਗਿਆ।
ਨਵਨਿਯੁਕਤ ਪ੍ਰਧਾਨ ਸੋਨੀ ਨੇ ਦੱਸਿਆ ਕਿ ਟਰੱਸਟ ਵੱਲੋਂ ਰੋਟੀ ਬੈਂਕ, ਐਂਬੂਲੈਂਸ ਸੇਵਾ ਦੇ ਨਾਲ-ਨਾਲ ਵੱਖ-ਵੱਖ ਮੌਕਿਆਂ ‘ਤੇ ਮੁਫਤ ਮੈਡੀਕਲ ਜਾਂਚ ਕੈਂਪ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਤੋਂ ਇਲਾਵਾ ਹੋਰ ਲੋਕ ਭਲਾਈ ਦੇ ਕੰਮ ਵੀ ਜਾਰੀ ਰਹਿਣਗੇ। ਇਸ ਮੌਕੇ ਦੀਪਾ ਸ਼ਰਮਾ, ਦੀਪੂ, ਅਮਨਦੀਪ ਕੁਮਾਰ, ਵੀਨੂੰ ਗਰਗ, ਰਮਨ ਸਿੰਘ ਆਦਿ ਹਾਜ਼ਰ ਸਨ।
# Contact us for News and advertisement on 980-345-0601
Kindly Like,Share & Subscribe http://charhatpunjabdi.com
151500cookie-checkਗੁਰਲਾਲ ਸੋਨੀ ਅਰਦਾਸ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਬਣੇ
error: Content is protected !!